Htv Punjabi
Punjab

ਇਨਸਾਨੀਅਤ ਤੋਂ ਗਿਰੀ ਹੋਈ ਹਰਕਤ, ਪੁਲਿਸ ਵਾਲਿਆਂ ਤੋਂ ਬਦਲਾ ਲੈਣ ਲਈ ਦੇਖੋ ਕਿਹੜਾ ਵੱਡਾ ਖੇਡ ਖੇਡਿਆ ਇਨ੍ਹਾਂ ਬੰਦਿਆਂ ਨੇ ?

ਲੁਧਿਆਣਾ : ਭਾਈ ਨੂੰ ਗ੍ਰਿਫਤਾਰ ਕਰਨ ਤੇ ਗੁੱਸੇ ਵਿੱਚ ਆਏ ਇੱਕ ਨੌਜਵਾਨ ਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਬਸਤੀ ਜੋਧੇਵਾਲੀ ਦੀ ਕ੍ਰਿਸ਼ਨਾ ਕਲੋਨੀ ਇਲਾਕੇ ਵਿੱਚ ਬਣੇ ਕੁਆਰੰਨਟਾਈਨ ਸੈਂਟਰ ਦੀ ਪਾਣੀ ਦੀ ਟੈਂਕੀ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ ਤਾਂ ਕਿ ਉਸ ਨੂੰ ਪੀਣ ਕਾਰਨ ਸਿਪਾਹੀ, ਹੋਰ ਕਰਮਚਾਰੀ ਅਤੇ ਉੱਥੇ ਦਾਖਿਲ ਮਰੀਜ਼ਾਂ ਦੀ ਵੀ ਮੌਤ ਹੋ ਜਾਵੇ।

ਜਦ ਡਿਊਟੀ ਤੇ ਤੈਨਾਤ ਸਿਪਾਹੀ ਗੁਰਪਿੰਦਰ ਨੂੰ ਇਸ ਬਾਰੇ ਵਿੱਚ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਸਿਪਾਹੀ ਗੁਰਪਿੰਦਰ ਸਿੰਘ ਦੀ ਸਿ਼ਕਾਇਤ ਤੇ ਕ੍ਰਿਸ਼ਨਾ ਕਲੋਨੀ ਨਿਵਾਸੀ ਵਰਿੰਦਰ ਸਿੰਘ ਉਰਫ ਨੀਤੀਕਾ ਖੁਸੀ ਅਤੇ ਉਸ ਦੇ ਸਾਥੀ ਪਿੰਡ ਚੂਹੜਪੁਰ ਨਿਵਾਸੀ ਗੌਰਵ ਅਤੇ ਉਸ ਦੀ ਭੈਣ ਸਿਮਰਨ ਦੇ ਖਿਲਾਫ ਹੱਤਿਆ ਦੀ ਕੋਸਿ਼ਸ਼ ਸਮੇਤ ਕਈ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਮੁਲਜ਼ਮਾਂ ਨੂੰ ਬੁੱਧਵਾਰ ਅਦਾਲਤ ਵਿੱਚ ਪੇਸ਼ ਕੀਤਾ।ਉੱਥੋਂ ਤਿੰਨੋਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਪੇਜ ਦਿੱਤਾ ਗਿਆ ਹੈ।ਪੁਲਿਸ ਮੁਲਜ਼ਮਾਂ ਤੋਂ ਪੁੱਛਗਿਛ ਕਰਨ ਵਿੱਚ ਲੱਗੀ ਹੈ।ਜਾਂਚ ਅਧਿਕਾਰੀ ਏਐਸਆਈ ਰਾਧੇਸ਼ਾਮ ਨੇ ਦੱਸਿਆ ਕਿ ਮੁਲਜ਼ਮ ਵਰਿੰਦਰ ਦੇ ਭਾਈ ਜਤਿੰਦਰ ਸਿੰਘ ਦੇ ਖਿਲਾਫ ਲੁੱਟ ਕਰਨ ਅਤੇ ਲੁੱਟ ਦੀ ਯੋਜਨਾ ਬਣਾਉਣ ਸਹਿਤ ਕਈ ਮਾਮਲੇ ਦਰਜ ਹਨ।

