Htv Punjabi
Punjab

ਦੂਜਿਆਂ ਦਾ ਦੱਸਦੀ ਸੀ ਭਵਿੱਖ ਆਹ ਦੇਖੋ ਆਪਣੇ ਨਾਲ ਹੀ ਕਰਾ ਬੈਠੀ ਪੁੱਠਾ ਕਾਰਾ

ਮੋਹਾਲੀ : ਦੂਜਿਆਂ ਦਾ ਭਵਿੱਖ ਦੱਸ ਕੇ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਦੂਰ ਕਰਨ ਵਾਲੀ ਇੱਕ ਜੋਤਿਸ਼ ਔਰਤ ਦਾ ਖੁਦ ਦਾ ਭਵਿੱਖ ਮੁਸ਼ਕਿਲ ਵਿੱਚ ਉਸ ਸਮੇਂ ਆ ਗਿਆ ਜਦੋਂ ਜਨਮਦਿਨ ਦੇ ਗਿਫਟ ਦਾ ਪਾਰਸਲ ਦਾ ਬਹਾਨਾ ਬਣਾ ਕੇ ਇੱਕ ਚਲਾਕ ਔਰਤ ਨੇ ਉਸ ਨਾਲ 55 ਹਜ਼ਾਰ ਦੀ ਠੱਗੀ ਕਰ ਲਈ l ਔਰਤ ਨੂੰ ਠੱਗੀ ਦਾ ਪਤਾ ਉਸ ਸਮੇਂ ਲੱਗਾ ਜਦ ਪਾਰਸਲ ਨਹੀਂ ਪਹੁੰਚਿਆ l ਇਸ ਦੇ ਬਾਅਦ ਪੀੜਿਤ ਔਰਤ ਨੇ ਇਸ ਸੰਬੰਧ ਵਿੱਚ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਿੱਤੀ l ਕਰੀਬ ਦੋ ਸਾਲ ਬਾਅਦ ਔਰਤ ਦੀ ਸ਼ਿਕਾਇਤ ਤੇ ਮਟੌਰ ਥਾਣੇ ਦੀ ਪੁਲਿਸ ਨੇ ਜਿਮੈਸ਼ਾਲਾ ਵਾਸੀ ਨਾਗਾਲੈਂਡ ਦੇ ਖਿਲਾਫ ਠੱਗੀ ਦਾ ਕੇਸ ਕਰਜ ਕੀਤਾ ਹੈ l
ਹੁਣ ਤੱਕ ਠੱਗੀ ਕਰਨ ਵਾਲੀ ਔਰਤ ਪੁਲਿਸ ਦੀ ਪਕੜ ਤੋਂ ਬਾਹਰ ਹੈ l ਪੁਲਿਸ ਦੀ ਟੀਮਾਂ ਔਰਤ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀਆਂ ਹਨ l ਜਾਣਕਾਰੀ ਦੇ ਮੁਤਾਬਿਕ, ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਔਰਤ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਅਸਲੀਅਤ ਵਿੱਚ ਪੰਜਾਬ ਦੀ ਰਹਿਣ ਵਾਲੀ ਹੈ l ਉਹ ਮੋਹਾਲੀ ਵਿੱਚ ਮਟੌਰ ਥਾਣੇ ਦੇ ਏਰੀਏ ਵਿੱਚ ਰਹਿੰਦੀ ਹੈ.ਉਹ ਜੋਤਿਸ਼ ਦਾ ਕੰਮ ਕਰਦੀ ਹੈ l ਔਰਤ ਨੇ ਦੱਸਿਆ ਕਿ ਇੲ ਘਟਨਾ ਦੋ ਸਾਲ ਪੁਰਾਣੀ ਹੈ.ਦਸੰਬਰ 2018 ਵਿੱਚ ਉਸ ਦਾ ਜਨਮਦਿਨ ਸੀ l ਇਸ ਦੌਰਾਨ ਕਾਫੀ ਲੋਕਾਂ ਦੇ ਉਸ ਨੂੰ ਵਧਾਈ ਦੇਣ ਦੇ ਲਈ ਫੋਨ ਆ ਰਹੇ ਸਨ ਜਦਕਿ ਕੁਝ ਲੋਕ ਉਸ ਨੂੰ ਗਿਫਟ ਤੱਕ ਭੇਜ ਰਹੇ ਸਨ l
ਇਸੀ ਦੌਰਾਨ ਇੱਕ ਔਰਤ ਦਾ ਉਸ ਕੋਲ ਫੋਨ ਆਇਆ l ਫੋਨ ਕਰਨ ਵਾਲੀ ਔਰਤ ਨੇ ਦੱਸਿਆ ਕਿ ਉਹ ਦਿੱਲੀ ਏਅਰਪੋਰਟ ਤੋਂ ਗੱਲ ਕਰ ਰਹੀ ਹੈ l ਉਨ੍ਹਾਂ ਦਾ ਵਿਦੇਸ਼ ਤੋਂ ਇੱਕ ਗਿਫਟ ਆਇਆ ਹੈ l ਗਿਫਟ ਕਾਫੀ ਵੱਡਾ ਹੈ l ਜਿਸ ਵਿੱਚ ਕਾਫੀ ਕੀਮਤੀ ਸਮਾਨ ਲੱਗ ਰਿਹਾ ਹੈ l ਅਜਿਹੇ ਵਿੱਚ ਇਸ ਪਾਰਸਲ ਨੂੰ ਹਾਸਿਲ ਕਰਨ ਦੇ ਲਈ ਉਨ੍ਹਾਂ ਨੂੰ ਐਕਸਾਈਜ਼ ਵਿਭਾਗ ਦੁਆਰਾ ਨਿਰਧਾਰਿਕ ਫੀਸ ਭਰਨੀ ਪਵੇਗੀ l ਫੋਨ ਕਰਨ ਵਾਲੀ ਔਰਤ ਦੀ ਗੱਲਾਂ ਵਿੱਚ ਆ ਕੇ ਪੀੜਿਤ ਔਰਤ ਨੇ ਤੁਰੰਤ ਉਸ ਨੂੰ 55 ਹਜ਼ਾਰ ਰੁਪਏ ਦਾ ਭੁਗਤਾਨ ਕਰ ਦਿੱਤਾ ਪਰ ਗਿਫਟ ਨਹੀਂ ਆਇਆ l ਇਸ ਦੇ ਪੀੜਿਤ ਔਰਤ ਨੇ ਉਕਤ ਔਰਤ ਨੂੰ ਕਿਹਾ ਕਿ ਗਿਫਟ ਦੀ ਫੋਟੋ ਭੇਜ ਦੋ ਪਰ ਉਕਤ ਔਰਤ ਨੇ ਫੋਟੋ ਵੀ ਨਹੀਂ ਭੇਜੀ l ਜਿਸ ਦੇ ਬਾਅਦ ਪੀੜਿਤ ਔਰਤ ਸਮਝ ਗਈ ਕਿ ਉਸ ਦੇ ਨਾਲ ਠੱਗੀ ਹੋਈ ਹੈ l

Related posts

ਪ੍ਰਵਾਸੀ ਫਰੂਟਾਂ ਵਾਲੇ ਦੇ ਪਾਏ ਖਿਲਾਰੇ, ਦੇਖੋ ਵੀਡੀਓ

htvteam

ਡਿਬਰੂਗੜ੍ਹ ਜੇਲ੍ਹ ‘ਚ ਸਿੰਘਾਂ ਨਾਲ ਦੇਖੋ ਕੀ ਹੋਇਆ ?

htvteam

ਇਸ ਦੀਵਾਲੀ ਇਸ ਥਾਂ ਆਉਣ ਵਾਲੇ ਬਚਾਉਣਗੇ ਲੱਖਾਂ ਰੁਪਏ

htvteam

Leave a Comment