Htv Punjabi
Punjab

ਹੱਤਿਆ ਕੇਸ ਵਿੱਚ 3 ਸਕੇ ਭਾਈਆਂ ਸਮੇਤ ਪੰਜ ਲੋਕਾਂ ਨੂੰ ਹੋਈ ਉਮਰਕੈਦ

ਮਾਨਸਾ : ਅਦਾਲਤ ਨੇ ਕਤਲ ਕੇਸ ਵਿੱਚ ਤਿੰਨ ਸਕੇ ਭਾਈਆਂ ਸਮੇਤ 5 ਲੋਕਾਂ ਨੂੰ ਉਮਰਕੈਦ ਅਤੇ 41 41 ਹਜ਼ਾਰ ਰੁਪਏ ਦੀ ਸਜ਼ਾ ਸੁਣਾਈ ਹੈ l ਜਦਕਿ ਇੱਕ ਨਾਬਾਲਿਗ ਦਾ ਕੇਸ ਜੁਆਇਨਲ ਕੋਰਟ ਵਿੱਚ ਸੁਣਵਾਈ ਦੇ ਲਈ ਭੇਜ ਦਿੱਤਾ l ਸਜ਼ਾ ਪਾਉਣ ਵਾਲੇ ਲਾਭ ਸਿੰਘ, ਮੱਖਣ ਸਿੰਘ, ਕਰਮ ਸਿੰਘ, ਪਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਹਨ l 25 ਸਤੰਬਰ 2014 ਨੂੰ ਪਿੰਡ ਦਰਿਆਪੁਰ ਤਲਾਂ ਵਿੱਚ ਕੁੜੀ ਦੇ ਨਾਲ ਛੇੜਛਾੜ ਕਰਨ ਤੋਂ ਰੋਕਣ ‘ਤੇ ਇੱਕ ਹੀ ਪਰਿਵਾਰ ਦੇ ਕੁਝ ਵਿਅਕਤੀਆਂ ‘ਤੇ ਮਾਰ ਕੁੱਟ ਦੌਰਾਨ ਜਗਜੀਤ ਸਿੰਘ ਦੀ ਮੌਤ ਹੋ ਗਈ ਸੀ l ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਮੱਖਣ ਸਿੰਘ ਨਿਵਾਸੀ ਪਿੰਡ ਦਰਿਆਪੁਰ ਕਲਾਂ ਦੀ ਸ਼ਿਕਾਇਤ ‘ਤੇ ਲਾਭ ਸਿੰਘ, ਕਰਮ ਸਿਘ, ਪਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਅਤੇ ਇੱਕ ਨਾਬਾਲਿਗ ਦੇ ਖਿਲਾਫ ਕੇਸ ਦਰਜ ਕੀਤਾ ਸੀ l ਇਸ ਤੋਂ ਬਾਅਦ ਕੇਸ ਦੀ ਸੁਣਵਾਈ ਕਰਦੇ ਐਡੀਸ਼ਨਲ ਜੱਜ ਕੇ ਬੇਰੀ ਅਦਾਲਤ ਨੇ ਫੈਸਲਾ ਸੁਣਾਇਆ l

Related posts

ਸਰੀਰ ਨੂੰ ਤੰਦਰੁਸਤ ਰੱਖਣ ਲਈ ਸਰਦੀਆਂ ‘ਚ ਰੋਜ਼ਾਨਾ ਖਾਓ ਪਿਆਜ਼, ਸੁਣੋ ਕਿਵੇਂ

htvteam

ਮਿਡ ਡੇ ਮੀਲ ਪਿੱਛੇ ਅਧਿਆਪਕਾਂ ਨੇ ਕੀਤਾ ਆਹ ਕਾਰਾ ਕਿ ਬਾਕੀ ਅਧਿਆਪਕ ਦੇ ਰਹੇ ਦੰਦਾਂ ਥੱਲੇ ਉਂਗਲੀਆਂ

Htv Punjabi

ਕੋਰੀਅਰ ਰਾਹੀ ਚੀਜ਼ਾਂ ਮੰਗਵਾਉਂਣ ਵਾਲੇ ਹੋ ਜਾਓ ਅਲਰਟ

htvteam

Leave a Comment