Htv Punjabi
Punjab

ਲੁੱਟ ਦੀ ਯੋਜਨਾ ਬਣਾਉਂਦੇ 5 ਅਰੈਸਟ, ਏਅਰਗਨ ਹਥਿਆਰ ਅਤੇ ਕਾਰ ਮਿਲੀ

ਅਬੋਹਰ : ਬੇਰੁਜ਼ਗਾਰੀ ਕਾਰਨ ਪੰਜਾਬ ਦਾ ਨੌਜਵਾਨ ਜਾਂ ਤਾਂ ਵਿਦੇਸ਼ਾਂ ਵੱਲ ਭੱਜ ਰਿਹਾ ਜਾਂ ਨਸ਼ਿਆਂ ਵੱਲ l ਅੱਜ ਦਾ ਨੌਜਵਾਨ ਨਸ਼ਿਆਂ ਵਿੱਚ ਡੁੱਬ ਕੇ ਜਾਂ ਤਾਂ ਆਪਣੀ ਜਵਾਨੀ ਖਤਮ ਕਰ ਰਿਹਾ ਹੈ ਜਾਂ ਚੋਰੀ, ਲੁੱਟਾ ਖੋਹਾਂ ਵਰਗੀਆਂ ਵਾਰਦਾਤਾਂ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ l ਅਜਿਹਾ ਹੀ ਇੱਕ ਮਾਮਲਾ ਸਾਮਹਣੇ ਆਇਆ ਅਬੋਹਰ ਵਿੱਚ, ਜਿੱਥੇ ਪੁਲਿਸ ਨੇ ਗਸ਼ਤ ਕਰਦੇ ਸਮੇਂ ਲੁੱਟ ਦੀ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਪਿੰਡ ਗੋਬਿੰਦਗੜ ਨਿਵਾਸੀ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ l ਜਿਨ੍ਹਾਂ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਤੋਂ ਉਨ੍ਹਾਂ ਨੂੰ 2 ਦਿਨ ਦੇ ਰਿਮਾਂਡ ‘ਤੇ ਜ਼ੇਲ੍ਹ ਭੇਜ ਦਿੱਤਾ ਗਿਆ l ਸਹਾਇਕ ਥਾਣੇਦਾਰ ਭਗਵਾਨ ਸਿੰਘ ਪੁਲਿਸ ਪਾਰਟੀ ਸਮੇਤ ਬਹਾਵਲ ਵਾਸੀ ਲੰਿਕ ਰੋਡ ‘ਤੇ ਪੰਚਪੀਰ ਟਿੱਬਾ ਦੇ ਨਿਕਟ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਦੇ ਮੁਖਬਿਰ ਨੇ ਸੂਚਨਾ ਦਿੱਤੀ ਕਿ ਕਰੀਬ ਅੱਧਾ ਦਰਜਨ ਨੌਜਵਾਨ ਤੇਜ਼ਧਾਰ ਹਥਿਆਰਾਂ ਸਮੇਤ ਇੱਕ ਗੱਡੀ ਵਿੱਚ ਸਵਾਰ ਹੋ ਕੇ ਕਿਸੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਹਨ l ਜਿਸ ‘ਤੇ ਪੁਲਿਸ ਟੀਮ ਨੇ ਉਸ ਗੱਡੀ ‘ਤੇ ਦਬਕਾ ਮਾਰ ਕੇ ਕਾਰ ਵਿੱਚ ਸਵਾਰ ਪਿੰਡ ਕੁੰਡਲ ਨਿਵਾਸੀ ਰਵਿੰਦਰ ਸਿੰਘ ਉਰਫ ਬਾਬੀ, ਰਾਜਵਿੰਦਰ ਉਰਫ ਰਿੰਪੀ, ਹਰਪ੍ਰੀਤ ਸਿੰਘ ਉਰਫ ਹੈਪੀ, ਸੰਦੀਪ ਸਿੰਘ ਅਤੇ ਬਲਜਿੰਦਰ ਸਿੰਘ ਨੂੰ 1 ਏਅਰਗਨ, 1 ਕ੍ਰਿਪਾਨ, ਦੋ ਕਾਪੇ, 1 ਬੇਸਬਾਲ ਅਤੇ ਇੱਕ ਬਿਨਾਂ ਨੰਬਰੀ ਹੋਂਡਾ ਸਿਟੀ ਕਾਰ ਸਹਿਤ ਗ੍ਰਿਫਤਾਰ ਕੀਤਾ l

Related posts

ਬੱਚਿਆਂ ਦੀ ਜ਼ਿੰਦਗੀ ਬਣਾਉਂਣ ਲਈ ਵਿਦੇਸ਼ ਗਏ ਨੌਜਵਾਨ ਦੀ ਆਪਣੀ ਹੀ ਜ਼ਿੰਦਗੀ ਦੇਖੋ ਕਿਵੇਂ ਹੋਈ ਖ-ਤਮ ?

htvteam

ਕੇਂਦਰ ਕਿਸਾਨਾਂ ਨਾਲ ਹੋਇਆ ਰਾਜ਼ੀ ?

htvteam

ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਜਨਾਨੀ ਲਿਆਂਦੀ ਪੰਜਾਬ

htvteam

Leave a Comment