ਦਿਲ ਨੂੰ ਕੰਬਾ ਕੇ ਰੱਖ ਦੇਣ ਵਾਲਾ ਇਹ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਰੂਰ ਦਾ ਹੈ, ਜਿੱਥੇ ਗੁਰਬਾਜ਼ ਸਿੰਘ ਨਾਂ ਦਾ ਬੱਚਾ ਆਪਣੇ ਦੋਸਤਾਂ ਦੇ ਨਾਲ ਪਤੰਗਾਂ ਲੁੱਟਦਾ ਲੁੱਟਦਾ ਰੇਲਵੇ ਲਾਈਨ ਦੇ ਕਿਨਾਰੇ ਆ ਗਿਆ | ਧੁੰਦ ਏਨੀ ਸੰਘਣੀ ਸੀ ਕਿ ਕੁੱਝ ਫੁੱਟ ਅੱਗੇ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ ਸੀ | ਏਨੇ ਨੂੰ ਪਤੰਗ ਲੁੱਟਦੇ ਲੁੱਟਦੇ ਗੁਰਬਾਜ਼ ਨਾਲ ਉਹ ਕੁੱਝ ਹੋਇਆ ਕਿ ਬਾਕੀ ਦੇ ਬੱਚਿਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ |