Htv Punjabi
Uncategorized

ਉਹ ਥਾਂ ਜਿੱਥੇ ਇੱਕ ਵੀ ਵੈਂਟੀਲੇਟਰ ਨਹੀਂ, ਬਿਮਾਰੀ ਵਧੀ ਤਾਂ ਲਾਸ਼ਾਂ ਗਿਣਨੀਆਂ ਹੋਣਗੀਆਂ ਮੁਸ਼ਕਲ

ਰੂਥ ਮੈਕਲੀਨ : ਕੋਰੋਨਾ ਵਾਇਰਸ ਦੇ ਕਾਰਨ ਦੁਨੀਆਂ ਭਰ ਵਿੱਚ ਸੈਨੇਟਾਈਜ਼ਰ, ਮਾਸਕ ਅਤੇ ਮੈਡੀਕਲ ਉਪਕਰਣਾਂ ਦੀ ਕਮੀ ਸਾਹਮਣੇ ਆਈ ਹੈ l ਇਨ੍ਹਾਂ ਵਿੱਚ ਅਫਰੀਕੀ ਦੇਸ਼ਾਂ ਦੇ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਹਨ, ਇੱਥੇ ਸੈਨੇਟਾਈਜ਼ਰ ਤੋਂ ਲੈ ਕੇ ਵੈਂਟੀਲੇਟਰ ਤੱਕ ਦੀ ਕਿੱਲਤ ਹੈ l ਅਫਰੀਕਾ ਮਹਾਂਦੀਪ ਦੇ ਕੁੱਲ 55 ਦੇਸ਼ ਵਿੱਚੋਂ 10 ਦੇਸ਼ ਅਜਿਹੇ ਹਨ, ਜਿੱਥੇ ਵੈਂਟੀਲੇਟਰ ਦੀ ਸੁਵਿੱਧਾ ਹੀ ਨਹੀਂ ਹੈ l ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ 41 ਅਫਰੀਕੀ ਦੇਸ਼ਾਂ ਵਿੱਚ ਕਰੋੜਾਂ ਦੀ ਜਨਸੰਖਿਆ ਦੇ ਵਿੱਚ ਸਿਰਫ ਦੋ ਹਜ਼ਾਰ ਵੈਂਟੀਲੇਟਰ ਹੀ ਕੰਮ ਕਰ ਰਹੇ ਹਨ l
ਹਾਲਾਤ ਇਹ ਹਨ ਕਿ ਇੱਕ ਕਰੋੜ ਤੋਂ ਜ਼ਿਆਦਾ ਆਬਾਦੀ ਵਾਲੇ ਦੱਖਣੀ ਸੂਡਾਨ ਵਿੱਚ 5 ਉਪ ਰਾਸ਼ਟਰਪਤੀ ਹਨ ਪਰ ਉੱਥੇ ਵੈਂਟੀਲੇਟਰ ਸਿਰਫ ਚਾਰ ਹੀ ਹਨ l ਕਰੀਬ 50 ਲੱਖ ਦੀ ਜਨਸੰਖਿਆ ਵਾਲੇ ਸੈਂਟਰਲ ਅਫਰੀਕਨ ਰਿਪਬਲਿਕ ਵਿੱਚ ਤਿੰਨ ਅਤੇ ਲਾਈਬੇਰੀਆ ਵਿੱਚ ਸਿਰਫ 6 ਵੈਂਟੀਲੇਟਰ ਕੰਮ ਕਰ ਰਹੇ ਹਨ l ਮਾਹਿਰਾਂ ਦੇ ਮੁਤਾਬਿਕ ਅਫਰੀਕੀ ਦੇਸ਼ਾਂ ਵਿੱਚ ਮਾਸਕ, ਸਾਬਣ, ਆਕਸੀਜਨ ਜਿਹੀਆਂ ਮੂਲ ਸੁਵਿਧਾਵਾਂ ਦੀ ਵੀ ਖਾਸੀ ਕਮੀ ਹੈ l
ਬਾਕੀ ਦੁਨੀਆਂ ਦੀ ਤਰ੍ਹਾਂ ਅਫਰੀਕਾ ਵਿੱਚ ਵੀ ਟੈਸਟਿੰਗ ਦਾ ਲੈਵਲ ਬੇਹਦ ਖਰਾਬ ਹੈ l ਕਈ ਦੇਸ਼ਾਂ ਵਿੱਚ ਹੁਣ ਮਹਾਂਮਾਰੀ ਤੇਜ਼ੀ ਨਾਲ ਫੈਲ ਰਹੀ ਹੈ l ਸ਼ੁੱਕਰਵਾਰ ਦੀ ਰਿਪੋਰਟ ਦੇ ਮੁਤਾਬਿਕ ਗਿਨੀ ਵਿੱਚ ਹਰ ਛੇਵੇਂ ਦਿਨ ਇਸ ਵਾਇਰਸ ਦੇ ਮਾਮਲੇ ਦੁੱਗਣੇ ਹੋ ਰਹੇ ਹਨ l ਦੱਖਣੀ ਅਫਰੀਕਾ ਵਿੱਚ 2600 ਮਾਮਲੇ ਸਾਹਮਣੇ ਆ ਚੁੱਕੇ ਹਨ l ਕੋਰੋਨਾ ਦੀ ਚਪੇਟ ਵਿੱਚ ਆਏ ਸ਼ੁਰੂਆਤੀ ਦੇਸ਼ਾਂ ਵਿੱਚੋਂ ਇੱਕ ਪੱਛਮੀ ਅਫਰੀਕਾ ਦੇ ਬੁਕਰਿਨਾ ਫਾਸੋ ਵਿੱਚ ਦੋ ਕਰੋੜ ਦੀ ਆਬਾਦੀ ਤੇ ਮਹਿਜ 11 ਵੈਂਟੀਲੇਟਰ ਹਨ l
