Htv Punjabi
Punjab siyasat

ਕੌਣ ਕਹਿੰਦੈ ਰਾਜ ਕਾਂਗਰਸੀਆਂ ਦਾ ਆਹ ਧਮਕੀਆਂ ਤਾਂ ਅਫ਼ਸਰਾਂ ਨੂੰ ਬੀਜੇਪੀ ਵਾਲੇ ਵੀ ਦਈ ਜਾਂਦੇ ਨੇ, ਬਟਾਲਾ ਨਗਰ ਕੌਸਿਂਲ ਦੇ ਸਾਬਕਾ ਪ੍ਰਧਾਨ ਦੀ ਆਡੀਓ ਵਾਇਰਲ

ਬਟਾਲਾ ; ਸਰਕਾਰੀ ਅਧਿਕਾਰੀਆਂ ਨੂੰ ਰਾਜਨੀਤੀ ਵਿੱਚ ਚੰਗੀ ਸੀਟ ਤੇ ਬੈਠੇ ਲੋਕਾਂ ਵੱਲੋਂ ਧਮਕਾਉਣ ਦੀਆਂ ਆਡੀਓ ਅਕਸਰ ਹੀ ਵਾਇਰਲ ਹੁੰਦੀਆਂ ਹਨ l ਅਜਿਹਾ ਹੀ ਇੱਕ ਤਾਜ਼ਾ ਮਾਮਲਾ ਬਟਾਲਾ ਦਾ ਸਾਹਮਣੇ ਆਇਆ ਹੈ l ਜਿਸ ਵਿੱਚ ਬਟਾਲਾ ਦੇ ਸਾਬਕਾ ਕੌਸਿਂਲ ਪ੍ਰਧਾਨ ਦੇ ਵੱਲੋਂ ਬਟਾਲਾ ਕਾਰਪੋਰੇਸ਼ਨ ਦੇ ਇੰਸਪੈਕਟਰ ਨੂੰ ਫ਼ੋਨ ਤੇ ਧਮਕਾਉਣ ਅਤੇ ਗਲਤ ਸ਼ਬਦਾਵਲੀ ਬੋਲਣ ਦੀ ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ l ਉੱਥੇ ਹੀ ਇਸ ਆਡੀਓ ਨੂੰ ਸਬੂਤ ਬਣਾਉਂਦੇ ਹੋਏ ਬਟਾਲਾ ਕਾਰਪੋਰੇਸ਼ਨ ਦੇ ਇੰਸਪੈਕਟਰ ਵੱਲੋਂ ਨਗਰ ਕਮਿਸ਼ਨਰ ਦੇ ਕੋਲ ਸਾਬਕਾ ਕੌਸਿਂਲ ਪ੍ਰਧਾਨ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਨੂੰ ਲੈ ਕੇ ਸ਼ਿਕਾਇਤ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਸਾਬਕਾ ਕੌਸਿਂਲ ਪ੍ਰਧਾਨ ਫ਼ੋਨ ਤੇ ਕਹੀ ਹੋਈ ਗੱਲ ਨੂੰ ਮੰਨਦੇ ਹੋਏ ਕਹਿੰਦੇ ਨੇ ਕਿ ਫ਼ੋਨ ਦੀ ਗੱਲ ਨੂੰ ਰਾਜਨੀਤਿਕ ਰੰਗਤ ਦਿੱਤੀ ਜਾ ਰਹੀ ਹੈ l
ਦੱਸ ਦਈਏ ਕਿ ਮਾਮਲਾ ਬਟਾਲਾ ਦਾ ਹੈ ਜਿੱਥੇ ਨਗਰ ਨਿਗਮ ਦੇ ਇੰਸਪੈਕਟਰ ਅਮਰਜੀਤ ਸਿੰਘ ਦੁਆਰਾ ਕੁਝ ਦਿਨ ਪਹਿਲਾਂ ਸ਼ਹਿਰ ਵਿੱਚ ਨਜ਼ਾਇਜ਼ ਕਬਜਿਆਂ ਨੂੰ ਹਟਵਾਇਆ ਗਿਆ ਅਤੇ ਕੁਝ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ l ਜਿਸ ਨੂੰ ਲੈ ਕੇ ਇੰਸਪੈਕਟਰ ਅਮਰਜੀਤ ਸਿੰਘ ਦਾ ਕਹਿਣਾ ਕਿ ਇਸ ਕਾਰਵਾਈ ਦੇ ਚਲਦੇ ਭਾਜਪਾ ਦੇ ਸਾਬਕਾ ਪ੍ਰਧਾਨ ਵੱਲੋਂ ਫ਼ੋਨ ਕਰਕੇ ਉਨ੍ਹਾਂ ਨੂੰ ਧਮਕਾਇਆ ਗਿਆ,ਕਿਉਂਕਿ ਜਿਨ੍ਹਾਂ ਦੁਕਾਨਾਂ ਦੇ ਚਲਾਨ ਕੱਟੇ ਗਏ, ਉਨ੍ਹਾਂ ਵਿੱਚੋਂ ਇੱਕ ਦੁਕਾਨਦਾਰ ਉਨ੍ਹਾਂ ਦਾ ਰਿਸ਼ਤੇਦਾਰ ਸੀ l
