Htv Punjabi
Punjab

ਆਹ ਦੇਖੋ ਜਲੰਧਰ ‘ਚ ਕਿਵੇਂ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਪੁਲਿਸ ਵਾਲੇ ਦੇਖੇ ਹੀ ਰਹਿ ਗਏ!

ਜਲੰਧਰ : ਫਿਲੌਰ ਵਿੱਚ ਕੁਝ ਗੁੰਡਿਆਂ ਨੇ ਪੁਲਿਸ ਦੇ ਸਾਹਮਣੇ ਸ਼ਰੇਆਮ ਗੁੰਡਾਗਰਦੀ ਕੀਤੀ।ਉਨ੍ਹਾਂ ਨੇ ਪੀਸੀਆਰ ਕਰਮਚਾਰੀਆਂ ਦੇ ਸਾਹਮਣੇ ਵਪਾਰੀ ਜ਼ਰਨੈਲ ਸਿੰਘ ਅਤੇ ਲੱਕੜ ਮੰਡੀ ਦੇ ਚੌਕੀਦਾਰ ਬੱਗਾ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ l ਘਟਨਾ ਦੀ ਸ਼ਿਕਾਇਤ ਥਾਣਾ ਫ਼ਿਲੌਰ ਨੂੰ ਦਿੱਤੀ ਗਈ l ਸਿਵਿਲ ਹਸਪਤਾਲ ਵਿੱਚ ਦਾਖਲ ਜ਼ਰਨੈਲ ਸਿੰਘ ਨੇ ਦੱਸਿਆ ਕਿ ਬੱਗਾ ਸਿੰਘ ਉਨ੍ਹਾਂ ਦਾ ਗੁਆਂਡੀ ਹੈ, ਜੋ ਲੱਕੜ ਮੰਡੀ ਵਿੱਚ ਚੌਕੀਦਾਰ ਦਾ ਕੰਮ ਕਰਦਾ ਹੈ l
ਕੁਝ ਲੋਕਾਂ ਦੇ ਨਾਲ ਉਨ੍ਹਾਂ ਦੀ ਰੰਜਿਸ਼ ਸੀ। ਬੀਤੀ ਰਾਤ ਰੰਜਿਸ਼ ਰੱਖਣ ਵਾਲਿਆਂ ਨੇ ਬੱਗਾ ਸਿੰਘ ਦੇ ਘਰ ਤੇ ਹਮਲਾ ਕਰ ਦਿੱਤਾ l ਉਹ ਬਚਾਉਣ ਆਇਆ ਤਾਂ ਉਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਅਤੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ l ਜਰਨੈਲ ਸਿੰਘ ਦਾ ਕਹਿਣਾ ਹੈ ਕੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੀਸੀਆਰ ਵਾਲੇ ਉਨ੍ਹਾਂ ਨੂੰ ਸਿਵਿਲ ਹਸਪਤਾਲ ਲੈ ਗਏ l ਜਿਸ ਤੋਂ ਬਾਅਦ ਹਮਲਾਵਰ ਹਸਪਤਾਲ ਪਹੁੰਚੇ ਅਤੇ ਪੁਲਿਸ ਦੇ ਸਾਹਮਣੇ ਹੀ ਉਨਾਂ ਨੂੰ ਫੇਰ ਕੁੱਟਿਆ ਗਿਆ l ਜ਼ਰਨੈਲ ਸਿੰਘ ਦਾ ਇਹ ਵੀ ਇਲਜ਼ਾਮ ਹੈ ਕਿ ਗੁੰਡਿਆਂ ਦੇ ਦਬਾਅ ਵਿੱਚ ਆ ਕੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ l ਉਨ੍ਹਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ l

Related posts

ਆਹ ਇਕੱਲੇ ਬੰਦੇ ਨੇ ਥਾਣੇ ਬਾਹਰ ਪਾਇਆ ਘੜਮੱਸ

htvteam

ਬੱਕਰੀ ਦੇ ਦੁੱਧ ਨਾਲ ਪੀਸਕੇ ਖਾ ਲਓ ਆਹ ਲੱਕੜ, ਕੱਢੇਗੀ ਭਮੱਕੜ

htvteam

ਨਸ਼ੇੜੀ ਨੇ ਗੋਲੀ ਮਾਰ ਕੇ ਕੀਤੀ ਦਾਦੇ ਦੀ ਹੱਤਿਆ, ਰਿਸ਼ਤੇਦਾਰਾਂ ਨੇ ਮਾਮਲਾ ਦਬਾਉਣ ਲਈ ਕੀਤਾ ਅੰਤਿਮ ਸੰਸਕਾਰ, ਐਂਵੇ ਖੁੱਲਿਆ ਰਾਜ

Htv Punjabi

Leave a Comment