Htv Punjabi
Punjab

ਪੁਲਿਸ ਨੇ ਬਾਈਕ ਦਾ ਕੀਤਾ ਚਲਾਨ ਤਾਂ ਚਲਾਨ ਦੀ ਰਕਮ ਦੇਖ ਬੰਦਾ ਹੋਇਆ ਬੇਹੋਸ਼

ਗੁਰਦਾਸਪੁਰ : ਇੱਥੋਂ ਦੇ ਧਾਲੀਵਾਲ ਖੇਤਰ ਵਿੱਚ ਚਲਾਨ ਭੁਗਤਣ ਆਏ ਦਲਬੀਰ ਸਿੰਘ 10 ਹਜ਼ਾਰ ਰੁਪਏ ਜ਼ੁਰਮਾਨਾ ਸੁਣਦੇ ਹੀ ਚੱਕਰ ਆਉਣ ਨਾਲ ਗਿਰ ਗਿਆ l ਨਾਲ ਖੜ੍ਹੇ ਹੋਏ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਪਾਣੀ ਵੀ ਪਿਲਾਇਆ l ਦੱਸ ਦਈਏ ਕਿ ਦਲਬੀਰ ਸਿੰਘ ਦੀ ਬਾਈਕ ਦਾ ਕਰੀਬ ਇੱਕ ਹਫ਼ਤਾ ਪਹਿਲਾਂ ਧਾਲੀਵਾਲ ਪੁਲਿਸ ਨੇ ਚਲਾਨ ਕਰ ਦਿੱਤਾ ਸੀ l ਉਸਦੇ ਕੋਲ ਲਾਈਸੈ਼ਸ ਅਤੇ ਪ੍ਰਦੂਸ਼ਣ ਦਾ ਸਰਟੀਫ਼ਿਕੇਟ ਨਹੀਂ ਸੀ l ਜਦ ਉਹ ਗੁਰਦਾਸਪੁਰ ਦੇ ਚਲਾਨ ਭਰਨ ਵਾਲੇ ਦਫ਼ਤਰ ਪਹੁੰਚਿਆ ਤਾਂ ਮੁਲਾਜ਼ਿਮਾਂ ਨੇ ਚਲਾਨ ਦੇ 10 ਹਜ਼ਾਰ ਮੰਗੇ l ਇੰਨਾ ਜ਼ੁਰਮਾਨਾ ਸੁਣਦੇ ਹੀ ਉਹ ਚੱਕਰ ਖਾ ਕੇ ਗਿਰ ਗਿਆ l ਉਨੂੰ ਸੰਭਾਲਣ ਤੋਂ ਬਾਅਦ ਨਾਲ ਆਏ ਲੋਕ ਉਸਨੂੰ ਉੱਥੋਂ ਲੈ ਗਏ l ਦਲਬੀਰ ਸਿੰਘ ਨੇ ਦੱਸਿਆ ਕਿ ਉਸਦੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਬਾਈਕ ਦਾ 10 ਹਜ਼ਾਰ ਰੁਪਏ ਜ਼ੁਰਮਾਨਾ ਭਰ ਸਕੇ l ਉਹ ਪਿੰਡ ਵਿੱਚ ਦੁਕਾਨ ਕਰਦਾ ਹੈl ਸਰਕਾਰ ਨੇ ਜੇਕਰ ਜ਼ਿਆਦਾ ਜ਼ੁਰਮਾਨਾ ਲਾਉਣਾ ਹੈ ਤਾਂ ਲੋਕਾਂ ਨੂੰ ਰੋਜ਼ਗਾਰ ਵੀ ਦੇਵੇ ਤਾਂ ਕਿ ਉਹ ਇੰਨਾ ਜ਼ੁਰਮਾਨਾ ਸਰਕਾਰ ਨੂੰ ਭਰ ਵੀ ਸਕਣ l

Related posts

ਆਰਥਿਕ ਸੰਕਟ : ਲੈਂਡਲਾਈਨ ਅਤੇ ਇੰਟਰਨੈਟ ਭੱਤੇ ਵਿੱਚ ਕਟੌਤੀ, ਵਾਹਨ ਕਿਰਾਏ ‘ਤੇ ਲੈਣ ‘ਤੇ ਵੀ ਲਗਾਈ ਪਾਬੰਦੀ

Htv Punjabi

ਵਕੀਲ ਦੀ ਜਨਾਨੀ ਕਿਸੇ ਬੰਦੇ ਨਾਲ ਨਿਕਲੀ ਗਲਤ ?

htvteam

ਅੰਗਰੇਜ਼ੀ ਮੁਲਕ ਦੀ ਬੈਰੀ ਨੂੰ ਰਲਾ ਲਓ ਦਹੀ ‘ਚ ਫੇਰ ਦੇਖੋ ਕਮਾਲ

htvteam

Leave a Comment