Htv Punjabi
Punjab siyasat

ਅਗਲੇ ਸਾਲ ਬਜਟ ਸੈਸ਼ਨ ‘ਚ ਪੰਜਾਬ ਸਰਕਾਰ ‘ਚ ਹੋਣ ਜਾ ਰਿਹਾ ਹੈ ਵੱਡਾ ਧਮਾਕਾ, ਕਈਆਂ ਦੀਆਂ ਜਾਣਗੀਆਂ ਕੁਰਸੀਆਂ?

ਚੰਡੀਗੜ ; ਮੰਤਰੀਮੰਡਲ ਵਿੱਚ ਫ਼ੇਰਬਦਲ ਦੀ ਉੱਠ ਰਹੀ ਮੰਗ ਦੇ ਵਿੱਚ ਕਾਂਗਰਸ ਸਰਕਾਰ ਨੇ ਇਸ ਗੱਲ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਬਜਟ ਸ਼ੈਸ਼ਨ ਤੋਂ ਪਹਿਲਾਂ ਇਸ ਦੀ ਕੋਈ ਸੰਭਾਵਨਾ ਨਹੀਂ ਹੈ l ਇਸ ਸਾਲ ਮਈ ਵਿੱਚ ਹੀ ਕੈਬਨਿਟ ਵਿੱਚ ਫ਼ੇਰਬਦਲ ਕੀਤਾ ਗਿਆ ਸੀ l ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਵਿੱਚ ਭਾਰੀ ਫ਼ੇਰਬਦਲ ਕਰਨਾ ਚਾਹੁੰਦੇ ਹਨ,ਇਸ ਲਈ ਉਹ ਜਲਦਬਾਜ਼ੀ ਨਹੀਂ ਕਰ ਰਹੇ ਹਨ l ਕੁਝ ਸਮੇਂ ਬਾਅਦ ਫ਼ੇਰਬਦਲ ਕੀਤਾ ਜਾਵੇਗਾ, ਤਾਂਕਿ ਕਾਂਗਰਸ ਸਰਕਾਰ ਹਰੇਕ ਮੰਤਰੀ ਦਾ ਰਿਪੋਰਟ ਕਾਰਡ ਤਿਆਰ ਕਰ ਸਕੇ l ਕਿਆਸ ਲਾਏ ਜਾ ਰਹੇ ਹਨ ਕਿ ਮੰਤਰੀ ਮੰਡਲ ਵਿੱਚ ਫ਼ੇਰਬਦਲ ਵਿਧਾਨਸਭਾ ਦੇ ਬਜਟ ਸ਼ੈਸ਼ਨ ਦੇ ਆਸਪਾਸ ਸੰਭਵ ਹੈ l ਇਸਦੇ ਪਿੱਛੇ ਸਭ ਤੋਂ ਵੱਡਾ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਤਦ ਤੱਕ ਰਾਜ ਵਿੱਚ ਕਾਂਗਰਸ ਦੀ ਸਰਕਾਰ ਨੂੰ ਬਣੇ ਤਿੰਨ ਸਾਲ ਪੂਰੇ ਹੋ ਜਾਣਗੇ l
ਇਸ ਤੋਂ ਬਾਅਦ ਕਾਂਗਰਸ 2022 ਦੇ ਵਿਧਾਨਸਭਾ ਚੋਣਾਂ ਦੀ ਤਿਆਰੀ ਵਿੱਚ ਲੱਗ ਜਾਵੇਗੀ l ਬਜਟ ਸ਼ੈਸ਼ਨ ਦੇ ਕਰੀਬ ਹੀ ਕੈਬਨਿਟ ਵਿੱਚ ਭਾਰੀ ਫ਼ੇਰਬਦਲ ਕੀਤਾ ਜਾ ਸਕਦਾ ਹੈ l ਦੱਸ ਦਈਏ ਕਿ ਇਨੀਂ ਦਿਨੀਂ ਕੈਬਨਿਟ ਵਿਸਤਾਰ ਤੋਂ ਲੈ ਕੇ ਫ਼ੇਰਬਦਲ ਦੀ ਮੰਗ ਤੇਜ਼ੀ ਨਾਲ ਉੱਠ ਰਹੀ ਹੈ l ਵਿਸਤਾਰ ਦੀ ਮੰਗ ਉੱਠਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇੱਕ ਕੁਰਸੀ ਖਾਲੀ ਹੈ l ਕੈਬਨਿਟ ਦੇ ਫ਼ੇਰਬਦਲ ਦੀ ਮੰਗ ਇਸ ਲਈ ਵੀ ਉੱਠ ਰਹੀ ਹੈ, ਕਿਉਂਕਿ ਦੋਸ਼ ਹੈ ਕੁਝ ਮੰਤਰੀ ਆਪਣੇ ਆਪਣੇ ਵਿਭਾਗ ਵਿੱਚ ਬਿਲਕੁਲ ਵੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੇ ਹਨ l ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਲਈ ਵਿਧਾਇਕਾਂ ਦੀ ਲੰਬੀ ਲਾਇਨ ਲੱਗੀ ਹੋਈ ਹੈ l ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ ਐਡਜਸਟ ਕਰਨ ਲਈ ਕਈ ਸਲਾਹਕਾਰ ਵੀ ਨਿਯੁਕਤ ਕੀਤੇ ਹਨ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਦਿੱਤਾ ਗਿਆ ਹੈ l

