Htv Punjabi
Punjab

ਮੰਦਰ ‘ਚ ਸੇਵਾਦਾਰ ਦੀ ਲਟਕਦੀ ਮਿਲੀ ਲਾਸ਼! ਪਰਿਵਾਰ ਵਾਲਿਆਂ ਨੇ ਪਾ ਲਿਆ ਰੌਲਾ! ਕਹਿੰਦੇ ਇਹ ਤਾਂ…

ਚੰਡੀਗੜ੍ਹ : ਸੈਕਟਰ 24 ਵਿੱਚ ਬਸੰਤੀ ਮਾਤਾ ਮੰਦਰ ਦੇ ਸੇਵਾਦਾਰ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ l ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸੇਵਾਦਾਰ ਨੌਜਵਾਨ ਨੇ ਮੰਦਿਰ ਦੀ ਧਰਮਸ਼ਾਲਾ ਵਿੱਚ ਬਣੇ ਕਮਰੇ ਵਿੱਚ ਫ਼ਾਂਸੀ ਲਾ ਕੇ ਆਤਮ ਹੱਤਿਆ ਕਰ ਲਈ l ਜਦ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਮੁੰਡੇ ਨੂੰ ਤੰਗ ਪ੍ਰੇਸ਼ਾਨ ਕਰਕੇ ਫ਼ਾਂਸੀ ‘ਤੇ ਲਟਕਾ ਕੇ ਮਾਰਨ ਦਾ ਇਲਜ਼ਾਮ ਲਾਇਆ ਹੈ l ਸੈਕਟਰ 24 ਥਾਣਾ ਪੁਲਿਸ ਦੇ ਸਾਹਮਣੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਲਿਸ ਤੇ ਕੋਈ ਵੀ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾ ਕੇ ਹੰਗਾਮਾ ਕੀਤਾ l ਇਸ ਤੋਂ ਬਾਅਦ ਪੁਲਿਸ ਨੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ l ਜੀਐਮਐਸਐਚ 16 ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਨੂੰ ਦੇ ਦਿੱਤੀ l
ਪੁਲਿਸ ਦੇ ਅਨੁਸਾਰ ਮ੍ਰਿਤਕ 22 ਸਾਲਾ ਦੁਰਗੇਸ਼ ਪਰਿਵਾਰ ਦੇ ਨਾਲ ਨਵਾਂ ਗਰਾਉਂ ਵਿੱਚ ਰਹਿੰਦਾ ਸੀ l ਉਹ ਪਿਛਲੇ ਪੰਜ ਮਹੀਨੇ ਤੋਂ ਮੰਦਿਰ ਵਿੱਚ ਸੇਵਾਦਾਰ ਦੇ ਤੌਰ ਤੇ ਕੰਮ ਕਰ ਰਿਹਾ ਸੀ l ਮੰਦਿਰ ਦੇ ਪੁਜਾਰੀ ਨੇ ਪੁਲਿਸ ਨੂੰ ਦੱਸਿਆ ਕਿ ਮੰਦਿਰ ਵਿੱਚ ਕਮਰਾ ਬਣਿਆ ਹੋਇਆ ਹੈ, ਤੇ ਬਾਕੀ ਦੇ ਤਿੰਨ ਸੇਵਾਦਾਰ ਛੁੱਟੀ ਤੇ ਹੋਣ ਕਰਕੇ ਘਰ ਗਏ ਹੋਏ ਸਨ l ਜਦ ਕਿ ਦੁਰਗੇਸ਼ ਇੱਕਲਾ ਕਮਰੇ ਵਿੱਚ ਸੀ l ਸਵੇਰੇ ਪੁਜਾਰੀ ਜਦੋਂ ਉਸਨੂੰ ਉਠਾਉਣ ਗਿਆ ਤਾਂ ਉਹ ਕਮਰੇ ਵਿੱਚ ਪੱਖੇ ਨਾਲ ਫ਼ਾਂਸੀ ਲਾ ਕੇ ਲਟਕਿਆ ਹੋਇਆ ਸੀ l

Related posts

ਠੇਕੇ ਤੋਂ ਸ਼ਰਾਬ ਲੈਂਦੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਦਾ ਦੇਖੋ ਕੀ ਕੀਤਾ ਹਾਲ

Htv Punjabi

ਸਕੂਲ ਬਾਹਰ ਪੈ ਗਿਆ ਪੰਗਾ, ਮਾਪੇ ਲੱਗੇ ਰੋਣ

htvteam

ਫੌਜੀ ਨਾਲ ਗੂਗਲ ਪੇਅ ਦੀ ਠੱਗੀ ਚ ਨਵਾਂ ਮੋੜ, ਮਹਿਲਾ ਪਹੁੰਚੀ ਕੋਲ ?

htvteam

Leave a Comment