ਨਾਭਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਆਜ਼ਾਦ ਉਮੀਦਵਾਰ ਗੌਤਮ ਬਾਤਿਸ਼ ਵੱਲੋਂ ਆਪਣੇ ਦਫ਼ਤਰ ਦਾ ਉਦਘਾਟਨ ਕਿਸੇ ਵੱਡੇ ਨੇਤਾ ਜਾਂ ਲੀਡਰ ਤੋਂ ਨਹੀਂ ਕਰਵਾਇਆ ਉਨ੍ਹਾਂ ਵੱਲੋਂ ਆਪਣੇ ਦਫ਼ਤਰ ਉਦਘਾਟਨ ਸਿੰਮੀ ਮਹੰਤ (ਕਿੰਨਰ) ਤੋ ਕਰਵਾਇਆ ਗਿਆ ਅਤੇ ਇਸ ਮੌਕੇ ਤੇ ਸਾਰੇ ਮੁਹੱਲਾ ਨਿਵਾਸੀ ਵੀ ਨਾਲ ਸਨ। ਮਹੰਤ ਵੱਲੋਂ ਆਪਣੇ ਅੰਦਾਜ਼ ਵਿੱਚ ਧਾਰਮਿਕ ਸ਼ਬਦ ਗਾ ਕੇ ਉਦਘਾਟਨ ਕੀਤਾ ਅਤੇ ਗੌਤਮ ਬਾਤਿਸ਼ ਨੂੰ ਵਧਾਈ ਵੀ ਦਿੱਤੀ।

ਇਸ ਮੌਕੇ ਤੇ ਸਿੰਮੀ ਮਹੰਤ (ਕਿੰਨਰ) ਨੇ ਕਿਹਾ ਕਿ ਗੌਤਮ ਬਾਤਿਸ਼ ਬਹੁਤ ਹੀ ਹੋਣਹਾਰ ਵਿਅਕਤੀ ਹਨ ਅਤੇ ਇਹ ਹਰ ਇਕ ਦੇ ਨਾਲ ਸੁੱਖ-ਦੁੱਖ ਵਿੱਚ ਖੜਦੇ ਹਨ ਅਸੀਂ ਵੀ ਅਪੀਲ ਕਰਦੇ ਹਾਂ ਕਿ ਵੋਟਾਂ ਗੌਤਮ ਬਾਤਿਸ਼ ਨੂੰ ਹੀ ਪਾਉਣ।

ਇਸ ਮੌਕੇ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਆਜ਼ਾਦ ਉਮੀਦਵਾਰ ਗੌਤਮ ਬਾਤਿਸ਼ ਨੇ ਕਿਹਾ ਕਿ ਇਹ ਜੋ ਉਦਘਾਟਨ ਕੀਤਾ ਗਿਆ ਖੁਦ ਮਹੰਤ (ਕਿੰਨਰ) ਦੇ ਵੱਲੋਂ ਇੱਥੇ ਆ ਕੇ ਕੀਤਾ ਗਿਆ ਹੈ ਕਿਉਂਕਿ ਇਹ ਜੋ ਦਫ਼ਤਰ ਹੈ ਇਹ ਸਾਰੀ ਵਾਰਡ ਵਾਸੀਆਂ ਵੱਲੋਂ ਮਿਲ ਕੇ ਖੋਲ੍ਹਿਆ ਗਿਆ ਹੈ ਅਤੇ ਮੈਂ ਪਿਛਲੇ ਲੰਬੇ ਸਮੇਂ ਤੋਂ ਇਸ ਵਾਰਡ ਦੀ ਸੇਵਾ ਕਰਦਾ ਆ ਰਿਹਾ ਹਾਂ ਅਤੇ ਇਨ੍ਹਾਂ ਵੱਲੋਂ ਹੀ ਮੈਨੂੰ ਆਜ਼ਾਦ ਤੌਰ ਤੇ ਖੜ੍ਹਾ ਕੀਤਾ ਗਿਆ ਹੈ ਅਤੇ ਮੁਹੱਲਾ ਨਿਵਾਸੀਆਂ ਨੇ ਮੈਨੂੰ ਯਕੀਨ ਹੈ ਕਿ ਤੁਹਾਡੀ ਜਿੱਤ ਯਕੀਨੀ ਹੈ ਅਤੇ ਇਸ ਕਰਕੇ ਮੈਂ ਆਜ਼ਾਦ ਤੌਰ ਤੇ ਖੜ੍ਹਾ ਹੋਇਆ ਹਾਂ।

ਇਸ ਮੌਕੇ ਤੇ ਵਾਰਡ ਵਾਸੀਆਂ ਨੇ ਕਿਹਾ ਕਿ ਗੌਤਮ ਬਾਤਿਸ਼ ਪਿਛਲੇ ਲੰਬੇ ਅਰਸੇ ਤੋਂ ਇਸ ਵਾਰਡ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਵੱਲੋਂ ਹੀ ਗਲੀਆਂ ਨਾਲੀਆਂ ਵੱਡੇ ਵੱਡੇ ਟੋਏ ਸੀ, ਜਿਥੋਂ ਲੰਘਿਆ ਵੀ ਨਹੀਂ ਸੀ ਜਾਂਦਾ ਅਤੇ ਸਾਰਾ ਹੀ ਵਿਕਾਸ ਕਾਰਜਾਂ ਦੇ ਕੰਮ ਇਨ੍ਹਾਂ ਵੱਲੋਂ ਕਰਵਾਏ ਗਏ ਹਨ ਅਤੇ ਅਸੀਂ ਇਨ੍ਹਾਂ ਦੇ ਨਾਲ ਹਾਂ ਅਸੀਂ ਇਨ੍ਹਾਂ ਨੂੰ ਹੀ ਵੋਟਾਂ ਪਾ ਕੇ ਵੱਡੀ ਜਿੱਤ ਦਿਵਾਵਾਂਗੇ।
