Htv Punjabi
Punjab

ਪੰਜਾਬ ਚ ਗੈਂਗਸਟਰ ਸੁਖਬੀਰ ਦੀ ਦੇਣ : ਚੀਮਾ

ਪੰਚਕੂਲਾ ; ਸ਼੍ਰੋਮਣੀ ਅਗਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਰੇਤ ਤੇ ਸ਼ਰਾਬ ਮਾਫ਼ੀਆ ਸਣੇ ਹੋਰ ਲੁੱਟ ਦੇ ਇਲਜ਼ਾਮ ਲਾਉਣਾ ਮਗਰਮੱਛ ਦੇ ਹੰਝੂ ਵਹਾਉਣ ਵਰਗਾ ਹੈ l ਆਮ ਆਦਮੀ ਪਾਰਟੀ ਪੰਜਾਬ ਨੇ ਅਕਾਲੀ ਦਲ ਦੇ ਇਸ ਧਰਨੇ ਤੇ ਪੋਲ ਖੋਲ, ਹੱਲਾ ਬੋਲ ਮੁਹਿੰਮ ਸ਼ੁਰੂ ਕੀਤੀ ਹੈ l ਮੰਗਲਵਾਰ ਨੂੰ ਮੋਗਾ ਵਿੱਚ ਅਕਾਲੀ ਦਲ ਦੇ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਲੱਗਣ ਵਾਲੇ ਧਰਨੇ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪ੍ਰੈਸ ਕਾਨਫ਼ਰੰਸ ਕਰਕੇ ਸੁਖਬੀਰ ਬਾਦਲ ਅਤੇ ਅਕਾਲੀ ਭਾਜਪਾ ਦੇ 10 ਸਾਲ ਦੇ ਸ਼ਾਸ਼ਨ ਦੀ ਪੋਲ ਖੋਲ੍ਹੀ l ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਕੁਲਤਾਰ ਸਿੰਘ ਸੰਧਵਾਂ,ਮੋਗਾ ਦੇ ਹਲਕਾ ਪ੍ਰਧਾਨ ਨਵਦੀਪ ਸਿੰਘ ਸੰਘਾ ਮੌਜੂਦ ਸਨ l ਚੀਮਾ ਨੇ ਸੁਖਬੀਰ ਬਾਦਲ ਤੇ ਹਮਲਾ ਕਰਦੇ ਹੋਏ ਕਿਹਾ ਕਿ ਰਾਜ ਵਿੱਚ ਮਾਫ਼ੀਆ ਰਾਜ ਦੀ ਬਾਦਲ ਦੀ ਸਰਕਾਰ ਵੇਲੇ ਬਣਿਆ ਅਤੇ ਸੁਖਬੀਰ ਸਿੰਘ ਬਾਦਲ ਇਸਦੇ ਫ਼ਾਊਂਡਰ ਹਨ l ਇਸ ਲਈ ਸੁਖਬੀਰ ਸਿੰਘ ਬਾਦਲ ਹੁਣ ਰੇਤ ਮਾਫ਼ੀਆ, ਸ਼ਰਾਬ, ਕੇਬਲ, ਟਰਾਂਸਪੋਰਟ,ਬਿਜਲੀ,ਲੈਂਡ,ਮੰਡੀ ਅਤੇ ਡਰੱਗ ਮਾਫ਼ੀਆ ਵਰਗੇ ਮੁੱਦਿਆਂ ਤੇ ਬੋਲਣ ਦਾ ਨੈਤਿਕ ਅਧਿਕਾਰ ਨਹੀਂ ਰੱਖਦੇ ਹਨ l ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਹੁੰਦੇ ਰਾਜ ਵਿੱਚ ਗੈਂਗਸਟਰ ਪੈਦਾ ਹੋਏ, ਜਿੱਥੇ ਸੁਖਬੀਰ ਬਾਦਲ ਦੇ ਸਾਰੇ ਮਾਫ਼ੀਆ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਭਾਲੀ ਹੋਈ ਹੈ,ਉੱਥੇ ਹੀ ਗੈਂਗਸਟਰ ਜੇਲਾਂ ਵਿੱਚ ਬੈਠ ਕੇ ਰਾਜ ਚਲਾ ਰਹੇ ਹਨ l
ਇਹ ਗੈਂਗਸਟਰ ਬਾਦਲ ਸਰਕਾਰ ਵੇਲੇ ਪੈਦਾ ਹੋਏ ਅਤੇ ਕਾਂਗਰਸ ਸਰਕਾਰ ਰਾਜ ਵਿੱਚ ਇਨ੍ਹਾਂ ਦੀ ਸੰਖਿਆ ਵਧਾ ਰਹੀ ਹੈ l ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਹਰ ਤਰ੍ਹਾਂ ਦਾ ਮਾਫ਼ੀਆ ਹੈ ਅਤੇ ਪੰਜਾਬ ਦੀ ਜਨਤਾ ਦਾ ਆਮ ਪੈਸਾ ਕਾਰਪੋਰੇਟ ਅਤੇ ਚੱਲ ਰਹੇ ਮਾਫ਼ੀਆ ਹੀ ਖਾ ਰਹੇ ਹਨ l ਪਰ ਦੂਜੇ ਪਾਸੇ ਜਿੱਥੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫ਼ਸ ਕੇ ਮੌਤ ਦੇ ਮੂੰਹ ਵੱਲ ਜਾ ਰਹੇ ਹਨ, ਉੱਥੇ ਹੀ ਪੰਜਾਬ ਦਾ ਕਿਸਾਨ ਬੁਰੀ ਤਰ੍ਹਾਂ ਆਰਥਿਕ ਪੱਖੋਂ ਕਮਜ਼ੋਰ ਹੋ ਰਿਹਾ ਹੈ ਅਤੇ ਆਤਮ ਹੱਤਿਆ ਕਰ ਰਿਹਾ ਹੈ l ਉਨ੍ਹਾਂ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਜਾ ਰਹੇ ਧਰਨੇ ਸਿਰਫ਼ ਇੱਕ ਨਾਟਕ ਹੈ l

Related posts

ਸਿਹਤ ਮੰਤਰੀ ਜੋੜਾਮਾਜਰਾ ਨੇ ਫੇਰ ਕੀਤਾ ਅਜਿਹਾ ਕੰਮ ਆਇਆ ਸੁਰਖੀਆਂ ‘ਚ ਨਾਂ; ਦੇਖੋ ਵੀਡੀਓ

htvteam

ਏਸ ਦੁੱਧ ਨਾਲ ਸੁੱਕ ਲੱਕੜੀ ਮੁੰਡੇ-ਕੁੜੀਆਂ ਦੇ 7 ਦਿਨ ‘ਚ ਕੱਪੜੇ ਹੋਣਗੇ ਟਾਈਟ

htvteam

ਆਹ ਬੰਦਾਂ ਡੰਗਰ-ਪਸ਼ੂ ਰੱਖਣ ਵਾਲੇ ਨੂੰ ਬਣਾਏਗਾ ਕਰੋੜਪਤੀ; 8 ਕਿਲੋ ਦੁੱਧ ਨੂੰ ਕਰ ਦਿੰਦੈ 40-40 ਕਿਲੋ

htvteam

Leave a Comment