ਸਮਰਾਲਾ ਦੇ ਨੇੜਲੇ ਪਿੰਡ ਰੋਹਲਿਆਂ ਦੇ ਰੋਡ ਤੇ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋਂ ਇੱਕ ਟੂਰਿਸਟ ਸਦਾ ਅਜਿਹਾ ਭਿਆਨਕ ਐਕਸੀਡੈਂਟ ਹੋ ਗਿਆ,, ਕਿ ਭਰੀ ਬੱਸ ਦੇ ਵਿੱਚ ਸਾਰੀਆਂ ਸਵਾਰੀਆਂ ਫੱਟੜ ਹੋ ਗਈਆਂ,, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੜਕ ਕਿਨਾਰੇ ਫੱਟੜ ਹੋਏ ਯਾਤਰੀ ਹਾਏ ਹਾਏ ਕਰ ਰਹੇ ਨੇ,,,ਮੌਕੇ ਤੇ ਐਂਬੂਲੈਂਸ ਬੁਲਾਈ ਜਾਂਦੀ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਉੱਥੇ ਇਸ ਦਰਦਨਾਕ ਹਾਦਸੇ ਦੇ ਵਿੱਚ ਦੋ ਮਹਿਲਾ ਯਾਤਰੀਆਂ ਦੀ ਮੌਤ ਹੋ ਗਈ ਹ।,,ਪ੍ਰਾਪਤ ਜਾਣਕਾਰੀ ਅਨੁਸਾਰ 8 ਮਈ ਨੂੰ ਇਕ ਮਹੀਨੇ ਲਈ ਇੰਦੌਰ ਤੋਂ ਸ਼ੁਰੂ ਹੋਈ ਕਰੀਬ 50 ਤੋਂ60 ਯਾਤਰੀਆਂ ਦੀ ਧਾਰਮਿਕ ਟੂਰਿਸਟ ਬਸ ਯਾਤਰਾ ਚੱਲ ਰਹੀ ਸੀ ਕਿ ਜਦੋਂ ਯਾਤਰੀ ਰਾਤੀ ਹਰਿਦਵਾਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸੀ ਤਾਂ ਸਮਰਾਲਾ ਦੇ ਨੜੇਲੇ ਪਿੰਡ ਰੋਹਲੀਆਂ ਦੇ ਕੋਲ ਸੜਕ ਤੇ ਖੜੇ ਟਰਾਲੇ ਦੇ ਪਿਛਲੇ ਪਾਸੇ ਨਾਲ ਟੂਰਿਸਟ ਬੱਸ ਦੀ ਟੱਕਰ ਹੋ ਗਈ ।ਟੱਕਰ ਇਨੀ ਭਿਆਨਕ ਸੀ ਕਿ ਟੂਰਿਸਟ ਬੱਸ ਦਾ ਇੱਕ ਪਾਸੇ ਦਾ ਪਰਖੱਚੇ ਉੜ ਗਏ ਅਤੇ ਮਾਹੌਲ ਚੀਖਾਂ ਵਿੱਚ ਬਦਲ ਗਿਆ। ਹਰ ਕੋਈ ਜਾਨ ਬਚਾਓ ਦੀਆਂ ਚੀਕਾਂ ਮਾਰਨ ਲੱਗ ਗਿਆ।
ਇਹ ਦਰਦਨਾਕ ਹਾਦਸੇ ਦੀ ਆਵਾਜ਼ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ ਜਿਸ ਤੋਂ ਬਾਅਦ ਆਲੇ ਦੁਆਲੇ ਪਿੰਡਾਂ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ।ਇਸ ਦੌਰਾਨ ਦੋਰਨ ।ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਰਾਹਤ ਕਾਰਜ ਵਿੱਚ ਜੁੱਟ ਗਈ। ਜਖਮੀਆਂ ਨੂੰ ਸਮਰਾਲ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਮੁਢਲੀ ਸਹਾਇਤਾ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸਾ ਇਨਾ ਦਰਦਨਾਕ ਸੀ ਕਿ ਦੇਖਣ ਵਾਲਿਆਂ ਦੇ ਵੀ ਤਰਾਹ ਨਿਕਲ ਗਏ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..