Htv Punjabi
Punjab

ਆਹ ਬੰਦੇ ਇੱਟਾਂ ਪਿੱਛੇ ਹੋ ਗਏ ਇੱਟਮ ਇੱਟੀ, ਬੰਦੇ ਦੀ ਹਾਲਤ ਵੇਖ ਘਰਦਿਆਂ ਦੀਆਂ ਨਿਕਲੀਆਂ ਚਿੱਕਾਂ

ਸੰਗਰੂਰ : ਖਨੌਰੀ ਦੇ ਪਿੰਡ ਚਾਂਦੂ ਵਿੱਚ ਸਾਂਝੇ ਪਲਾਟ ਵਿੱਚ ਰਖੀਆਂ ਇੱਟਾਂ ਹਟਾਉਣ ਨੂੰ ਲੈ ਕੇ ਹੋਈ ਲੜਾਈ ਵਿੱਚ ਬਚਾਅ ਕਰਨ ਆਏ ਤਾਏ ਦੇ ਭਤੀਜੇ ਨੇ ਇੱਟ ਮਾਰ ਕੇ ਹੱਤਿਆ ਕਰ ਦਿੱਤੀ l ਮੁਲਜ਼ਮਾਂ ਦਾ ਕਹਿਣਾ ਸੀ ਕਿ ਪਲਾਟ ਵਿੱਚੋਂ ਇੱਟਾਂ ਹੁਣੀ ਹਟਵਾਓ, ਜਦਕਿ ਮੁਲਜ਼ਮ ਦੇ ਤਾਏ ਦੇ ਮੁੰਡੇ ਨੇ ਕਿਹਾ ਕਿ ਰਾਤ ਦਾ ਸਮਾਂ ਹੈ ਅਤੇ ਠੰਢ ਵੀ ਹੈ l ਸਵੇਰੇ ਮੈਂ ਇੱਟਾਂ ਹਟਵਾ ਦਵਾਂਗਾ l ਪਰ ਮੁਲਜ਼ਮ ਨੇ ਉਸੀ ਸਮੇਂ ਇੱਟਾਂ ਹਟਵਾਉਣ ਨੂੰ ਲੈ ਕੇ ਵਿਵਾਦ ਕਰਨ ਲੱਗੇ l ਸ਼ੋਰਸ਼ਰਾਬਾ ਸੁਣ ਕੇ ਵਿੱਚ ਬਚਾਅ ਕਰਨ ਆਏ 68 ਸਾਲ ਦੇ ਤਾਏ ‘ਤੇ ਭਤੀਜੇ ਨੇ ਇੱਟ ਮਾਰੀ.ਜਿਸ ਕਾਰਨ ਉਸ 68 ਸਾਲਾ ਬਜ਼ੁਰਗ ਦੇ ਸਿਰ ਵਿੱਚੋਂ ਖੂਨ ਨਿਕਲਣ ਲੱਗਾ l ਉਨ੍ਹਾਂ ਦੇ ਮੁੰਡੇ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਕਿ ਉਸਦੀ ਮੌਤ ਹੋ ਗਈ l ਇਲਜ਼ਾਮ ਹੈ ਕਿ ਹੱਤਿਆ ਵਿੱਚ ਮੁਲਜ਼ਮ ਦੇ ਪਿਤਾ ਨੇ ਵੀ ਸਾਥ ਦਿੱਤਾ ਹੈ l ਪੁਲਿਸ ਨੇ ਮੁਲਜ਼ਮ ਪਿਤਾ ਪੁੱਤ ‘ਤੇ ਖਨੌਰੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ l

Related posts

ਖੁਲ੍ਹੀਆਂ ਭੇਦ, ਸੁਰੇਸ਼ ਕੁਮਾਰ ਵਲੋਂ ਦੀ ਇਸ ਵਾਰ ਅਸਤੀਫਾ ਦੇਣ ਦੀ ਆਹ ਸੀ ਮੁਖ ਵਜ੍ਹਾ, ਤੇ ਕੈਪਟਨ ਨੇ ਇੰਝ ਮਨਾਇਆ ਆਪਣੇ ਜਰਨੈਲ ਨੂੰ 

Htv Punjabi

ਆਹ ਸ਼ਹਿਰ ਦੇ ਵਿੱਚ ਪੁਲਿਸ ਦਾ ਹੋਇਆ ਵੱਡਾ ਮੁਕਾਬਲਾ

htvteam

ਹੇਅਰ ਡ੍ਰਾਇਰ ਦਾ ਲਾਲਚ ਨਾਈ ਨੂੰ ਪਿਆ 10 ਲੱਖ ‘ਚ

htvteam

Leave a Comment