ਦੂਜੇ ਪਾਸੇ ਇਸ ਮਸਲੇ ਤੇ ਭਾਜਪਾ ਦੇ ਸਾਬਕਾ ਬਟਾਲਾ ਕੌਸਿਂਲ ਪ੍ਰਧਾਨ ਨਰੇਸ਼ ਮਹਾਜਨ ਨੇ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਆਡੀਓ ਵਾਇਰਲ ਨੂੰ ਲੈ ਕੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਉਨ੍ਹਾਂ ਕੋਲ ਲੋਕਾਂ ਦੇ ਬਹੁਤ ਕੰਮ ਆਉਂਦੇ ਰਹਿੰਦੇ ਹਨ l ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਨੇ ਇੰਸਪੈਕਟਰ ਨਾਲ ਫ਼ੋਨ ਤੇ ਗੱਲ ਕੀਤੀ ਪਰ ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਨੇ ਇੰਸਪੈਕਟਰ ਨੂੰ ਕੋਈ ਅਪਸ਼ਬਦ ਨਹੀਂ ਬੋਲੇ ਹਨ l ਉਨ੍ਹਾਂ ਨੇ ਇੰਸਪੈਕਟਰ ਦੇ ਖਿਲਾਫ਼ ਲਿਖਤੀ ਐਫ਼ੀਡੇਵਿਡ ਦਿੱਤੇ ਹਨ ਜਿਸ ਵਿੱਚ ਲੋਕਾਂ ਦੁਆਰਾ ਇਹ ਦੱਸਿਆ ਗਿਆ ਕਿ ਕਿਵੇਂ ਇੰਸਪੈਕਟਰ ਅਮਰਜੀਤ ਸਿੰਘ ਉਨ੍ਹਾਂ ਤੋਂ ਰਿਸ਼ਵਤ ਲੈਂਦਾ ਹੈ l ਸਾਬਕਾ ਭਾਜਪਾ ਪ੍ਰਧਾਨ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਗੱਲ ਦੀ ਜਾਂਚ ਕਰਵਾਏ ਕਿ ਇੰਸਪੈਕਟਰ ਦੇ ਅਹੁਦੇ ਤੇ ਨੌਕਰੀ ਕਰਨ ਵਾਲੇ ਦੀ ਕਰੋੜਾਂ ਦੀ ਜਾਇਦਾਦ ਕਿਵੇਂ ਬਣ ਸਕਦੀ ਹੈ l
ਦੂਜੇ ਪਾਸੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਬਲਵਿੰਦਰ ਸਿੰਘ ਦਾ ਕਹਿਣਾਂ ਹੈ ਕਿ ਇੰਸਪੈਕਟਰ ਅਮਰਜੀਤ ਵੱਲੋਂ ਕੀਤੀ ਸ਼ਿਕਾਇਤ ਤੇ ਸਾਬਕਾ ਕੌਸਿਂਲ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਫ਼ੋਨ ਤੇ ਅਪਸ਼ਬਦ ਬੋਲੇ ਗਏ ਹਨ,ਜਿਨ੍ਹਾਂ ਦੀ ਫ਼ੋਨ ਰਿਕਾਰਡਿੰਗ ਉਨ੍ਹਾਂ ਕੋਲ ਹੈ l ਇਸ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਜਾਂਚ ਦੇ ਲਈ ਇਹ ਸ਼ਿਕਾਇਤ ਐਸਐਸਪੀ ਬਟਾਲਾ ਨੂੰ ਭੇਜ ਦਿੱਤੀ ਗਈ ਹੈ l

Related posts

ਨੌਂ ਸਾਲ ਦੀ ਬੱਚੀ ਸੁੱਤੀ ਸੀ ਮਾਪਿਆਂ ਦੇ ਨਾਲ, ਅੱਧੀ ਰਾਤ ਨੂੰ ਵਰਤਿਆ ਅਜਿਹਾ ਭਾਣਾ, ਬੱਚੀ ਦੇਖ ਨਿਕਲੀਆਂ ਸਾਰਿਆਂ ਦੀਆਂ ਚੀਕਾਂ

Htv Punjabi

ਸੰਜੇ ਸਿੰਘ ਦੀ ਗ੍ਰਿਫਤਾਰੀ ਨੂੰ ਲੈਕੇ ਤੜਫ ਉੱਠੇ ਝਾੜੂ ਵਾਲੇ

htvteam

ਸਫਾਈ ਵਾਲੀ ਕੁੜੀ ‘ਤੇ ਮਾਲਕ ਦੀ ਗੰਦੀ ਨਜ਼ਰ, ਫੇਰ ਦੂਜੀ ਮੰਜਿਲ ‘ਤੇ ਲੈ ਕੇ ਕੀਤਾ ਗਲਤ ਕੰਮ

htvteam

Leave a Comment