Htv Punjabi
Punjab

ਕੁੜੀ ਦੇ ਪਿਆਰ ‘ਚ ਮੁੰਡੇ ਨੇ ਅਸ਼ਲੀਲਤਾ ਦੀ ਪਾਰ ਕੀਤੀ ਹੱਦ! ਦੇਖੋ ਕਿਵੇਂ ਕੀਤਾ ਕੁੜੀ ਦੇ ਘਰਦਿਆਂ ਨੂੰ ਸ਼ਰਮਸਾਰ!

ਲੁਧਿਆਣਾ : ਇੱਕ ਪਾਸੇ ਦੇ ਪਿਆਰ ਵਿੱਚ ਅੰਨੇ ਹੋਏ 12ਵੀਂ ਪਾਸ ਨੌਜਵਾਨ ਨੇ ਚਾਰਟਰਡ ਅਕਾਊਂਟੈਂਟ ਕੁੜੀ ਨੂੰ ਵਿਆਹ ਦੀ ਪੇਸ਼ਕਸ਼ ਕੀਤੀ, ਪਰ ਕੁੜੀ ਨੇ ਇਨਕਾਰ ਕੀਤਾ ਤਾਂ ਉਸ ਨੌਜਵਾਨ ਨੇ ਆਪਣੇ ਭਾਈ ਦੇ ਨਾਲ ਮਿਲਕੇ ਕੁੜੀ ਤੇ ਉਸਦੀ ਮਾਸੀ ਦੇ ਮੋਬਾਈਲ ਤੇ ਅਸ਼ਲੀਲ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ l ਇਹੀ ਨਹੀਂ ਕੁੜੀ ਨੂੰ ਜਾਨ ਤੋਂ ਮਾਰਨ ਅਤੇ ਬਦਨਾਮ ਕਰਨ ਦੀ ਧਮਕੀ ਦੇ ਕੇ 25 ਲੱਖ ਰੁਪਏ ਦੀ ਮੰਗ ਕੀਤੀ l ਥਾਣਾ ਦਰੇਸੀ ਦੀ ਪੁਲਿਸ ਨੇ ਦੋਨਾਂ ਦੇ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ l
ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਸ਼ਿਵ ਪੁਰੀ ਰੋਡ ਸਥਿਤ ਪ੍ਰੀਤ ਨਗਰ ਦੀ ਗਲੀ ਨੰਬਰ 5 ਨਿਵਾਸੀ ਰਜਨੀਸ਼ ਸ਼ਰਮਾ ਅਤੇ ਉਸਦਾ ਭਾਈ ਰਾਬਿਨ ਸ਼ਰਮਾ ਹੈ l ਸਿਵਿਲ ਲਾਈਨਜ਼ ਸਥਿਤ ਰਜਿੰਦਰ ਨਗਰ ਨਿਵਾਸੀ 52 ਸਾਲਾ ਮਹਿਲਾ ਨੇ ਪੁਲਿਸ ਕਮਿਸ਼ਨਰ ਨੂੰ 25 ਸਤੰਬਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਭਾਣਜੀ ਜਦੋਂ ਕਾਲਜ ਜਾਂਦੀ ਸੀ.ਉਸ ਦੌਰਾਨ ਮੁਲਜ਼ਮ ਦੀ ਭੈਣ ਵੀ ਉਸ ਨਾਲ ਪੜਦੀ ਸੀ l ਮੁਲਜ਼ਮ 12ਵੀਂ ਪਾਸ ਹੈ l ਜਦਕਿ ਉਸਦੀ ਭਾਣਜੀ ਨੇ ਸੀਏ ਕਰ ਲਈ ਹੈ l ਮੁਲਜ਼ਮ ਨੇ ਉਸਦੀ ਭਾਣਜੀ ਨਾਲ ਵਿਆਹ ਕਰਾਉਣ ਦੀ ਪੇਸ਼ਕਸ਼ ਰੱਖੀ ਸੀ l ਜਿਸ ਨੂੰ ਕੁੜੀ ਨੇ ਅਸਵੀਕਾਰ ਕਰ ਦਿੱਤਾ ਸੀ l ਜਿਸਦੇ ਕਾਰਨ ਰਜਨੀਸ਼ ਕਦੇ ਉਸਦੀ ਭਾਣਜੀ ਤੇ ਕਦੇ ਉਸਨੂੰ ਮੋਬਾਈਲ ਤੇ ਅਸ਼ਲੀਲ ਮੈਸੇਜ ਤੇ ਫ਼ੋਟੋਆਂ ਭੇਜ ਕੇ ਤੰਗ ਕਰ ਰਿਹਾ ਹੈ l

Related posts

ਨੌਜਵਾਨਾਂ ਦੀ ਕਰਤੂਤ ਨੇ ਨਵੀਂ ਵਿਆਹੀ ਕੁੜੀ ਨੂੰ ਕਰ’ਤਾ ਤਬਾਹ

htvteam

ਕਿਸਾਨਾਂ ਦਾ ਮੰਡੀਆਂ ਚ ਨਹੀਂ ਦੇਖ ਹੋਣਾ ਆਹ ਹਾਲ

htvteam

ਇੱਕੋ ਝਟਕੇ ਦੇਖੋ ਕਿਵੇਂ ਖਤਮ ਹੋਏ 4 ਪਰਿਵਾਰਾਂ ਦੇ ਜੀਅ

htvteam

Leave a Comment