
ਸੁਸ਼ਾਂਤ ਸਿੰਘ ਰਾਜਪਤ ਮਾਮਲੇ ‘ਚ ਐਕਟਰਸ ਰੀਆ ਚੱਕਰਵਰਤੀ ਨਾਲ ਪੁੱਛਗਿੱਛ ਕਰਨ ਵਾਲਾ ਡੀਸੀਪੀ ਅਭਿਸ਼ੇਕ ਅਤੇ ਉਹਨਾਂ ਦੇ ਸਾਰੇ ਘਰਵਾਲੇ ਕੋਰਨਾ ਪੌਜ਼ੇਟਿਵ ਪਾਏ ਗਏ ਹਨ। ਡੀਸੀਪੀ ਮੁਖੇ ‘ਤੇ ਸੁਸ਼ਾਂਤ ਕੇਸ ਨੂੰ ਲੈ ਕੇ ਹੁਣ ਸਵਾਲ ਉੱਠ ਰਹੇ ਹਨ। ਰੀਆ ਚੱਕਰਵਰਤੀ ਦ ਕਾਲ ਡਿਟੇਲ ਤੋਂ ਹੁਣ ਇਹ ਖੁਲਾਸਾ ਹੋਇਆ ਹੈ ਕੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਰੀਆ ਦੀ ਬਾਂਦ੍ਰਾ ਦੇ ਡੀਸੀਪੀ ਅਭਿਸ਼ੇਕ ਨਾਲ ਫੋਨ ‘ਤੇ ਕਈ ਵਾਰ ਗੱਲ ਹੋਈ ਸੀ।
ਕਾਲ ਡਿਟੇਲ ‘ਚ ਅਜਿਹੀ ਜਾਣਕਾਰੀ ਸਾਹਮਣੇ ਆਈ ਸੀ ਕੇ ਰੀਆ ਚੱਕਰਵਰਤੀ ਡੀਸੀਪੀ ਅਭੀਸ਼ੇਕ ਦੇ ਸੰਪਰਕ ‘ਚ ਸੀ। ਅਜਿਹਾ ਕਿਹਾ ਜਾ ਰਿਹਾ ਹੈ ਕੇ ਡੀਸੀਪੀ ਅਤੇ ਰੀਆ ਵਿਚਕਾਰ ਕਾਲ ਅਤੇ ਐਸਐਮਐਸ ਰਾਹੀ ਗੱਲ ਹੋ ਰਹੀ ਸੀ। ਹੁਣ ਡੀਸੀਪੀ ਦੀ ਕਰੋਨਾ ਪੌਜ਼ੇਟਿਵ ਹੋਣ ਦੀ ਖਬਰ ਸਾਹਮਣੇ ਆਈ ਹੈ। ਕਾਬਿਲੇਗੌਰ ਹੈ ਕੇ ਸੁਸ਼ਾਤ ਦੀ ਮੌਤ ਦੀ ਜਾਂਚ ਹੁਣ ਸੀਬੀਆਈ ਕਰ ਰਹੀ ਹੈ, ਹੁਣ ਤੱਕ ਇਸ ਕੇਸ ‘ਚ ਜੁੜੇ ਕਈ ਲੋਕਾਂ ਨਾਲ ਪੁੱਛਗਿੱਛ ਵੀ ਕੀਤੀ ਗਈ ਹੈ।
