Htv Punjabi
Punjab

ਊਠ ਦੇ ਮੂੰਹ ਵਿੱਚ ਜ਼ੀਰੇ ਦੇ ਸਮਾਨ ਹੈ ਬਾਰਡਰ ਏਰੀਏ ਲਈ 100 ਕਰੋੜ ਦੀ ਰਾਸ਼ੀ

ਅੰਮ੍ਰਿਤਸਰ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦ ਦੁਆਰਾ ਬਾਰਡਰ ਏਰੀਆ ਡਿਵੈਲਪਮੈਂਟ ਅਤੇ ਕੰਡੀ ਏਰੀਆ ਦੇ ਵਿਕਾਸ ਦੇ ਲਈ ਸਿਰਫ 100 ਕਰੋੜ ਦੀ ਰਾਸ਼ੀ ਦੀ ਮਨਜ਼ਜੂਰੀ ਊਠ ਦੇ ਮੂੰਹ ਵਿੱਚ ਜ਼ੀਰੇ ਦੇ ਸਮਾਨ ਹੈ l
ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਦੇ ਨਾਲ ਨਾਲ ਅਬੋਹਰ ਦੇ ਨਾਲ ਲੱਗਦੀ ਪਾਕਿਸਤਾਨ ਦੀ ਸੀਮਾ ਦੇ ਨਾਲ ਰਹਿਣ ਵਾਲੇ ਲੱਖਾਂ ਲੋਕਾਂ ਦਾ ਜੀਵਨ ਸਤਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਬਣਦੀਆਂ ਸੇਵਾਵਾਂ ਦੇਣ ਦੇ ਲਈ ਬਜਟ ਵਿੱਚ ਰੱਖੀ ਇਸ ਰਾਸ਼ੀ ਤੋਂ ਲਗਭਗ 150 ਕਿਲੋਮੀਟਰ ਤੱਕ ਫੈਨੀ ਬਾਰਡਰ ਬੈਲਟ ਵਿੱਚ ਕੀ ਵਿਕਾਸ ਹੋਵੇਗਾ, ਸਰਕਾਰ ਨੇ ਹਲੇ ਇਹ ਤੈਅ ਕਰਨਾ ਹੈ l ਸੱਚ ਇਹ ਹੈ ਕਿ ਬਾਰਡਰ ਬੈਲਟ ਵਿੱਚ ਰਹਿਣ ਵਾਲੇ ਲੋਕ ਅੱਜ ਵੀ ਮੂਲਭੂਤ ਸੁਵਿਧਾਵਾਂ ਤੋਂ ਪਿਛੜੇ ਹੋਏ ਹਨ l
ਰਾਵੀ ਦਰਿਆ ਦੇ ਨਾਲ ਸਥਿਤ ਧੁੱਸੀ ਬੰਨ ਦੇ ਨਾਲ ਲੱਗਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਜ਼ਾਦੀ ਦੇ ਬਾਅਦ ਬਣਦੀਆਂ ਸਰਕਾਰਾਂ ਸਿੱਖਿਆ, ਸਿਹਤ ਵਰਗੀਆਂ ਸੁਵਿਘਾਵਾਂ ਉਪੱਲਬਧ ਕਰਵਾਉਣ ਵਿੱਚ ਨਾਕਾਮ ਰਹੀ ਹੈ l ਇਨ੍ਹਾਂ ਲੋਕਾਂ ਦੀ ਸਮੱਸਿਆਵਾਂ ਵਿੱਚ ਇਜਾਫਾ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ ਨੇ ਵੀ ਕੀਤਾ ਹੈ l ਸਵੇਰ ਤੋਂ ਲੈ ਕੇ ਰਾਤ ਤੱਕ ਵੱਡੇ ਵੱਡੇ ਟਰੱਕ ਟਰਾਲੇ ਰੇਤਾ ਲੈ ਕੇ ਧੁੱਸੀ ਬੰਨ ਤੋਂ ਲੰਘਦੇ ਹਨ ਤਾਂ ਉੱਡਣ ਵਾਲੀ ਧੂੜ ਨਾਲ ਇੱਥੋਂ ਦੇ ਲੋਕਾਂ ਦਾ ਜੀਵਨ ਮੁਸ਼ਕਿਲ ਹੋ ਰਿਹਾ ਹੈ l
