Htv Punjabi
Punjab

ਮਰੀਜੋਂ ਕਰ ਲੋ ਆਪਣਾ ਆਪਣਾ ਇੰਤਜ਼ਾਮ, ਆਹ ਡਾਕਟਰ ਕਰਨ ਲੱਗੇ ਨੇ ਐਮਰਜੈਂਸੀਆਂ ਬੰਦ, ਦੇਖੋ ਕਿਉਂ

ਜਲੰਧਰ : ਰਾਜ ਸਰਕਾਰ ਵੱਲੋਂ ਨਾਨ ਪ੍ਰੈਕਟਿਸ ਅਲਾਊਂਸ ਬੰਦ ਕਰਨ ਦੀ ਪੇਸ਼ਕਸ਼ ਨੂੰ ਲੈ ਕੇ ਰਾਜ ਭਰ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਤੈਨਾਤ ਪੀਸੀਐਮਐਸ ਡਾਕਟਰਾਂ ਨੇ ਰੋਸ਼ ਪ੍ਰਗਟ ਕੀਤਾ ਹੈ l ਡਾਕਟਰਾਂ ਨੇ ਕਾਲੇ ਬਿੱਲੇ ਲਾ ਕੇ ਅਤੇ ਗੇਟ ਰੈਲੀਆਂ ਕਰਕੇ ਇਸ ਮਤੇ ਦਾ ਵਿਰੋਧ ਕੀਤਾ ਹੈ l ਇਹੀ ਨਹੀਂ, ਜਿਲ੍ਹਾ ਸਤਰ ਦੇ ਸਰਕਾਰੀ ਹਸਪਤਾਲਾਂ ਵਿੱਚ ਮੀਟਿੰਗਾਂ ਕਰ ਕੇ ਰਾਜ ਸਰਕਾਰ ਤੋਂ ਇਸ ਮਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ l ਸਿਵਿਲ ਹਸਪਤਾਲ ਵਿੱਚ ਮੀਟਿੰਗ ਦੇ ਦੌਰਾਨ ਪੀਸੀਐਮਐਸ ਡਾਕਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰੀਸ਼ ਭਾਰਦਵਾਜ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਜਾ ਰਿਹਾ ਹੈ l ਉਨ੍ਹਾਂ ਨੂੰ ਮੰਗ ਪੱਤਰ ਦੇ ਕੇ ਸੱਮਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ l ਇਸ ਦੇ ਬਾਵਜੂਦ ਜੇਕਰ ਇਹ ਮਤਾ ਰੱਦ ਨਾ ਹੋਇਆ ਤਾਂ ਗੇਟ ਰੈਲੀਆਂ ਜਾਂ ਹੜਤਾਲ ਦਾ ਦੌਰ ਚੱਲੇਗਾ l ਇਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਵੀ ਬੰਦ ਕੀਤੀਆਂ ਜਾਣਗੀਆਂ l

Related posts

ਹਵਾ/ ਲਾਤੀਆਂ ਨੇ ਪੁ/ਲਿਸ ਦੀਆਂ ਲਵਾਈਆਂ ਰੇਸਾਂ

htvteam

ਨੂੰਹ ਸੱਸ ਦੇ ਝਗੜੇ ‘ਚ ਥਾਣੇ ਦਾ ਮੁਨਸ਼ੀ ਕਰ ਗਿਆ ਪੁੱਠਾ ਕਾਰਾ

htvteam

ਨੌਜਵਾਨ ਨੇ ਕਰਫਿਊ ‘ਚ ਕਰਾਇਆ ਵਿਆਹ, ਪੁਲਿਸ ਵਾਲੇ ਮੋਟਰਸਾਈਕਲਾਂ ਤੇ ਵੀਆਈਪੀ ਵਾਂਗੂ ਐਸਕਾਟ ਕਰਕੇ ਲਿਆਏ ਡੋਲੀ, ਐਸਪੀ ਨੇ ਚੌਂਕ ‘ਚ ਕਟਾਇਆ ਕੇਕ

Htv Punjabi

Leave a Comment