Htv Punjabi
Punjab

ਆਹ ਬੰਦੇ ਨੇ ਠੰਡ ਤੋਂ ਬਚਣ ਲਈ ਕਮਰੇ ‘ਚ ਪਤਨੀ ਤੇ ਬੱਚਿਆਂ ਸਮੇਤ ਮਿਲਕੇ ਕੀਤਾ ਆਹ ਕੰਮ, ਹੁਣ ਸਾਰੇ ਰੋਂਦੇ ਸਾਰੇ ਕਹਿ ਰਹੇ ਨੇ ਮਾੜਾ ਕੀਤਾ, ਮਾੜਾ ਕੀਤਾ!

ਲੁਧਿਆਣਾ ; ਥਾਣਾ ਟਿੱਬਾ ਅਧੀਨ ਪੈਂਦੀ ਬਸਤੀ ਜੋਧੇਵਾਲ ਸਥਿਤ ਚੰਦਰਲੋਕ ਕਲੋਨੀ ਦੀ ਗਲੀ ਨੰਬਰ ਦਸ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ ਸੋਮਵਾਰ ਰਾਤ ਨੂੰ ਠੰਡ ਤੋਂ ਬਚਣ ਦੇ ਲਈ ਕਮਰੇ ਵਿੱਚ ਅੰਗੀਠੀ ਜਲਾਈ ਸੀ l ਪਰ ਅੰਗੀਠੀ ਨੂੰ ਬਿਨਾਂ ਬੁਝਾਏ ਹੀ ਪਰਿਵਾਰ ਸੌਂ ਗਿਆ l ਮੰਗਲਵਾਰ ਸਵੇਰ ਦੇ ਸਮੇਂ ਜਦੋਂ ਗੁਆਂਢੀਆਂ ਨੇ ਦੇਖਿਆ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਤੋਂ ਬਾਹਰ ਨਹੀਂ ਨਿਕਲਿਆ ਹੈ,ਤਾਂ ਉਨ੍ਹਾਂ ਨੂੰ ਸ਼ੱਕ ਹੋਇਆ l ਗੁਆਂਢੀਆਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ,ਪਰ ਕਿਸੇ ਨੇ ਵੀ ਦਰਵਾਜ਼ਾ ਨਾ ਖੋਲਿਆ l ਇਸ ਤੋਂ ਬਾਅਦ ਗੁਆਂਢੀਆਂ ਨੇ ਕਿਸੀ ਤਰ੍ਹਾਂ ਦਰਵਾਜ਼ਾ ਖੋਲਿਆ ਅਤੇ ਅੰਦਰ ਗਏ l ਅੰਦਰ ਪਰਿਵਾਰ ਦੇ ਸਾਰੇ ਲੋਕ ਬੇਹੋਸ਼ ਸਨ l ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਸੀ l ਮ੍ਰਿਤਕ ਬੱਚਿਆਂ ਦੀ ਪਹਿਚਾਣ ਗੌਰਵ(12) ਅਤੇ ਦਸ ਸਾਲ ਦੇ ਸੌਰਵ ਦੇ ਤੌਰ ਤੇ ਹੋਈ ਹੈ l ਬੱਚਿਆਂ ਦੇ ਪਿਤਾ ਪ੍ਰਮੋਦ ਕੁਮਾਰ ਅਤੇ ਮਾਤਾ ਨਿਸ਼ਾ,ਭੈਣ ਸੁਨੀਤਾ ਅਤੇ ਜੀਜਾ ਸ਼ੁਸ਼ੀਲ ਕੁਮਾਰ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ l ਜਿਨ੍ਹਾਂ ਨੂੰ ਗੁਆਂਢੀਆਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ.ਸਰਦੀ ਦੇ ਮੌਸਮ ਵਿੱਚ ਠੰਡ ਤੋਂ ਬਚਣ ਦੇ ਲਈ ਅਕਸਰ ਲੋਕ ਰਾਤ ਨੂੰ ਅੰਗੀਠੀ ਜਲਾ ਕੇ ਸੌਂ ਜਾਂਦੇ ਹਨ l ਕਮਰੇ ਨੂੰ ਗਰਮ ਕਰਨ ਦੇ ਲਈ ਹੀਟਰ ਜਾਂ ਅੰਗੀਠੀ ਦਾ ਇਸਤੇਮਾਲ ਕੀਤਾ ਜਾਂਦਾ ਹੈ l ਅੰਗੀਠੀ ਜਲਣ ਨਾਲ ਕਈ ਜ਼ਹਰੀਲੀ ਗੈਸਾਂ ਬਾਹਰ ਨਿਕਲਦੀਆਂ ਹਨ l ਜਿਸਦੇ ਕਾਰਨ ਕਮਰੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ l ਜਿਸਦੇ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ l ਸੌਂਦੇ ਸਮੇਂ ਇਨਸਾਨ ਨੁੰ ਸਾਹ ਲੈਣ ਵਿੱਚ ਆ ਰਹੀ ਤਕਲੀਫ਼ ਦਾ ਪਤਾ ਨਹੀਂ ਲੱਗਦਾ ਅਤੇ ਇਸ ਨਾਲ ਮੌਤ ਹੋ ਜਾਂਦੀ ਹੈ l

Related posts

ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਲਸਣ-ਕੌਫੀ ਵਾਲਾ ਮਿਕਸਰ ਮਾਰੋਗੇ ਰਾਤਾਂ ਨੂੰ ਸਿਕਸਰ

htvteam

ਸਵੇਰੇ ਲਾਇਆ 150 ਸ਼ਾਮ ਨੂੰ ਹੁੰਦੇ ਹੁੰਦੇ ਬਣਿਆ ਕਰੋੜ

htvteam

ਵਿਆਹ ਤੋਂ ਬਾਅਦ ਇਨਜੁਆਏ ਕਰਨ ਦੇ ਚੱਕਰ ਵਿੱਚ ਕਦੇ ਨਾ ਪੈਣਾ; ਡਾਕਟਰਾਂ ਦੇ ਵੱਡੇ ਖੁਲਾਸੇ

htvteam

Leave a Comment