Htv Punjabi
Pakistan Punjab

ਆਹ ਸੀ ਨਨਕਾਣਾ ਸਾਹਿਬ ਹਮਲੇ ਦਾ ਮੁੱਖ ਕਾਰਨ…..

ਪਾਕਿਸਤਾਨ ਦੇ ਸੈਂਕੜੇ ਕੱਟਰਪੰਥੀ ਮੁਸਲਮਾਨਾਂ ਦੀ ਭੀੜ ਨੇ ਸ਼ੁਕਰਵਾਰ ਸ਼ਾਮ ਸਿੱਖਾਂ ਦੇ ਸਭ ਤੋਂ ਪਵਿੱਤਰ ਧਰਮ ਸਥਾਨਾਂ ਵਿੱਚੋਂ ਨਨਕਾਣਾ ਸਾਹਿਬ ਗੁਰਦੁਆਰਾ ਨੂੰ ਘੇਰ ਕੇ ਹਮਲਾ ਕਰ ਦਿੱਤਾ l ਇਸ ਭੀੜ ਦੀ ਅਗਵਾਈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਧੀ ਜਗਜੀਤ ਕੌਰ ਨੂੰ ਕੁਝ ਮਹੀਨੇ ਪਹਿਲਾਂ ਅਗਵਾ ਕਰਕੇ ਜ਼ਬਰਦਸਤੀ ਉਸਦਾ ਧਰਮ ਬਦਲਵਾ ਕੇ ਅਤੇ ਉਸ ਨਾਲ ਨਿਕਾਹ ਕਰਵਾਉਣ ਵਾਲੇ ਮੁਲਜ਼ਮ ਮੁਹੰਮਦ ਹਸਨ ਦੇ ਪਰਿਵਾਰ ਨੇ ਕੀਤੀ l ਇਸ ਭੀੜ ਨੇ ਗੁਰਦੁਆਰਾ ਸਾਹਿਬ ‘ਤੇ ਪਥਰਾਅ ਕੀਤਾ, ਦੇਰ ਸ਼ਾਮ ਤੱਕ ਗੁਰਦੁਆਰੇ ਵਿੱਚ 35 ਸਿੱਖ ਗੁਰਦੁਆਰੇ ਵਿੱਚ ਫਸੇ ਹੋਏ ਸੀ l ਇਸ ਭੀੜ ਨੇ ਗੁਰਦੁਆਰਾ ਸਾਹਿਬ ਤੱਕ ਜਾਣ ਵਾਲੇ ਸਾਰੇ ਰਸਤੇ ਨੂੰ ਜ਼ਾਮ ਕਰ ਦਿੱਤਾ ਅਤੇ ਧਮਕੀ ਵੀ ਦਿੱਤੀ ਕਿ ਸ਼ਹਿਰ ਵਿੱਚੋਂ ਸਾਰੇ ਸਿੱਖਾਂ ਨੂੰ ਭਜਾ ਦੇਣਗੇ, ‘ਤੇ ਜਲਦ ਹੀ ਸ਼ਹਿਰ ਦਾ ਨਾਮ ਬਦਲ ਕੇ ਗੁਲਾਮ ਅਲੀ ਮੁਸਤਫ਼ਾ ਰੱਖ ਦਿਤਾ ਜਾਵੇਗਾ l ਇਸ ਹੰਗਾਮੇ ਦੇ ਚੱਲਦਿਆਂ ਸ਼ੁੱਕਰਵਾਰ ਪਹਿਲੀ ਵਾਰ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਰੱਦ ਕਰਨਾ ਪਿਆ l ਇਲਾਕੇ ਵਿੱਚ ਦੇਰ ਰਾਤ ਤੱਕ ਤਨਾਅ ਬਣਿਆ ਰਿਹਾ l ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਨੇ ਦਾਵਾ ਕੀਤਾ ਹੈ ਕਿ ਪੁਲਿਸ ਨੇ ਭੀੜ ਨੂੰ ਖਦੇੜ ਕੇ ਕਈਆਂ ‘ਤੇ ਕੇਸ ਦਰਜ ਕਰ ਲਿਆ ਹੈ l ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਉੱਥੇ ਫਸੇ ਸ਼ਰਧਾਲੂਆਂ ਨੂੰ ਸੁੱਰਖਿਅਤ ਬਾਹਰ ਕਢਵਾਉਣ l ਕੈਪਟਨ ਨੇ ਇਤਿਹਾਸਿਕ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਵੀ ਬਚਾਉਣ ਦੀ ਮੰਗ ਕੀਤੀ ਹੈ l

Related posts

ਕੈਮਰੇ ‘ਚ ਕੈਦ ਰਹਿ ਗਈ ਆਪ ਮੰਤਰੀ ਦੀ ਅਸ਼ਲੀਲ ਵੀਡੀਓ ?

htvteam

ਰਵਨੀਤ ਬਿੱਟੂ ਨੇ ਕਿਹਾ ਮੇਰੀ ਮੌਤ ਦਾ ਜ਼ਿੰਮੇਵਾਰ ਮੌਜੂਦਾ ਜੱਥੇਦਾਰ ਹੋਵੇਗਾ, ਮਿਲ ਰਹੀਆਂ ਸੀ ਦਾਦੇ ਵਾਰਗਾ ਹਾਲ ਕਰਨ ਦੀਆਂ ਧਮਕੀਆਂ

Htv Punjabi

ਚੰਡੀਗੜ੍ਹ ਜੀਐਮਸੀਐਚ 32 ਵਿੱਚ ਪਹਿਲੀ ਵਾਰ ਹੋਈ ਆਹ ਸਰਜਰੀ

Htv Punjabi

Leave a Comment