2015 ਵਿੱਚ ਆਈ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਮੁਤਾਬਿਕ ਸਿਰਫ 15 ਸਬ ਸਹਾਰਾ ਅਫਰੀਕੀਆਂ ਦੇ ਕੋਲ ਸਾਫ ਪਾਣੀ ਅਤੇ ਸਾਬਣ ਨਹੀਂ ਸੀ l ਸੇਂਟਰ ਫਾਰ ਗਲੋਬਲ ਡਿਵਲਪਮੈਂਟ ਵਿੱਚ ਗਲੋਬਲ ਹੈਲਥ ਪਾਲਿਸੀ ਦੇ ਡਾਇਰੈਕਟ ਕਲੀਪਸੋ ਚਲਿਕਦੋਊ ਦੇ ਮੁਤਾਬਿਕ ਇੱਥੇ ਲੋਕਾਂ ਨੂੰ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ l
ਅਫਰੀਕਾ ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪਰੀਵੈਨਸ਼ਨ ਦੇ ਲਈ ਹੈਲਥ ਡਿਪਲੋਮੇਸੀ ਅਤੇ ਕਮਿਊਨੀਕੇਸ਼ਨ ਦੇ ਪ੍ਰਮੁੱਖ ਬੇਂਜਾਮਿਨ ਜੁਦਾਲਬਾਯ ਦੇ ਅਨੁਸਾਰ, ਸਾਰੇ ਅਫਰੀਕਨ ਦੇਸ਼ ਇਹ ਜਾਣਨਾ ਚਾਹੁੰਦੇ ਕਿ ਉਨ੍ਹਾਂ ਦੇ ਕੋਲ ਕਿੰਨੇ ਵੈਂਟੀਲੇਟਰ ਹਨ l ਕੁਝ ਦੇ ਲਈ ਇਹ ਜਾਣਕਾਰੀ ਉਨ੍ਹਾਂ ਦੀ ਸਿਹਤ ਵਿਵਸਥਾਵਾਂ ਦੀ ਆਲੋਚਨਾਵਾਂ ਦੇ ਨਾਲ ਨਾਲ ਰਾਜਨੀਤਿਕ ਪਰੇਸ਼ਾਨੀਆਂ ਵੀ ਵੱਧ ਸਕਦੀ ਹੈ l ਅਫਰੀਕਾ ਸੀਡੀਸੀ ਹਰ ਦੇਸ਼ ਵਿੱਚ ਵੈਂਟੀਲੇਟਰ ਅਤੇ ਆਈਸੀਯੁ ਦੀ ਜਾਣਕਾਰੀ ਇੱਕਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਕੰਮ ਆਸਾਨੀ ਨਹੀਂ ਹੈ ਅਤੇ ਬੇਹੱਦ ਖਰਚੀਲਾ ਹੈ l
ਨਾਈਜੀਰਿਆ ਦੇ ਵਿੱਤ ਮੰਤਰੀ ਨੇ 1 ਅਪ੍ਰੈਲ ਨੂੱ ਟਵਿੱਟਰ ਤੇ ਐਲਨ ਮਸਕ ਤੋਂ ਮਦਦ ਮੰਗੀ l ਉਨ੍ਹਾਂ ਨੇ ਟਵੀਟ ਕੀਤਾ ਕਿ ਸਾਨੂੰ ਮਦਦ ਦੀ ਜ਼ਰੂਰਤ ਹੈ ਅਤੇ 100 ਵੈਂਟੀਲੇਟਰਸ ਦੇਣ ਦੀ ਅਪੀਲ ਕੀਤੀ l ਹਾਲਾਂਕਿ ਬਾਅਦ ਵਿੱਚ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ l ਚੀਨੀ ਉਦਯੋਗਪਤੀ ਜੈਕ ਮਾ ਨੇ ਅਫਰੀਕਾ ਮਹਾਂਦੀਪ ਦ ਦੇਸ਼ਾਂ ਨੂੰ 500ਵੈਂਟੀਲੇਟਰਸ ਦਾਨ ਕਰਨ ਦੀ ਘੋਸ਼ਣਾ ਕੀਤੀ ਹੈ l ਸੂਚਨਾ ਮੰਤਰੀ ਇਯੁਜੀਨ ਨਾਗਬੇ ਦੇ ਮੁਤਾਬਿਕ ਲਾਈਬੇਰੀਆ ਨੇ 20 ਵੈਂਟੀਲੇਟਰਸ ਦਾ ਆਰਡਰ ਦਿੱਤਾ ਹੈ ਪਰ ਦੁਨੀਆਂ ਭਰ ਵਿੱਚ ਮੰਗ ਜ਼ਿਆਦਾ ਹੋਣ ਦੇ ਕਾਰਨ ਪਰੇਸ਼ਾਨੀ ਹੋ ਰਹੀ ਹੈ l ਉਨ੍ਹਾਂ ਨੇ ਕਿਹਾ ਕਿ ਦੂਸਰੇ ਤਾਕਤਵਰ ਰਾਸ਼ਟਰਾਂ ਨਾਲ ਬਰਾਬਰੀ ਕਰਨਾ ਮੁਸ਼ਕਿਲ ਹੈ l ਇੱਕ ਵਾਰ ਕੰਟਰੈਕਟ ਵਿੱਚ ਆਉਣ ਦੇ ਬਾਅਦ ਵੇਂਡਰ ਪਲਟ ਜਾਂਦਾ ਹੈ ਅਤੇ ਤੈਅ ਕੀਮਤਾਂ ਵਧਾ ਦਿੰਦਾ ਹੈ l
