ਫਿਰੋਜ਼ਪੁਰ : ਥਾਣਾ ਸਦਰ ਪੁਲਿਸ ਨੇ ਪਤੀ ਨੂੰ ਕੈਨੇਡਾ ਬੁਲਾ ਕੇ ਉਸ ਨਾਲ ਕੁਕਰਮ ਕਰਨ ਅਤੇ ਧਮਕੀ ਦੇਣ ਦਾ ਇਲਜ਼ਾਮ ਲਾ ਕੇ ਉੱਥੇ ਤੋਂ ਜ਼ੇਲ੍ਹ ਭੇਜ ਕੇ ਪੰਜਾਹ ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਵਿੱਚ ਪਤਨੀ ਹਰਜੋਤ ਕੌਰ ਸਮੇਤ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਪੀੜਿਤ ਪਤੀ ਕੈਨੇਡਾ ਵਿੱਚ 3 ਮਹੀਨੇ ਜੇਲ ਕੱਟਣ ਦੇ ਬਾਅਦ ਭਾਰਤ ਵਾਪਸ ਮੁੜਿਆ ਹੈ l ਪੀੜਿਤ ਪਰਿਵਾਰ ਦੇ ਮੁਤਾਬਿਕ ਹਰਜੋਤ ਕੌਰ ਦੀ ਕੈਨੇਡਾ ਵਿੱਚ ਪੜਾਈ ਲਿਖਾਈ ਦੇ ਇਲਾਵਾ ਹੋਰ ਖਰਚਾ ਉਨ੍ਹਾਂ ਨੇ ਚੁੱਕਿਆ ਸੀ l ਇੰਸਪੈਕਟਰ ਗੁਰਪ੍ਰੀਤ ਹਾਂਡਾ ਦੇ ਮੁਤਾਬਿਕ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਪ੍ਰਭਦੀਪ ਸਿੰਘ ਵਾਸੀ ਖਾਈਫੇਮੀਕੀ ਨੇ ਦੱਸਿਆ ਕਿ ਉਸ ਦਾ ਵਿਆਹ ਹਰਜੋਤ ਕੌਰ ਪੁੱਤਰੀ ਸੁੱਚਾ ਸਿੰਘ ਦੇ ਨਾਲ ਹੋਇਆ ਸੀ l ਹਰਜੋਤ ਕੌਰ ਦੇ ਆਈਲੈਟਸ ਵਿੱਚ 6 ਬੈ਼ਡ ਆਏ ਸਨ, ਉਸ ਨੂੰ ਕੈਨੇਡਾ ਪੜਨ ਦੇ ਲਈ ਭੇਜਿਆ ਗਿਆ ਅਤੇ ਪੜਾਈ ਦਾ ਸਾਰਾ ਖਰਚਾ ਪ੍ਰਭਦੀਪ ਸਿੰਘ ਦੇ ਘਰਵਾਲਿਆਂ ਨੇ ਚੁੱਕਿਆ ਸੀ l ਬਾਅਦ ਵਿੱਚ ਹਰਜੋਤ ਕੌਰ ਨੇ ਪ੍ਰਭਦੀਪ ਸਿੰਘ ਨੂੰ ਕੈਨੇਡਾ ਬੁਲਾ ਲਿਆ l ਕੈਨੇਡਾ ‘ਚ ਦੋਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤਾਂ ਦੋਨੋਂ ਭਾਰਤ ਵਾਪਸ ਆ ਗਏ l ਫਿਰ ਰਿਸ਼ਤੇਦਾਰਾਂ ਨੇ ਦੋਨਾਂ ਵਿੱਚ ਰਾਜ਼ੀਨਾਮਾ ਕਰਵਾ ਕੇ ਵਰਕ ਪਰਮਿਟ ‘ਤੇ ਕੈਨੇਡਾ ਪੇਜ ਦਿੱਤਾ l ਇਸ ਵਿੱਚ ਜਿੰਨਾ ਵੀ ਖਰਚਾ ਆਇਆ ਸਾਰਾ ਪ੍ਰਭਦੀਪ ਦੇ ਘਰਦਿਆਂ ਅਤੇ ਰਿਸ਼ਤੇਦਾਰਾਂ ਨੇ ਕੀਤਾ l ਕੈਨੇਡਾ ਜਾ ਕੇ ਹਰਜੋਤ ਕੌਰ ਨੇ ਉੱਥੋਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਪ੍ਰਭਦੀਪ ਨੇ ਉਸ ਦੇ ਨਾਲ ਕੁਕਰਮ ਕੀਤਾ ਅਤੇ ਉਸ ਨੂੰ ਧਮਕੀ ਦੇ ਰਿਹਾ ਹੈ l ਇਸ ‘ਤੇ ਉੱਥੇ ਦੀ ਪੁਲਿਸ ਨੇ ਪ੍ਰਭਦੀਪ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ 3 ਮਹੀਨੇ ਦੇ ਲਈ ਜ਼ੇਲ੍ਹ ਭੇਜ ਦਿੱਤਾ l ਜ਼ੇਲ੍ਹ ਕੱਟਣ ਦੇ ਬਾਅਦ ਪ੍ਰਭਦੀਪ ਭਾਰਤ ਵਾਪਸ ਆਇਆ l ਪ੍ਰਭਦੀਪ ਦਾ ਇਲਜ਼ਾਮ ਹੈ ਕਿ ਮੁਲਜ਼ਮ ਸੁੱਚਾ ਸਿੰਘ, ਸੁਖਬੀੀਰ ਕੌਰ, ਹਰਵਿੰਦਰ ਸਿੰਘ, ਅਮਨਦੀਪ ਕੌਰ, ਬਲਜਿੰਦਰ ਸਿੰਘ, ਗੁਰਜੀਤ ਕੌਰ ਅਤੇ ਗੁਰਲਾਲ ਸਿੰਘ ਵਾਸੀ ਮੁਕਤਸਰ ਨੇ ਹਰਜੋਤ ਕੌਰ ਦੇ ਨਾਲ ਮਿਲੀ ਭਗਤ ਕਰਕੇ ਉਸ ਤੋਂ 50 ਲੱਖ ਰੁਪਏ ਦੀ ਠੱਗੀ ਮਾਰੀ ਹੈ l ਪੁਲਿਸ ਨੇ ਪ੍ਰਭਦੀਪ ਸਿੰਘ ਦੇ ਬਿਆਨ ‘ਤੇ ਪਤਨੀ ਹਰਜੋਤ ਕੌਰ ਸਮੇਤ 8 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੰਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
