Htv Punjabi
Punjab

ਬੀਐਸਐਫ ਦੇ ਬਰਖਾਸਤ ਮੁਲਾਜ਼ਮ ਨੇ ਗੁੱਸੇ ਚ ਕੀਤਾ ਆਹ ਕੰਮ! ਕਮਰਾ ਹੋਇਆ ਖੂਨੋ ਖੂਨ!

ਜਲੰਧਰ : ਰਾਮਾ ਮੰਡੀ ਵਿੱਚ ਵੀਰਵਾਰ ਸਵੇਰੇ ਬੀਐਸਐਫ ਦੇ ਬਰਖਾਸਤ ਮੁਲਾਜ਼ਮ ਨੇ ਆਪਣੇ ਕਮਰੇ ਵਿੱਚ ਦੇਸੀ ਪਿਸਤੌਲ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ l ਜਵਾਨ ਦੀ ਪਹਿਚਾਣ ਹਰਦੀਪ ਸ਼ਰਮਾ ਉਰਫ਼ ਬੱਬੂ ਦੇ ਰੂਪ ਵਿੱਚ ਹੋਈ ਹੈ l ਹਰਦੀਪ ਨੂੰ ਮਕਸੂਦਾਂ ਪੁਲਿਸ ਪਹਿਲਾਂ ਵੀ ਗੈਰ ਕਾਨੂੰਨੀ ਹਥਿਆਰਾਂ ਨਾਲ ਗ੍ਰਿਫ਼ਤਾਰ ਕਰ ਚੁੱਕੀ ਹੈ l ਘਟਨਾ ਦੀ ਸੂਚਨਾ ਮਿਲਣ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l ਐਸਪੀ ਸੈਂਟਰਲ ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਹਰਦੀਪ ਦੀ ਮੌਤ ਕਨਪਟੀ ਤੇ ਗੋਲੀ ਲੱਗਣ ਨਾਲ ਹੋਈ ਹੈ l ਐਸਪੀ ਦਾ ਕਹਿਣਾ ਕਿ ਇਹ ਇੱਕ ਸੁਸਾਈਡ ਕੇਸ ਹੈ l
ਦੱਸ ਦਈੲ ਕਿ ਜਿਸ ਸਮੇਂ ਗੋਲੀ ਚੱਲੀ, ਹਰਦੀਪ ਆਪਣੇ ਕਮਰੇ ਵਿੱਚ ਇੱਕਲਾ ਹੀ ਸੀ l ਉਸਦੀ ਪਤਨੀ ਅਤੇ ਮੁੰਡਾ ਦੂਜੇ ਕਮਰੇ ਵਿੱਚ ਸਨ l ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਉਹ ਹਰਦੀਪ ਦੇ ਕਮਰੇ ਵਿੱਚ ਆਏ ਤਾਂ ਉਹ ਗੋਲੀ ਲੱਗਣ ਕਾਰਨ ਤੜਪ ਰਿਹਾ ਸੀ ‘ਤੇ ਕੁਝ ਹੀ ਮਿੰਟਾਂ ਵਿੱਚ ਮਰ ਗਿਆ l ਐਸਪੀ ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਹਰਦੀਪ ਸ਼ਰਾਬ ਪੀਣ ਦਾ ਆਦੀ ਸੀ ਅਤੇ ਦੋ ਦਿਨ ਤੋਂ ਲਗਾਤਾਰ ਸ਼ਰਾਬ ਪੀ ਰਿਹਾ ਸੀ l ਹਰਦੀਪ ਸ਼ਰਮਾ ਨੇ ਆਪਣੇ ਸੀਨੀਅਰ ਦੇ ਨਾਲ ਬਦਸਲੂਕੀ ਕੀਤੀ ਸੀ l ਜਿਸ ਕਰਕੇ ਉਸਨੂੰ ਨੌਕਰੀ ਤੋਂ ਬਰਖਾਸ਼ਤ ਕਰ ਦਿੱਤਾ ਗਿਆ ਸੀ l ਨੌਕਰੀ ਜਾਣ ਤੋਂ ਬਾਅਦ ਹਰਦੀਪ ਸ਼ਰਮਾ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ l ਉਸ ਨੂੰ ਮਕਸੂਦਾਂ ਥਾਣਾ ਦੀ ਪੁਲਿਸ ਨੇ ਦੋ ਪਿਸਤੌਲ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ, ਜਿਹੜਾ ਕੇਸ ਹਲੇ ਤੱਕ ਅਦਾਲਤ ਵਿੱਚ ਵਿਚਾਰਅਧੀਨ ਹੈ l ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਹੱਤਿਆ ਦੇ ਅਸਲ ਕਾਰਨਾਂ ਦਾ ਪਤਾ ਕਰਨ ਵਿੱਚ ਜੁੱਟ ਗਈ ਹੈ l

Related posts

ਰਮਜਾਨ ਦੇ ਪਵਿੱਤਰ ਮਹੀਨੇ ’ਚ ਰੋਜੇਦਾਰ ਬੰਦੀਆਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ

htvteam

ਆਹ ਪੋਟਲੀ ਦਰਦਾਂ ਵਾਲੀ ਥਾਂ ਲਗਾਓ ਆਪਣੇ ਦਰਦ ਭਜਾਓ

htvteam

ਨਸ਼ੇ ‘ਚ ਮੁੰਡੇ ਬਜ਼ੁਰਗ ਮਾਤਾ ਨਾਲ ਕਰ ਗਏ ਘਿਨਾਉਣੀ ਕਰਤੂਤ

htvteam

Leave a Comment