ਪਾਕਿਸਤਾਨ ਦੇ ਨਾਲ ਲੱਗਦੇ ਇਨ੍ਹਾਂ ਪਿੰਡਾਂ ਦੇ ਨੌਜਵਾਨ ਜਾਂ ਤਾਂ ਨਸ਼ੇ ਦੀ ਦਲਦਲ ਵਿੱਚ ਫਸੇ ਹਨ ਜਾਂ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਦੇ ਨਾਲ ਮਿਲ ਕੇ ਹੈਰੋਈਨ ਅਤੇ ਹਥਿਆਰਾਂ ਦੀ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਹੋ ਗਏ ਹਨ l ਕਦੀ ਬਾਰਡਰ ਏਰੀਏ ਦੇ ਨੌਜਵਾਨਾਂ ਨੂੰ ਸੈਨਾ, ਅਰਧਸੈਨਿਕ ਬਲਾਂ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਦੇ ਲਈ ਪ੍ਰਾਥਮਿਕਤਾ ਦਿੱਤੀ ਜਾਂਦੀ ਸੀ ਪਰ ਸਰਕਾਰ ਦੀ ਢੁਲਮੁਲ ਨੀਤੀਆਂ ਦੇ ਕਾਰਨ ਨੌਜਵਾਨਾਂ ਨੂੰ ਇਸ ਤੋਂ ਵੱਖ ਹੋਣਾ ਪਿਆ l
ਰਾਵੀ ਦਰਿਆ ਦੇ ਨਾਲ ਲੱਗਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕਈ ਪਿੰਡ ਅਜਿਹੇ ਹਨ, ਜਿੱਥੇ ਲੋਕਾਂ ਨੂੰ ਦਰਿਆ ਪਾਰ ਕਰਨ ਦੇ ਲਈ ਅੱਜ ਵੀ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਹੈ l ਸਰਕਾਰਾਂ ਦਰਿਆ ‘ਤੇ ਪੁਲ ਦਾ ਨਿਰਮਾਣ ਨਹੀਂ ਕਰ ਸਕੀਆਂ ਹਨ l ਦੇਸ਼ ਦੀ ਪਹਿਲੀ ਡਿਫੈਂਸ ਡਰੋਨ ਦੇ ਉੱਪਰ ਬਣੇ ਤੰਗ ਪੁਲਾਂ ਨੂੰ ਚੌੜਾ ਕਰਨ ਦਾ ਕੰਮ ਵੀ ਸ਼ੁਰੂ ਨਹੀਂ ਕੀਤਾ ਗਿਆ l ਬਾਰਡਰ ਏਰੀਏ ਦੇ ਲੋਕਾਂ ਦੇ ਲਈ ਪੀਣ ਦੇ ਲਈ ਸਵੱਛ ਪਾਣੀ ਦੀ ਵੱਡੀ ਸਮੱਸਿਆ ਹੈ l 2007 ਵਿੱਚ ਕੇਂਦਰੀ ਸਰਕਾਰ ਦੇ ਵਫਦ ਨੇ ਬਾਰਡਰ ਏਰੀਏ ਵਿੱਚ ਪੀਣ ਦੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਦੌਰਾ ਵੀ ਕੀਤਾ ਸੀ ਪਰ ਇਸ ਵਫਦ ਦੀ ਰਿਪੋਰਟ ‘ਤੇ ਅੱਚ ਤੱਕ ਅਮਲ ਨਹੀਂ ਹੋਇਆ l

Related posts

ਦੁਕਾਨਾਂ ‘ਚ ਵੜ੍ਹ ਗਈ ਆਹ ਸ਼ੈਅ

htvteam

ਆਹ ਸ਼ਹਿਰ ਦੇ ਵਿੱਚ ਵਿਦਿਆਰਥਨ ਨਾਲ ਦੇਖੋ ਕੀ ਹੋ ਗਿਆ

htvteam

ਉਦੇ ਸਿੰਘ ਤੇ ਠਾਕੁਰ ਦਲੀਪ ਸਿੰਘ ਦੇ ਸਮਰੱਥਕਾਂ ‘ਚ ਮੁੜ ਪਿਆ ਘਮਸਾਣ

htvteam

Leave a Comment