Htv Punjabi
Punjab

ਸਾਡੇ ਕੋਲ ਪੰਜਾਬ ਦੀ ਤਰੱਕੀ ਲਈ ਸਾਰਾ ਰੋਡਮੈਪ ਤਿਆਰ, ਅਸੀਂ ਪੰਜਾਬ ਨੂੰ ਫਿਰ ਤੋਂ ਬਣਾਵਾਂਗੇ ਰੰਗਲਾ ਪੰਜਾਬ -ਭਗਵੰਤ ਮਾਨ

ਚੰਡੀਗੜ੍ਹ/ਸੰਗਰੂਰ : – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਮਾਨ ਨੇ ਚੋਣ ਕਮਿਸ਼ਨ ਦੇ ਦਿਸਾ-ਨਿਰਦੇਸਾਂ ਦੀ ਪਾਲਣਾ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਸਮੱਸਿਆਵਾਂ ਸੁਣੀਆਂ। ਧੂਰੀ ਦੇ ਲੋਕਾਂ ਵਿੱਚ ਮਾਨ ਨੂੰ ਮਿਲਣ ਅਤੇ ਦੇਖਣ ਲਈ ਵਿੱਚ ਗ਼ਜ਼ਬ ਦਾ ਉਤਸ਼ਾਹ ਸੀ। ਲੋਕਾਂ ਨੇ ਥਾਂ-ਥਾਂ ‘ਤੇ ਮਾਨ ਦਾ ਸਵਾਗਤ ਕੀਤਾ ਅਤੇ ਸਮਰਥਕ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।

ਮੰਗਲਵਾਰ ਨੂੰ ਭਗਵੰਤ ਮਾਨ ਨੇ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਧੂਰੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਭਲਵਾਨ, ਪਲਾਸੌਰ, ਭੋਜੋਵਾਲੀ, ਭੱਦਲਵੜ, ਭੁੱਲਰਹੇੜੀ, ਕੌਲਸੇੜੀ, ਸਮੁੰਦਗੜ, ਕੰਧਾਰਗੜ, ਮੀਮਸਾ, ਸੇਰਪੁਰ ਸੋਢੀਆਂ, ਧਾਂਦਰਾ, ਬੰਗਾਂਵਾਲੀ, ਇਸੀ, ਰੁਲਦੂ ਸਿੰਘ ਵਾਲਾ, ਬਰੜਵਾਲ ਅਤੇ ਧੂਰੀ ਸ਼ਹਿਰ ਦਾ ਦੌਰਾ ਕਰਕੇ ਇਲਾਕੇ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ।  ਸਾਡੇ ਨੇਤਾ ਆਮ ਘਰਾਂ ਤੋਂ ਨਿਕਲੇ ਹਨ। ਇਸੇ ਲਈ ਉਹ ਆਮ ਲੋਕਾਂ ਦੀ ਦੁੱਖ-ਦਰਦ ਨੂੰ ਚੰਗੀ ਤਰਾਂ ਸਮਝਦੇ ਹਨ। ਅਸੀਂ ਪੰਜਾਬ ਨੂੰ ਅੱਗੇ ਲਿਜਾਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਾਂ ਅਤੇ ਯੋਜਨਾਵਾਂ ਬਣਾ ਰਹੇ ਹਾਂ। ਸਾਡੇ ਕੋਲ ਪੰਜਾਬ ਲਈ ਪੂਰਾ ਰੋਡਮੈਪ ਤਿਆਰ ਹੈ। ਅਸੀਂ ਪੰਜਾਬ ਦੀ ਖੇਤੀ ਅਤੇ ਜਵਾਨੀ ਦੋਵਾਂ ਨੂੰ ਬਚਾਵਾਂਗੇ।  ਰੁਜਗਾਰ ਅਤੇ ਉਚੇਰੀ ਸਿੱਖਿਆ ਦੀ ਘਾਟ ਕਾਰਨ ਵਿਦੇਸ ਜਾਣ ਲਈ ਮਜਬੂਰ ਹੋ ਰਹੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਸਿੱਖਿਆ ਅਤੇ ਰੁਜਗਾਰ ਦੇ ਢੁਕਵੇਂ ਮੌਕੇ ਪ੍ਰਦਾਨ ਕਰਕੇ ਪੰਜਾਬ ਦੇ ਪੈਸੇ ਅਤੇ ਹੁਨਰ, ਦੋਵਾਂ ਦੇ ਨਿਕਾਸ ਨੂੰ ਰੋਕਾਂਗੇ। ਸਾਡਾ ਮਕਸਦ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਰੁਜਗਾਰਦਾਤਾ ਬਣਾਉਣਾ ਵੀ ਹੈ।

ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਵਪਾਰੀਆਂ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਕਰੇਗੀ ਅਤੇ ਪੰਜਾਬ ‘ਚ ਉਦਯੋਗ-ਵਪਾਰ ਨੂੰ ਪ੍ਰਫੁੱਲਤ ਕਰਨ ਲਈ ਵਪਾਰ ਦਾ ਸੁਰੱਖਿਅਤ ਮਾਹੌਲ ਬਣਾਏਗੀ। ‘ਆਪ’ ਸਰਕਾਰ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਤੋਂ ਮਿਲੇ ਸੁਝਾਵਾਂ ਨੂੰ ਆਪਣੀਆਂ ਯੋਜਨਾਵਾਂ ‘ਚ ਸਾਮਲ ਕਰੇਗੀ ਅਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਨਵੇਂ ਉਦਯੋਗ ਲਗਾਉਣ ਲਈ ਅਸੀਂ ਇੰਸੈਂਟਿਵ ਦੀ ਵਿਵਸਥਾ ਕਰਾਂਗੇ ਅਤੇ ‘ਰੇਡ ਰਾਜ’ ਅਤੇ ‘ਇੰਸਪੈਕਟਰ ਰਾਜ’ ਨੂੰ ਜੜ ਤੋਂ ਖਤਮ ਕਰਾਂਗੇ। ਉਦਯੋਗ-ਵਪਾਰ ਦੇ ਵਧਣ ਨਾਲ ਸਰਕਾਰ ਦਾ ਮਾਲੀਆ ਵੀ ਵਧੇਗਾ ਅਤੇ ਰੁਜਗਾਰ ਵੀ ਵਧਣਗੇ।

ਮਾਨ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ, ਭਾਵੇਂ ਉਹ ਨੌਜਵਾਨ ਹੋਵੇ ਜਾਂ ਕਿਸਾਨ, ਵਪਾਰੀ-ਕਾਰੋਬਾਰੀ ਹੋਵੇ ਜਾਂ ਕਰਮਚਾਰੀ, ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈ।  ‘ਆਪ’ ਦੀ ਸਰਕਾਰ ਸਾਰੇ ਵਰਗਾਂ ਦੇ ਲੋਕਾਂ ਦੀ ਸਰਕਾਰ ਹੋਵੇਗੀ। ਅੱਜ ਪੰਜਾਬ ਦੀ ਸੱਤਾ ਕੁਝ ਗਿਣੇ ਚੁਣੇ ਸਿਆਸੀ ਪਰਿਵਾਰਾਂ ਦੇ ਹੱਥਾਂ ਵਿੱਚ ਹੈ। ਅਸੀਂ ਸੱਤਾ ਨੂੰ ਕੁਝ ਸਿਆਸੀ ਪਰਿਵਾਰਾਂ ਤੋਂ  ਖੋਹ ਕੇ ਪੰਜਾਬ ਦੇ ਆਮ ਲੋਕਾਂ ਤੱਕ ਲੈ ਕੇ ਜਾਵਾਂਗੇ।  ਮਾਨ ਨੇ ਲੋਕਾਂ ਨੂੰ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਦੀ ਤਕਦੀਰ ਬਦਲਣ ਲਈ ਆਮ ਆਦਮੀ ਪਾਰਟੀ ਦੇ ਚੋਣ ਨਿਸਾਨ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਅਸੀਂ ਸੰਗਰੂਰ ਦੇ ਸਾਂਸਦ ਹੁੰਦਿਆਂ ਸੰਸਦ ਵਿੱਚ ਹਮੇਸਾ ਪੰਜਾਬ ਦੀ ਆਵਾਜ ਬੁਲੰਦ ਕੀਤੀ ਹੈ, ਇਸੇ ਤਰਾਂ ਮੁੱਖ ਮੰਤਰੀ ਬਣਨ ‘ਤੇ ਅਸੀਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ  ਲਈ ਦਿਨ-ਰਾਤ ਮਿਹਨਤ ਕਰਾਂਗੇ ਅਤੇ ਲੋਕਾਂ ਨੂੰ ਬਣਦਾ ਹੱਕ ਦਿਲਾਵਾਂਗੇ।

Related posts

ਕੜਕਦੇ ਕੜਕਦੇ ਗਾਂਧੀ ਵਾਲੇ ਨੋਟਾਂ ਦੀ ਗੁੱਥੀਆਂ ਦੇਖ ਪੁਲਿਸੀਆਂ ਦੇ ਅੱਖਾਂ ਮੂਹਰੇ ਆਇਆ ਨੇਰ੍ਹਾ

htvteam

20 ਸਾਲ ਪੁਰਾਣੀ ਸ਼ੂਗਰ ਨਾਲ ਆਈ ਕਮਜ਼ੋਰੀ 3 ਦਿਨਾਂ ‘ਚ ਠੀਕ ਹੋਣੀ ਸ਼ੁਰੂ

htvteam

ਆਹ ਦੇਖਲੋ ਤਿੰਨ ਮੁੰਡੇ ਕਰਦੇ ਸੀ ਪੁੱਠਾ ਕੰਮ

htvteam