Htv Punjabi
Punjab

ਹਾਏ ਰੱਬਾ! ਰਾਹ ਜਾਂਦੇ ਦਾ ਡਰੈਗਨ ਡੋਰ ਨੇ ਦੇਖੋ ਕੀ ਵੱਢ ਤਾ! ਖੂਨੋ ਖੂਨ ਹੋਇਆ ਲਿਜਾਣਾ ਪਿਆ ਹਸਪਤਾਲ !

ਲੁਧਿਆਣਾ : ਡਰੈਗਨ ਡੋਰ ਦੀ ਚਪੇਟ ਵਿੱਚ ਆਉਣ ਕਰਕੇ ਮੋਟਰਸਾਈਕਲ ਸਵਾਰ ਬਜ਼ੁਰਗ ਕੁਲਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ l ਕੁਲਦੀਪ ਸ਼ਿਮਲਾਪੁਰੀ ਵਿੱਚ ਬਹਿੰਦਾ ਹੈ ਅਤੇ ਕਾਰਪੇਂਟਰ ਦਾ ਕੰਮ ਕਰਦਾ ਹੈ l ਉਹ ਆਪਣੀ ਧੀ ਦੇ ਲਈ ਚੌੜਾ ਬਜ਼ਾਰ ਤੋਂ ਸੂਟ ਖਰੀਦਣ ਜਾ ਰਿਹਾ ਸੀ l ਮੋਟਰਸਾਈਕਲ ਤੇ ਜਾਂਦੇ ਸਮੇਂ ਜਗਰਾਓਂ ਪੁਲ ਤੇ ਚਾਈਨਾ ਡੋਰ ਨੇ ਉਸਦੇ ਚਿਹਰੇ ਨੂੰ ਬੁਰੀ ਤਰ੍ਹਾਂ ਚੀਰ ਦਿੱਤਾ l ਲਹੂਲੁਹਾਣ ਕੁਲਦੀਪ ਸਿੰਘ ਨੂੰ ਰਾਹਗੀਰਾਂ ਨੇ ਸਿਵਿਲ ਹਸਪਤਾਲ ਪਹੁੰਚਾਇਆ l ਇੱਥੇ ਡਾਕਟਰਾਂ ਨੇ ਉਸ ਦੇ ਚਿਹਰੇ ਤੇ ਕਰੀਬ 12 ਟਾਂਕੇ ਲਾਏ l
ਘਟਨਾ ਦੀ ਜਾਣਕਾਰੀ ਮਿਲਦੇ ਹੀ ਐਕਸ਼ਨ ਅਗੇਂਸਟ ਕਰਪਸ਼ਨ ਦੇ ਮੁਖੀ ਚੰਦਰਕਾਂਤ ਚੱਢਾ ਅਤੇ ਗੌਤਮ ਸੂਦ ਸਾਥੀਆਂ ਸਮੇਤ ਹਸਪਤਾਲ ਪਹੰੁਚੇ l ਚੱਢਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪਲਾਸਟਿਕ ਡੋਰ ਤੇ ਰੋਕ ਲਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ l ਕਈ ਵਾਰ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਵੀ ਦਿੱਤੇ ਗਏ, ਨਾ ਤਾਂ ਕੋਈ ਸੁਣਵਾਈ ਹੋਈ ਤੇ ਨਾ ਹੀ ਕੋਈ ਠੋਸ ਕਾਰਵਾਈ ਹੋਈ l ਚੱਢਾ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਡਰੈਗਨ ਡੋਰ ਵੇਚਣ ਵਾਲਿਆਂ ਤੇ ਕਾਰਵਾਈ ਕਰਨ ਦੀ ਮੰਗ ਦੇ ਲਈ ਡੀਸੀ ਪ੍ਰਦੀਪ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਮੰਗ ਪੱਤਰ ਦੇਣਗੇ l

Related posts

ਜਦੋਂ ਕੋਠੀ ਚੋਂ ਆਈਆਂ ਅਜੀਬੋ ਗਰੀਬ ਅਵਾਜ਼ਾਂ, ਫਿਰ ਹੌਂਸਲਾ ਕਰਕੇ ਕੋਠੀ ‘ਚ ਵੜ੍ਹੇ ਰਿਸਤੇਦਾਰ, ਸੀਨ ਦੇਖ ਉੱਡੇ ਰੰਗ

htvteam

ਕਿਤੇ ਤੁਸੀ ਅਜਿਹੀ ਸ਼ਰਾਬ ਤਾਂ ਨਹੀਂ ਪੀਂਦੇ ?

htvteam

ਆਹ ਦੇਖੋ ਮਾਨ ਦੀ ਕਿਹੜੀ ਵੀਡੀਓ ਚੁੱਕੀ ਫਿਰਦਾ ਮਜੀਠੀਆ

htvteam

Leave a Comment