ਬੁਰਜ ਜਵਾਹਰ ਸਿੰਘ ਵਾਲਾ ਚ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਕੋਈ ਥੋਹ ਪਤਾ ਨਾ ਲੱਗਣ ਤੇ ਇੱਕ ਵਾਰ ਫਿਰ ਤੋਂ ਇਹ ਮਸਲਾ ਭਖਣ ਲੱਗਿਆ ਹੈ ਅਤੇ ਸਿੱਖ ਜਥੇਬੰਦੀਆਂ ਵੱਲੋਂ ਮੁੜ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦਾ ਫੈਸਲਾ ਕੀਤਾ,,,ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਗਿਆਰਾਂ ਤੋਂ ਬਾਰਾ ਅਕਤੂਰ ਦੀ ਸਾਂਝੀ ਰਾਤ ਨੂੰ 2015 ਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਚ ਖਿਲਾਰੇ ਸਨ।
ਜਿਸ ਦਾ ਇਨਸਾਫ਼ ਅਜੇ ਤੱਕ ਸਾਨੂੰ ਨਹੀਂ ਮਿਲਿਆ।115 ਅੰਗ ਜੋ ਖਿਲਾਰੇ ਗਏ ਸਨ ਉਹ ਮਿਲੇ। ਪਰ ਸਾਰੇ ਬਚੇ ਅੰਗ ਕਿੱਥੇ ਗਏ ਉਹਨਾਂ ਦਾ ਥਹੁ ਪਤਾ ਲਗਾਉਣ ਲਈ ਜੋ ਦੋ ਸਿੰਘ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਸ਼ਹੀਦ ਕੀਤੇ ਸਨ ਉਹਨਾਂ ਦੇ ਕਾਤਲ ਪੁਲੀਸ ਅਫਸਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਤੇ ਜੋ ਸ੍ਰੋਮਣੀ ਕਮੇਟੀ ਵੱਲੋਂ 328 ਸਰੂਪ ਗਾਇਬ ਕੀਤੇ ਸਨ। ਉਹਨਾਂ ਦਾ ਥਹੁ ਪਤਾ ਲਾਉਣ ਲਈ।ਅਤੇ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਵਿਸ਼ਾਲ ਰੋਸ ਮਾਰਚ 17 ਅਕਤੂਬਰ ਨੂੰ ਕੱਢਿਆ ਜਾ ਰਿਹਾ।
ਜਥੇਦਾਰ ਨੇ ਕਿਹਾ ਕਿ ਅਸੀ ਜਿਨ੍ਹਾਂ ਚਿਰ ਇਨਸਾਫ਼ ਨਾ ਮਿਲਿਆ ਉਨਾਂ ਚਿਰ ਚੈਨ ਨਾਲ ਨਾ ਬੈਠਾਂਗੇ ਨਾ ਸਰਕਾਰਾਂ ਨੂੰ ਬੈਠਣ ਦਿਆਂਗੇ। ਆਪਣੀ ਸਮਰੱਥਾ ਮੁਤਾਬਕ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਾਂਗੇ। ਇਹਨਾਂ ਮੁੱਦਿਆਂ ਤੇ ਰਾਜਨੀਤੀ ਬਹੁਤ ਹੋ ਚੁੱਕੀ ਹੈ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦੀ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………