ਜ਼ਿਕਰਯੋਗ ਹੈ ਕਿ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਸੰਸਦ ਰਵਨੀਤ ਸਿੰਘ ਬਿੱਟੂ ਪਹਿਲਾਂ ਹੀ ਫ਼ੇਰਬਦਲ ਦੀ ਮੰਗ ਕਰ ਚੁੱਕੇ ਹਨ l ਦਬੀ ਆਵਾਜ਼ ਵਿੱਚ ਅਜਿਹੀ ਮੰਗ ਪਹਿਲਾਂ ਵੀ ਉੱਠ ਚੁੱਕੀ ਹੈ l ਉੱਧਰ ਕਾਂਗਰਸ ਦੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਪਹਿਲਾਂ ਹੀ ਦੱਸ ਚੁੱਕੀ ਹੈ ਕਿ ਫ਼ਿਲਹਾਲ ਕੈਬਨਿਟ ਵਿੱਚ ਫ਼ੇਰਬਦਲ ਦੀ ਕੋਈ ਸੰਭਾਵਨਾ ਨਹੀਂ ਹੈ l ਕੈਬਨਿਟ ਵਿੱਚ ਮੁੱਖ ਮੰਤਰੀ ਕਿਸ ਨੂੰ ਰੱਖਣਾ ਚਾਹੁੰਦੇ ਹਨ ਤੇ ਕਿਸ ਨੂੰ ਨਹੀਂ, ਇਹ ਉਨ੍ਹਾਂ ਦਾ ਅਧਿਕਾਰ ਹੈ l

Related posts

ਸਾਲੇ ਨੇ ਭੈਣ ਸਾਹਮਣੇ ਹੀ ਜੀਜੇ ਨਾਲ ਲਾਹੀਆਂ ਸ਼ਰਮਾਂ

htvteam

ਮਹਿਲਾਂ ਨਾਲ ਮੁੰਡਾ ਬਣਾਉਂਦਾ ਰਿਹਾ ਨਜਾਇਜ਼ ਸਬੰਧ

htvteam

ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਵਾਰਡ ਵਿੱਚ ਵਿਛਾਈਆਂ ਚਾਦਰਾਂ, ਗੱਦੇ ਤੇ ਸਰਾਣੇ, ਬੰਦਾ ਆਇਆ ਸਾਰੇ ਇੱਕਠੇ ਕਰਕੇ ਲੈ ਗਿਆ

Htv Punjabi

Leave a Comment