Htv Punjabi
Punjab

ਵਧੇ ਬਿਜਲੀ ਦੇ ਰੇਟਾਂ ‘ਤੇ ਜਾਖੜ ਨੇ ਦਿੱਤਾ ਅਜਿਹਾ ਬਿਆਨ ਕਿ ਨਰਾਜ਼ ਹੋ ਸਕਦੇ ਨੇ ਕੈਪਟਨ, ਦੇਖਿਓ ਕਿਤੇ ਸਿੱਧੂ ਵਾਂਗ…!

ਚੰਡੀਗੜ੍ਹ : ਬਿਜਲੀ ਉਪਭੋਗਤਾਵਾਂ ਤੇ 2000 ਕਰੋੜ ਰੁਪਏ ਤੱਕ ਦਾ ਬੋਝ ਪਾਉਣ ਦਾ ਮੁੱਦਾ ਗਰਮ ਹੋਣ ਲੱਗ ਪਿਆ ਹੈ l ਸਾਬਕਾ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ,ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਬਾਅਦ ਹੁਣ ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਇਸ ਮਾਮਲੇ ਵਿੱਚ ਕੁੱਦ ਪਏ ਹਨ l ਉਨ੍ਹਾਂ ਨੇ ਚਾਰ ਦਿਨ ਬਾਅਦ ਆਖਿਰ ਆਪਣੀ ਚੁੱਪੀ ਤੋੜਦੇ ਹੋਏ ਇਹ ਸਵੀਕਾਰ ਕੀਤਾ ਹੈ ਕਿ ਇਸਦੇ ਲਈ ਉਹ ਵੀ ਉਨੇ ਹੀ ਜ਼ਿੰਮੇਵਾਰ ਹਨ,ਜਿੰਨੇ ਅਕਾਲੀ ਭਾਜਪਾ ਦੇ ਨੇਤਾ ਹਨ, ਕਿਉਂਕਿ ਇਸ ਮਾਮਲੇ ਨੂੰ ਸਿਰੇ ਤੱਕ ਨਹੀਂ ਪਹੁੰਚਾਇਆ ਗਿਆ l ਜਾਖੜ ਇਸ ਮੁੱਦੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਥੋੜ੍ਹਾ ਭਾਵੁਕ ਵੀ ਹੋਏ l ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਹਮੇਸ਼ਾ ਨਿੱਜੀ ਥਰਮਲ ਪਲਾਂਟਾਂ ਦੇ ਨਾਲ ਹੋਏ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ l ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਇਸ ਸਮਝੌਤੇ ਨੂੰ ਰੱਦ ਵੀ ਕੀਤਾ ਜਾਵੇਗਾ l ਉਨ੍ਹਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਤੇ ਚਰਚਾ ਕਰਨਗੇ l

Related posts

2 ਮਹੀਨੇ ਦੇ ਬੱਚੇ ਨਾਲ ਨਸ਼ੇ ‘ਚ ਪਿਓ ਟੱਪ ਗਿਆ ਸਾਰੀਆਂ ਹੱਦਾਂ

htvteam

ਬਾਬੇ ਨੇ ਤੜਫਾ ਤੜਫਾ ਕੇ ਨਾਬਾਲਿਗ ਕੁੜੀ ਨਾਲ ਕੀਤਾ ਮੂੰਹ ਕਾਲਾ

htvteam

ਅੰਮ੍ਰਿਤਪਾਲ ਸਿੰਘ ਦੇ ਹੱਕ ਉਤਰੇ ਸੀ ਸੜਕਾਂ ਤੇ ਦੇਖੋ ਫਿਰ ਪੁਲਿਸ ਨੇ ਕੀ ਕੀਤਾ ਹਾਲ

htvteam

Leave a Comment