ਜਲੰਧਰ : ਰਾਜ ਵਿੱਚ ਇਸ ਵਾਰ ਸ਼ਰਾਬ ਦੇ ਠੇਕਿਆਂ ਦੀ ਲਾਟਰੀ ਨਹੀਂ ਨਿਕਲੇਗੀ l ਜਿਹੜੇ ਠੇਕੇਦਾਰ ਪਹਿਲਾਂ ਤੋਂ ਦੁਕਾਨ ਚਲਾ ਰਿਹਾ ਹੈ, ਜੇਕਰ ਉਹ ਇਸ ਸਾਲ ਵਿੱਚ ਕੀਤੀ ਗਈ ਕਮਾਈ ਦੀ ਤੁਲਨਾ ਵਿੱਚ 12 ਫੀਸਦ ਜ਼ਿਆਦਾ ਗਰੰਟਿਡ ਰਕਮ ਇਸੀ ਮਹੀਨੇ ਵਿੱਚ ਜ਼ਮ੍ਹਾਂ ਕਰਾ ਦਿੰਦੇ ਹਨ ਤਾਂ ਉਹ ਅਗਲੇ ਸਾਲ ਵੀ ਆਪਣਾ ਕਾਊਂਟਰ ਚਲਾਉਂਦੇ ਰਹਿਣਗੇ l ਉਨ੍ਹਾਂ ਨੂੰ 4 ਫੀਸਦੀ ਅਲੱਗ ਤੋਂ ਸ਼ੁਲਕ ਵੀ ਦੇਣਾ ਪੈਣਾ ਅਤੇ ਉਨ੍ਹਾਂ ਦੇ ਲਾਇਸੰਸ ਵੀ ਰੀਨਿਊ ਹੋ ਜਾਣਗੇ l ਜਿਹੜੇ ਠੇਕੇ, ਠੇਕੇਦਾਰ ਨਹੀਂ ਚਲਾਉਣਗੇ, ਉਨ੍ਹਾਂ ਦੀ ਲਾਟਰੀ ਕੱਢਣ ਦੀ ਬਜਾਏ ਟੈਂਡਰਿੰਗ ਤੋਂ ਕਿਸੀ ਕੰਪਨੀ ਨੂੰ ਦੇਣ ਦੀ ਗੱਲ ‘ਤੇ ਵਿਚਾਰ ਕੀਤਾ ਜਾ ਰਿਹਾ ਹੈ l ਗ੍ਰਾਹਕਾਂ ਦੇ ਲਈ ਅਹਿਮ ਜਾਣਕਾਰੀ ਇਹ ਹੈ ਕਿ ਸ਼ਰਾਬ ਜ਼ਿਆਦਾ ਮਹਿੰਗੀ ਨਹੀਂ ਹੋਵੇਗੀ l ਅਲੱਗ ਅਲੱਗ ਬਰਾਂਡ ਦੀ ਕੀਮਤ ਅਲੱਗ ਅਲੱਗ ਹੋਵੇਗੀ, ਇਸ ਲਈ ਉਕਤ ਔਸਤ ਰੇਟ ਰਹਿਣਗੇ ਕਿਉਂਕਿ ਨ ਤਾਂ ਸਰਕਾਰ ਨੇ ਅਧਿਕ ਟੈਕਸ ਵਧਾਇਆ ਹੈ ਅਤੇ ਨਾ ਹੀ ਸ਼ਰਾਬ ਦਾ ਕੋਟਾ l ਸਰਕਾਰ ਨੂੰ 2012-13 ਵਿੱਚ 3345 ਕਰੋੜ ਰੁਪਏ ਦੀ ਕਾਈ ਹੋਈ ਸੀ ਜਦਕਿ ਇਸ ਸਾਲ 6250 ਕਰੋੜ ਕਮਾਉਣ ਦਾ ਟਾਰਗੇਟ ਸਰਕਾਰ ਨੇ ਰੱਖਿਆ ਹੈ l ਅੱਜ ਨਵੀਂ ਐਕਸਾਈਜ਼ ਪਾਲਿਸੀ ਦੀ ਨੋਟੀਫਿਕੇਸ਼ਨ ਠੇਕੇਦਾਰਾਂ ਨੂੰ ਦੇ ਦਿੱਤੀ ਗਈ ਹੈ l
