Htv Punjabi
Punjab

ਪੰਜਾਬ ਪੁਲਿਸ ਦੇ ਥਾਣੇਦਾਰ ਨੂੰ ਲੱਗੀ ਗੋਲੀ, ਪੰਜਾਬ ਹਰਿਆਣਾ ਬਾਡਰ ਤੇ ਸਟੇਨਗਨ ਨਾਲ ਗੋਲੀ ਚੱਲਣ ਨਾ ਫੈਲੀ ਦਹਿਸ਼ਤ

ਫਤਿਹਾਬਾਦ : ਫਤਿਹਾਬਾਦ ਦੇ ਜਾਖਲ ਵਿੱਚ ਹਰਿਆਣਾ ਪੰਜਾਬ ਬਾਰਡਰ ਤੇ ਲੱਗਣ ਵਾਲੀ ਕੰਡੇਲ ਚੌਂਕੀ ਤੇ ਇੱਕ ਪੰਜਾਬ ਪੁਲਿਸ ਦੇ ਏਐਸਆਈ ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ।ਘਟਨਾ ਬੁੱਧਵਾਰ ਦੀ ਹੈ।ਗੋਲੀ ਏਐਸਆਈ ਦੇ ਸਟੇਨਗਨ ਤੋਂ ਚੱਲੀ ਹੈ।ਹੁਣ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਏਐਸਆਈ ਨੇ ਸੁਸਾਈਡ ਕੀਤਾ ਹੈ ਜਾਂ ਉਨ੍ਹਾ ਤੋਂ ਗਲਤੀ ਨਾਲ ਐਂਵੇ ਹੋਇਆ ਹੈ।ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਹਰਿਆਣਾ ਬਾਰਡਰ ਤੇ ਪੰਜਾਬ ਪੁਲਿਸ ਦਾ ਏਐਸਆਈ ਕ੍ਰਿਸ਼ਣ ਸਿੰਘ ਤੈਨਾਤ ਸੀ।ਉਸ ਦੀ ਸਟੇਨਗਨ ਤੋਂ 5 ਗੋਲੀਆਂ ਲੱਗਣ ਨਾਲ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਜਦ ਕ੍ਰਿਸ਼ਨ ਸਿੰਘ ਆਪਣੀ ਡਿਊਟੀ ਤੇ ਸਵੇਰੇ 8 ਵਜੇ ਆਇਆ ਤਾਂ ਇਸ ਦੌਰਾਨ ਸਟੇਨਗਨ ਨਾਲ ਲੈ ਕੇ ਬਾਥਰੂਮ ਕਰਨ ਗਿਆ ਸੀ।ਇਸ ਦੌਰਾਨ ਉਸ ਦੀ ਸਟੇਨਗਨ ਤੋਂ ਗੋਲੀਆਂ ਚੱਲ ਗਈਆਂ।ਉਸ ਵਿੱਚੋਂ ਇੱਕ ਗੋਲੀ ਗਲਾ ਚੀਰਦੇ ਹੋਏ ਸਿਰ ਦੇ ਆਰ ਪਾਰ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਗੋਲੀਆਂ ਇਤਫਾਕਨ ਚੱਲੀਆਂ ਹਨ ਜਾਂ ਉਸ ਨੇ ਸੁਸਾਈਡ ਕੀਤਾ ਹੈ।

Related posts

ਢੱਡਰੀਆਂ ਵਾਲੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਬਾਅਦ ਪੁਲਿਸ ਦੀ ਨਿਗਰਾਨੀ ਹੇਠ ਹੋਏ ਧਾਰਿਮਕ ਦੀਵਾਨ

Htv Punjabi

ਐਸਸੀ ਬੀਸੀ ਕ੍ਰੀਮੀਲੇਯਰ ਦੀ 200 ਯੂਨਿਟ ਬਿਜਲੀ ਸੁਵਿਧਾ ਵਾਪਸ

Htv Punjabi

ਖੇਤੀ ਬਿੱਲਾਂ ਦੇ ਵਿਰੋਧ ਧਰਨੇ ‘ਤੇ ਅਕਾਲੀ ਨੇਤਾ ਦੇ ਨਾਲ ਆਏ ਬਾਂਊਸਰ, ਟਰੈਕਟਰ ਸਾੜਿਆ

htvteam

Leave a Comment