ਪੁਲਿਸ ਪਾਰਟੀ ਨੇ ਮੁਲਜ਼ਮ ਜਤਿੰਦਰ ਨੂੰ ਗ੍ਰਿਫਤਾਰ ਕੀਤਾ ਸੀ, ਉਸ ਟੀਮ ਵਿੱਚ ਸਿਪਾਹੀ ਗੁਰਪਿੰਦਰ ਵੀ ਸੀ।ਗੁਰਪਿੰਦਰ ਦੀ ਡਿਊਟੀ ਕ੍ਰਿਸ਼ਨਾ ਕਲੋਨੀ ਇਲਾਕੇ ਵਿੱਚ ਬਣੇ ਕੁਆਰਨਟਾਈਨ ਸੈ਼ਟਰ ਵਿੱਚ ਲੱਗੀ ਸੀ।ਮੁਲਜ਼ਮ ਵਰਿੰਦਰ ਨੇ ਸਿਪਾਹੀ ਗੁਰਪਿੰਦਰ ਤੋਂ ਬਦਲਾ ਲੈਣ ਦੀ ਸੋਚ ਲਈ।ਉਸ ਨੇ ਆਪਣੇ ਦੋਨੋਂ ਸਾਥੀਆਂ ਦੇ ਨਾਲ ਮਿਲ ਕੇ ਉਸ ਦੀ ਹੱਤਿਆ ਦੀ ਸਾਜਿਸ਼ ਬਣਾਈ।ਇੰਨਾ ਹੀ ਨਹੀਂ ਮੁਲਜ਼ਮਾਂ ਨੇ ਕੁਆਰਨਟਾਈਨ ਸੈਂਟਰ ਵਿੱਚ ਦਾਖਲ ਮਰੀਜ਼ਾਂ ਨੂੰ ਵੀ ਛੱਡਣ ਦੀ ਨਾ ਸੋਚੀ।

ਮੁਲਜ਼ਮਾਂ ਨੇ ਕੁਆਰੰਨਟਾਈਨ ਸੈਂਟਰ ਦੀ ਪਾਣੀ ਦੀ ਟੈਂਕੀ ਵਿੱਚ ਜ਼ਹਿਰੀਲਾ ਪਦਾਰਥ ਪਾ ਦਿੱਤਾ।ਗੁਰਪਿੰਦਰ ਸਿੰਘ ਪਾਣੀ ਪੀਣ ਦੇ ਲਈ ਟੂਟੀ ਤੇ ਗਿਆ ਤਾਂ ਉੱਥੋਂ ਬਦਬੂ ਆ ਰਹੀ ਸੀ।ਉਸ ਦੀ ਤਬੀਅਤ ਵੀ ਖਰਾਬ ਹੋਣ ਲੱਗੀ।ਉਸ ਨੇ ਸਾਥੀ ਕਰਮਚਾਰੀਆਂ ਨੂੰ ਦੱਸਿਆ ਤਾਂ ਪਤਾ ਲੱਗਿਆ ਕਿ ਮੁਲਜ਼ਮ ਛੱਤ ਤੇ ਹਨ।ਜਾਂਚ ਵਿੱਚ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਜ਼ਹਿਰੀਲਾ ਪਦਾਰਥ ਪਾਣੀ ਵਿੱਚ ਪਾਇਆ ਸੀ ਤਾਂ ਕਿ ਵਰਿੰਦਰ ਦੇ ਭਾਈ ਜਤਿੰਦਰ ਨੂੰ ਗ੍ਰਿਫਤਾਰ ਕਰਨ ਵਾਲੇ ਸਿਪਾਹੀ ਗੁਰਪਿੰਦਰ ਦੀ ਮੌਤ ਹੋ ਜਾਵੇ।ਏਐਸਆਈ ਰਾਧੇਸ਼ਾਮ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਤੇ ਹਾਸਿਲ ਕੀਤਾ ਗਿਆ ਹੈ।ਜਾਂਚ ਕੀਤੀ ਜਾ ਰਹੀ ਹੈ ਅਤੇ ਪੁੱਛਗਿਛ ਵੀ ਜਾਰੀ ਹੈ।

Related posts

ਗੁਰੂ ਦੀ ਨਗਰੀ ਤੋਂ ਹੁਣੇ-ਹੁਣੇ ਆਈ ਬਹੁਤ ਮਾੜੀ ਖਬਰ, ਇੱਲ੍ਹਾਂ ਵਾਂਗ ਇਕੱਠੇ ਹੋ ਗਏ ਲੋਕ LIVE!

Htv Punjabi

ਅੱਜ ਤੋਂ 9ਵੀਂ ਅਤੇ 12ਵੀਂ ਦੇ ਵਿਦਿਆਰਥੀ ਜਾ ਸਕਣਗੇ ਸਕੂਲ, ਪਰ ਇਸ ਗੱਲ ਦਾ ਧਿਆਨ ਲਾਜ਼ਮੀ

htvteam

ਕਿਸਾਨ ਯੂਨੀਅਨ ਉਗਰਾਹਾਂ ਦਾ ਵੱਡਾ ਫੈਸਲਾ, ਅੰਮ੍ਰਿਤਪਾਲ ਦੇ ਸਾਥੀਆਂ ਨੂੰ ਕੀਤਾ ਜਾਵੇ ਰਿਹਾਅ – ਕਿਸਾਨ ਆਗੂ

htvteam

Leave a Comment