Htv Punjabi
Punjab

ਹੈਰੋਇਨ ਦੇ ਨਾਲ ਪੁਲਿਸ ਨੇ ਫੜਿਆ ਤਾਂ ਕਹਿਣ ਲੱਗਾ, ਹਰਿਆਣਾ ਦੇ ਕਾਂਗਰਸ ਵਿਧਾਇਕ ਦਾ ਪੋਤਾ ਹਾਂ

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 56 ਜੀਰੀ ਮੰਡੀ ਚੌਂਕ ਦੇ ਕੋਲ ਪੁਲਿਸ ਨੇ ਇੱਕ ਨੌਜਵਾਨ ਤੋਂ 201 ਗਰਾਮ ਹੈਰੋਇਨ ਬਰਾਮਦ ਕੀਤੀ ਤਾਂ ਨੌਜਵਾਨ ਇਹ ਕਹਿਕੇ ਰੌਸ਼ ਝਾੜਨ ਲੱਗਾ ਕਿ ਉਹ ਹਰਿਆਣਾ ਦੇ ਕਾਂਗਰਸ ਵਿਧਾਇਕ ਸ਼੍ਰੀ ਕ੍ਰਿਸ਼ਨ ਹੁੱਡਾ ਦਾ ਪੋਤਾ ਹੈ l ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ l ਮੁਲਜ਼ਮ ਤੋਂ ਬਰਾਮਦ ਹੈਰੋਈਨ ਦੀ ਇੰਟਰਨੈਸ਼ਨ ਮਾਰਕਿਟ ਦੀ ਕੀਮਤ ਕਰੀਬ ਇੱਕ ਕਰੋੜ ਰੁਪਏ ਦੱਸੀ ਜਾ ਰਹੀ ਹੈ l
ਮੁਲਜ਼ਮ ਹਰਿਆਣਾ ਦੇ ਰੋਹਤਕ ਦੇ ਪਿੰਡ ਖਡਵਲੀ ਨਿਵਾਸੀ ਅਮਿਤ ਕੁਮਾਰ ਹੈ l ਬੁੱਧਵਾਰ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ l ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਅਮਿਤ ਚੰਡੀਗੜ੍ਹ ਵਿੱਚ ਕਿਸੇ ਨੂੰ ਨਸ਼ਾ ਸਪਲਾਈ ਕਰਨ ਆਇਆ ਸੀ l ਸੈਕਟਰ 39 ਥਾਣਾ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ l
ਸੈਕਟਰ 39 ਥਾਣਾ ਪੁਲਿਸ ਸੈਕਟਰ 56 ਜੀਰੀ ਮੰਡੀ ਵਿੱਚ ਗਸ਼ਤ ਕਰ ਰਹੀ ਸੀ l ਇਸ ਦੌਰਾਨ ਉੱਥੋਂ ਇੱਕ ਨੌਜਵਾਨ ਆਉਂਦਾ ਹੋਇਆ ਦਿਖਾਈ ਦਿੱਤਾ l ਨੌਜਵਾਨ ਪੁਲਿਸ ਨੂੰ ਦੇਖਦੇ ਹੀ ਵਾਪਸ ਮੁੜ ਗਿਆ l ਇਸ ਨਾਲ ਪੁਲਿਸ ਨੂੰ ਉਸ ‘ਤੇ ਸ਼ੱਕ ਹੋ ਗਿਆ l ਇਸ ਦੌਰਾਨ ਪੁਲਿਸ ਟੀਮ ਨੇ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ l
ਤਲਾਸ਼ੀ ਦੇ ਦੌਰਾਨ ਉਸ ਦੇ ਕੋਲੋਂ 201 ਗਰਾਮ ਹੈਰੋਇਨ ਬਰਾਮਦ ਹੋਈ l ਪੁਲਿਸ ਪੁੱਛਗਿਛ ਦੇ ਦੌਰਾਨ ਉਸ ਨੇ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀ l ਪੁਲਿਸ ਨੇ ਨਸ਼ੇ ਨਾਲ ਸੰਬੰਧਿਤ ਕਾਗਜ਼ ਮੰਗੇ ਤਾਂ ਉਹ ਦਿਖਾਉਦ ਵਿੱਚ ਅਸਮਰਥ ਹੋ ਗਿਆ l ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਦਾ ਨਾਮ ਅਮਿਤ ਕੁਮਾਰ ਹੈ l ਪੁਲਿਸ ਦਾ ਕਹਿਣਾ ਕਿ ਟੀਮ ਹੁਣ ਉਸ ਮੁਲਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ, ਜਿਸ ਨੂੰ ਮੁਲਜ਼ਮ ਨਸ਼ਾ ਸਪਲਾਈ ਕਰਨ ਜਾ ਰਿਹਾ ਸੀ l
ਇਸ ‘ਤੇ ਹਰਿਆਣਾ ਦੇ ਵਿਧਾਇਕ ਸ਼੍ਰੀਕ੍ਰਿਸ਼ਨ ਹੁੱਡਾ ਦਾ ਕਹਿਣਾ ਹੈ ਕਿ ਅਮਿਤ ਕੁਮਾਰ ਮੇਰੇ ਪਿੰਡ ਦਾ ਹੈ l ਮੈਂ ਉਸ ਨੂੰ ਜਾਣਦਾ ਹਾਂ l ਪਿੰਡ ਵਿੱਚ ਜ਼ਿਆਦਾਤਰ ਬੱਚੇ ਮੈਨੂੰ ਦਾਦਾ ਕਹਿਕੇ ਬੁਲਾਉਂਦੇ ਹਨ l ਸਾਨੂੰ ਨਹੀਂ ਪਤਾ ਸੀ ਕਿ ਉਹ ਅਜਿਹਾ ਕੰਮ ਕਰਦਾ ਹੈ l

Related posts

ਵੀਡੀਓ; ਅੱਧੀ ਰਾਤ ਕਿਸਾਨ ਨਾਲ ਘਰ ਅੰਦਰ ਹੋਇਆ ਦਰਦਨਾਕ ਕਾਂਡ

htvteam

ਦੋਸਤ ਦੇ ਵਿਆਹ ਤੋਂ ਵਾਪਸ ਆ ਰਹੇ 4 ਦੋਸਤਾਂ ਨੇ ਰਸਤੇ ‘ਚ ਕਾਰ ਵਿੱਚ ਕੀਤਾ ਇਹ ਕੰਮ

Htv Punjabi

ਸਰਦਾਰ ਮੁੰਡੇ ਨੇ ਕੀਤਾ ਕਮਾਲ, ਜੁੱਤੀਆਂ ਪਵਾ ਕਰਦੈ 80 ਬਿਮਾਰੀਆਂ ਠੀਕ; ਦੇਖੋ ਵੀਡੀਓ

htvteam

Leave a Comment