Htv Punjabi
Punjab

ਆਹ ਇਨ੍ਹਾਂ ਪਟਵਾਰੀਆਂ ‘ਤੇ ਤਹਿਸੀਲਦਾਰਾਂ ਦੀ ਹੁਣ ਖ਼ੈਰ ਨਹੀਂ, ਕੈਪਟਨ ਨੇ ਆਪ ਜ਼ਾਰੀ ਕੀਤੇ ਹੁਕਮ

ਚੰਡੀਗੜ੍ਹ : ਸੂਬੇ ਵਿੱਚ ਆਰਟੀਏ, ਨਿਗਮ, ਰੈਵੇਨਿਊ, ਇੰਪਰੂਵਮੈਂਟ ਟਰੱਸਟ, ਮੈਡੀਕਲ, ਪਾਵਰਕਾਮ ਅਤੇ ਕਲਰਕਾਂ ਵੱਲੋਂ ਆਪਣੇ ਅਧੀਨ ਰੱਖੇ ਹੋਏ ਨਕਲੀ 5000 ਕਰਮਚਾਰੀਆਂ ਦੇ ਮਾਮਲੇ ਵਿੱਚ ਪ੍ਰਦੇਸ਼ ਸਰਕਾਰ ਨੇ ਐਕਸ਼ਨ ਲਿਆ ਹੈ l ਪ੍ਰਦੇਸ਼ ਦੇ ਲੋਕਲ ਬਾਡੀ ਮੰਤਰੀ ਬ੍ਰਹਮ ਮੋਹਿੰਦਰਾ ਨੇ ਡਾਇਰੈਕਟਰ ਲੋਕਲ ਬਾਡੀ ਨੂੰ ਇਸ ਸੰਬੰਧੀ ਜਾਂਚ ਦੇ ਆਦੇਸ਼ ਦਿੱਤੇ ਹਨ l ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਸਰਕਾਰੀ ਕਰਮਚਾਰੀ ਇਸ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਉਸਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ l ਮੋਹਿੰਦਰਾ ਨੇ ਕਿਹਾ ਕਿ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ l ਉੱਥੇ ਹੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਸੈਕਰੇਟਰੀ ਟਰਾਂਸਪੋਰਟ ਨੂੰ ਆਦੇਸ਼ ਦਿੱਤੇ ਹਨ, ਕਿ ਉਹ ਪਤਾ ਲਗਾਉਣ ਕਿ ਰਜਿਸਟਰੇਸ਼ਨ ਆਫਿਸ ਅਤੇ ਲਾਈਸੈਂਸਿੰਗ ਅਥਾਰਿਟੀ ਵਿੱਚ ਕਿੱਥੇ ਕਿੱਥੇ ਅਜਿਹੇ ਨਕਲੀ ਕਰਮਚਾਰੀ ਕੰਮ ਕਰ ਰਹੇ ਹਨ l ਦੂਜੇ ਪਾਸੇ ਪਟਿਆਲਾ ਆਰਟੀਏ ਵਿੱਚ ਲਰਨਿੰਗ ਲਾਈਸੰਸ ਬਣਾਉਣ ਵਾਲੇ ਬਾਬੂ ਰਤਨ ਸਿੰਘ ਨੂੰ ਹਟਾ ਕੇ ਨਵਾਂ ਕਲਰਕ ਤਾਇਨਾਤ ਕੀਤਾ ਗਿਆ ਹੈ l ਬਠਿੰਡਾ ਦੇ ਡੀਸੀ ਬੀ.ਸ਼੍ਰੀਨਿਵਾਸਨ ਨੇ ਤਹਿਸੀਲਦਾਰ ਨੂੰ ਜਾਂਚ ਕਰ ਤਿੰਨ ਦਿਨ ਵਿੱਚ ਅਜਿਹੇ ਨਕਲੀ ਕਰਮਚਾਰੀਆਂ ‘ਤੇ ਕਾਰਵਾਈ ਦੇ ਆਦੇਸ਼ ਦਿੱਤੇ ਹਨ l

Related posts

ਰਾਤ ਵੇਲੇ ਖੇਤਾਂ ‘ਚ ਜਾਣ ਵਾਲੇ ਜ਼ਰਾ ਧਿਆਨ ਦੇਣ

htvteam

ਆਹ ਪਤਲੀ ਲੰਬੀ ਚੀਜ਼ ਦੇਖ ਚੋਰਾਂ ਦੀ ਵਿਗੜੀ ਨੀਅਤ

htvteam

ਛੋਟੇ ਹਾਥੀ ‘ਚ ਬੰਦਾ ਕਰ ਰਿਹਾ ਸੀ ਮਾੜਾ ਕੰਮ

htvteam

Leave a Comment