ਇਥੋਪੀਆ ਦੇ ਇੱਕ ਹਸਪਤਾਲ ਵਿੱਚ ਪਲਮੋਨਰੀ ਅਤੇ ਕਿਰਿਟੀਕਲ ਕੇਅਰ ਸਪੈਸ਼ਲਿਸਟ ਕਿਬਰੋਮ ਗੇਬਿ੍ਰਸੇਲਾਜੀ ਦੱਸਦੇ ਹਨ ਕਿ ਸਿਰਫ 3 ਫੀਸਦੀ ਮਰੀਜ਼ਾ ਨੂੰ ਵੈਂਟੀਲੇਟਰਾਂ ਦੀ ਜ਼ਰੂਰਤ ਹੈ ਪਰ ਗੰਭੀਰ ਰੂਪ ਨਾਲ ਬੀਮਾਰ 20 ਪ੍ਰਤੀਸ਼ਤ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ l ਏਡਰ ਕਾਂਪਰਹੈਨਸਿਵ ਹਸਪਤਾਲ, ਜਿੱਥੇ ਕਿਬਰੋਮ ਕੰਮ ਕਰਦੀ ਹੈ, ਉੱਥੇ ਸਿਰਫ ਦੋ ਆਕਸੀਜਨ ਪਲਾਂਟ ਹਨ, ਜਿਸ ਵਿੱਚੋਂ ਇੱਕ ਖਰਾਬ ਹੋ ਚੁੱਕਿਆ ਹੈ l ਇੱਥੇ ਸਿਹਤ ਸੇਵਾਵਾਂ ਆਕਸੀਜਨ ਦੇ ਲਈ ਗਾਰਮੈਂਟ ਕੰਪਨੀਆਂ ਦੀ ਮਦਦ ਲੈਣ ਦੇ ਬਾਰੇ ਵਿੱਚ ਕਰ ਸਕਦੀ ਹੈ l ਆਮ ਤੌਰ ਤੇ ਗਾਰਮੈਂਟ ਨਿਰਮਾਤਾ ਬਲੀਚਿੰਗ ਦੇ ਲਈ ਆਕਸੀਜਨ ਪ੍ਰੋਡਿਊਸ ਕਰਦੇ ਹਨ l ਕਈ ਅਫਰੀਕੀ ਸਰਕਾਰਾਂ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਹੀ ਸਤਰਕ ਹੋ ਗਈਆਂ ਸਨ l ਕੁਝ ਮਾਮਲੇ ਆਉਣ ਤੇ ਹੀ ਕਈ ਜਗ੍ਹਾਂ ਤੇ ਕਰਫਿਊ ਅਤੇ ਟਰੈਵਲ ਤੇ ਬੈਨ ਲਾ ਦਿੱਤਾ ਸੀ l
ਦੱਖਣੀ ਅਫਰੀਕਾ ਦੀ ਯੂਨੀਵਰਸਿਟੀ ਆਫ ਵਿਟਵਾਟਸਰੈਡ ਵਿੱਚ ਇੰਟਰਨੈਸ਼ਨਲ ਰਿਲੇਸ਼ਨ ਦੀ ਲੈਕਚਰਾਰ ਏਮੀ ਨਿਯਾਂਗ ਦੇ ਮੁਤਾਬਿਕ ਇਸ ਸੰਕਟ ਨੇ ਇਹ ਦੱਸ ਦਿੱਤਾ ਹੈ ਕਿ ਅਫਰੀਕਾ ਨੂੰ ਆਤਮ ਨਿਰਭਰ ਹੋਣਾ ਪਵੇਗਾ.ਅਫਰੀਕਾ ਵਿੱਚ ਇਬੋਲਾ ਸੰਕਟ ਦੇ ਬਾਅਦ ਸੀਡੀਸੀ ਦੀ ਸਥਾਪਨਾ ਹੋਈ ਸੀ l ਬੀਤੇ ਕੁਝ ਸਾਲਾਂ ਵਿੱਚ ਨਾਈਜੀਰੀਆ ਨੇ ਲਸਾ ਫੀਵਰ, ਮੀਜਲਸ ਅਤੇ ਪੋਲੀਓ ਨਾਲ ਨਿਪਟਣ ਵਿੱਚ ਸੰਘਰਸ਼ ਕੀਤਾ l ਡੇਮੋਕਰੇਟਿਕ ਰਿਪਬਲਿਕ ਆਫ ਕਾਨੂੰਨਗੋ ਹੁਣ ਤੱਕ ਇਬੋਲਾ ਤੋਂ ਬਾਹਰ ਨਹੀਂ ਆਇਆ ਹੈ l ਪੂਰੇ ਮਹਾਂਦੀਪ ਤੇ ਮਾਮੂਲੀ ਬੀਮਾਰੀ ਮਲੇਰੀਆ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ l
ਹਾਲਾਤ ਇੰਨੇ ਖਰਾਬ ਹਨ ਕਿ ਲੋਕ ਹਸਪਤਾਲ ਨੂੰ ਆਪਣੀ ਆਖਿਰੀ ਉਮੀਦ ਦੀ ਤਰ੍ਹਾਂ ਦੇਖਦੇ ਹਨ l ਨਾਰਥ ਵੇਸਟਰਨ ਯੂਨੀਵਰਸਿਟੀ ਵਿੱਚ ਇਨਥੋਪੋਲਾਜਿਸਟ ਆਦਿਯਾ ਬੇਂਟਨ ਕਹਿੰਦੀ ਹੈ ਕਿ ਇੱਥੇ ਸਾਰਿਆਂ ਨੂੰ ਇਹ ਨਹੀਂ ਲੱਗਦਾ ਕਿ ਸਿਹਤ ਸੇਵਾਵਾਂ ਉਨ੍ਹਾਂ ਨੂੰ ਠੀਕ ਕਰਨ ਦੇ ਲਈ ਬਣਾਈਆਂ ਗਈਆਂ ਹਨ l ਕਈ ਵਾਰ ਸਿਏਰਾ ਲਿਯੋਨ ਵਿੱਚ ਵੀ ਲੋਕ ਹਸਪਤਾਲ ਵਿੱਚ ਮਰਨ ਦੇ ਲਈ ਜਾਂਦੇ ਹਨ l ਇਹ ਸਭ ਕੋਰੋਨਾ ਦੇ ਬਾਅਦ ਵੀ ਬਦਲਣ ਵਾਲਾ ਨਹੀਂ ਹੈ l

