Htv Punjabi
Punjab

ਪੁੱਤਰ ਦੇ ਅਸਤੀਫ਼ੇ ਤੋਂ ਬਾਅਦ ਪਿਤਾ ਸੁਖਦੇਵ ਢੀਂਡਸਾ ਦੀ ਪਹਿਲੀ ਪ੍ਰਤੀਕਿਰਿਆ

ਚੰਡੀਗੜ੍ਹ : ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਅੰਦਰੋਂ ਵਿਧਾਇਕ ਦਲ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਪਿਤਾ ਸੁਖਦੇਵ ਸਿੰਘ ਢੀਂਡਸਾ ਗਦ ਗਦ ਹੋ ਗਿਆ l ਵੱਡੇ ਢੀਂਡਸਾ ਨੇ ਜਿੱਥੇ ਪਰਮਿੰਦਰ ਢੀਂਡਸੇ ਵੱਲੋਂ ਦਿੱਤੇ ਗਏ ਅਸਤੀਫ਼ੇ ਦਾ ਸਵਾਗਤ ਕਰਦਿਆਂ ਇਹ ਕਿਹਾ ਹੈ ਕਿ ਪਰਮਿੰਦਰ ਨੂੰ ਸੁਖਬੀਰ ਦੀ ਤਾਨਾਸ਼ਾਹੀ ਸਮਝ ਆ ਚੁੱਕੀ ਹੈ ‘ਤੇ ਉਸਨੇ ਸਹੀ ਸਮੇਂ ‘ਤੇ ਸਹੀ ਫ਼ੈਸਲਾ ਲਿਆ l ਉੱਥੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਏਸ ਮੌਕੇ ਸੁਖਬੀਰ ਸਿੰਘ ਬਾਦਲ ਉੱਤੇ ਵੀ ਸਿਆਸੀ ਨਿਸ਼ਾਨੇ ਲਾਉਣੋਂ ਪਿੱਛੇ ਨਹੀਂ ਹੱਟੇ l ਢੀਂਡਸਾ ਅਨੁਸਾਰ ਅਸਤੀਫ਼ਾ ਮਨਜ਼ੂਰ ਕਰਨ ਤੋਂ ਪਹਿਲਾਂ ਸੁਖਬੀਰ ਨੇ ਪਰਮਿੰਦਰ ਨੂੰ ਮਨਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਸੀ, ਪਰ ਉਸ ਨੇ ਅਕਾਲੀ ਦਲ ਦੇ ਪ੍ਰਧਾਨ ਦੀ ਇੱਕ ਨਹੀਂ ਸੁਣੀ l ਜਿਸ ਤੋਂ ਬਾਅਦ ਸੁਖਬੀਰ ਨੇ ਆਪਣੀ ਤਾਨਾਸ਼ਾਹੀ ਦਾ ਇੱਕ ਹੋਰ ਸਬੂਤ ਦਿੰਦਿਆਂ ਕੋਰ ਕਮੇਟੀ ਮੈਂਬਰਾਂ ਨਾਲ ਬਿਨਾਂ ਸਲਾਹ ਕੀਤਿਆਂ ਹੀ ਪਰਮਿੰਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ l

Related posts

CM ਮਾਨ ਦੀ ਧੀ ਸੀਰਤ ਨੇ ਦਿੱਤੀਆਂ ਮਾਨ ਨੂੰ ਪਿਤਾ ਬਣਨ ਦੀਆਂ ਵਧਾਈਆਂ, ਕੈਮਰੇ ਮੂਹਰੇ ਖੋਲ੍ਹੇ ਕਈ ਅਹਿਮ ਰਾਜ

htvteam

ਪੁਲਿਸ ਨੇ ਕਾਬੂ ਕੀਤਾ ਬੇਸ਼ਰਮ ਚੋਰ !

htvteam

ਪ੍ਰਵਾਸੀ ਜਨਾਨੀ ਨੇ ਮਸੂਮ ਨਾਲ ਕਰਤੂਤ ਦੀ ਦੇਖੋ ਵੀਡੀਓ

htvteam

Leave a Comment