ਤਸਵੀਰਾਂ ਦੇ ਵਿੱਚ ਤੁਸੀਂ ਇੱਕ ਚੂੜੇ ਵਾਲੀ ਲੜਕੀ ਨੂੰ ਰੋਂਦੇ ਹੋਏ ਦੇਖ ਰਹੇ ਹੋ,, ਤੇ ਦੂਜੇ ਪਾਸੇ ਦੋ ਜਨਾਨੀਆਂ ਵੀ ਰੋਂਦੀਆਂ ਹੋਈਆਂ ਫ਼ਰਸ ਤੇ ਲਿਟ ਰਹੀਆਂ ਨੇ,, ਦਰਅਸਲ ਇਨਾਂ ਜਨਾਨੀਆਂ ਦੇ ਨਾਲ ਕੁਝ ਅਜਿਹਾ ਹੋ ਗਿਆ ਕਿ ਇਹਨਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ,, ਇਹਨਾਂ ਦਾ ਟੱਬਰ ਗੱਡੀ ਚ ਆ ਰਿਹਾ ਸੀ ਜਿਸ ਦੇ ਉੱਤੇ ਤਾੜ ਤਾੜ ਗੋਲੀਆਂ ਚਲਾ ਦਿੱਤੀਆਂ,,,,,,,
ਖੂਨ ਦਾ ਬਦਲਾ ਖੂਨ ਤੇ ਕਤਲ ਦਾ ਬਦਲਾ ਕਤਲ ਇਹ ਸਾਬਤ ਹੋਇਆ ਅੱਜ ਜਦ ਫਿਰੋਜ਼ਪੁਰ ਫਾਜ਼ਿਲਕਾ ਰੋਡ ਅੰਨੇ ਵਾਹ ਗੋਲੀਆਂ ਨਾਲ ਗੂੰਜ ਉੱਠਿਆ ਅਤੇ ਇੱਕ ਦੀ ਮੌਤ ਹੋ ਗਈ,,,,,,,ਜਾਣਕਾਰੀ ਅਨੁਸਾਰ ਆਕਾਸ਼ ਨਾਂ ਦਾ ਲੜਕਾ ਜੋ ਕਿ ਪਿੰਡ ਲੇਲੀ ਵਾਲੇ ਦਾ ਰਹਿਣ ਵਾਲਾ ਸੀ ਇੱਕ ਕਤਲ ਮਾਮਲੇ ਵਿੱਚ ਤਰੀਕ ਭੁਗਤ ਕੇ ਆਪਣੇ ਸਾਥੀਆਂ ਦੇ ਨਾਲ ਵਾਪਸ ਘਰ ਜਾ ਰਿਹਾ ਸੀ ਕਿ ਦੂਜੀ ਧਿਰ ਵੱਲੋਂ ਰਸਤੇ ਵਿੱਚ ਘੇਰ ਕੇ ਅੰਨੇ ਵਾਹ ਕਾਰ ਉਪਰ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਆਕਾਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤਿੰਨ ਜਖਮਿਆਂ ਨੂੰ ਸਿਵਿਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਫਰਾਂਸਿਕ ਟੀਮਾਂ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੇ ਅੰਦਰ ਕਰਾਮ ਵੱਧਦਾ ਜਾ ਰਿਹਾ ਜਿੱਥੇ ਕਿ ਕਤਲ ਵਰਗੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