Related posts

ਗੈਂਗਸਟਰ ਜੇਲ੍ਹ ਚੋਂ ਮੰਗ ਰਿਹਾ ਸੀ ਫਿਰੌਤੀ, ਦੁਕਾਨਦਾਰ ਨੇ ਬਲੌਕ ਕੀਤਾ ਫੋਨ ਨੰਬਰ, ਤਾਂ ਗੈਂਗਸਟਰ ਨੇ ਕੀਤਾ ਆਹ ਕੰਮ 

Htv Punjabi

ਵਿਆਹ ਕਰਾਓ, ਪੈਸਾ ਕਮਾਓ:  ਨੌਜਵਾਨ ਕਤਰਾਉਣ ਲੱਗੇ ਵਿਆਹ ਤੋਂ ਤਾਂ ਸਰਕਾਰ ਨੇ ਕਰ ਤਾ ਵੱਡਾ ਐਲਾਨ

htvteam

ਪਤੀ ਨੇ ਦੋਸਤਾਂ ਨਾਲ ਮਿਲ ਕੇ ਕੀਤਾ ਸੀ ਆਹ ਕੰਮ, 3 ਸਾਲ ਬਾਅਦ ਹੋਇਆ ਮਾਮਲਾ ਦਰਜ

Htv Punjabi

Leave a Comment