ਫੈਕਟਰੀ ਕਰਮਚਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਉਨ੍ਹਾਂ ਨੇ ਧਮਾਕਿਆਂ ਦੀ ਆਵਾਜ਼ ਸੁਣੀ। ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਪੇਂਟ ਫੈਕਟਰੀ ‘ਚ ਭਿਆਨਕ ਅੱਗ ਲੱਗੀ ਹੋਈ ਸੀ। ਚਾਰ ਤੋਂ ਪੰਜ ਧਮਾਕੇ ਇੱਕੋ ਸਮੇਂ ਹੋਏ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਉਨ੍ਹਾਂ ਦੀ ਇਮਾਰਤ ‘ਚ ਵੀ ਝਟਕੇ ਮਹਿਸੂਸ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਫੈਕਟਰੀ ਮਾਲਕ ਨੂੰ ਸੂਚਿਤ ਕੀਤਾ ਗਿਆ । ਇਸ ਦੇ ਨਾਲ ਹੀ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੇ ਨੰਬਰ ‘ਤੇ ਵੀ ਕਾਲ ਕੀਤੀ।
ਪਤਾ ਲੱਗਾ ਹੈ ਕਿ ਲਗਾਤਾਰ ਬੁਝਾਈ ਜਾ ਰਹੀ ਅੱਗ ਦੇ ਦੌਰਾਨ ਜਦੋਂ ਪਾਣੀ ਦਾ ਛਿੜਕਾਅ ਬੰਦ ਹੁੰਦਾ ਹੈ ਤਾਂ ਅੱਗ ਫਿਰ ਭੜਕ ਉੱਠਦੀ। ਪੰ ਅੱਗ ਦਾ ਸੇਕ ਇੰਨਾ ਜ਼ਿਆਦਾ ਸੀ ਕਿ 150 ਤੋਂ 200 ਮੀਟਰ ਤਕ ਖੜ੍ਹੇ ਹੋਣਾ ਵੀ ਮੁਸ਼ਕਲ ਸੀ।
ਖੈਰ ਅੱਗ ਬੁਝਾਉਣ ਆਏ ਮੁਲਾਜ਼ਮਾਂ ਨੇ ਜਾਨਾਂ ਤਲੀ ‘ਤੇ ਰੱਖ ਕੜੀ ਮੁਸ਼ੱਕਤ ਨਾਲ ਕੁੱਝ ਹੀ ਘੰਟਿਆਂ ‘ਚ ਅੱਗ ‘ਤੇ ਕਾਬੂ ਪਾ ਲਿਆ |
previous post
