Htv Punjabi
Punjab

ਬੀਐਸਐਫ ਦੇ ਹੱਥ ਲੱਗੀ ਵੱਡੀ ਕਾਮਯਾਬੀ

ਤਰਨਤਾਰਨ : ਪੰਜਾਬ ਵਿੱਚ ਨਸ਼ੇ ਦੀ ਤਸਕਰੀ ਦੇ ਦੋ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਤੇ ਕਾਰਵਾਈ ਕਰਦੇ ਹੋਏ ਬੀਐਸਐਫ ਨੇ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ l ਪਿਸਤੌਲ ਅਤੇ ਗੋਲੀਆਂ ਵੀ ਮੌਕੇ ‘ਤੇ ਮਿਲੀਆਂ ਹਨ l ਜਵਾਨਾਂ ਨੇ ਖੇਪ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ, ਜਿਸ ਤੋਂ ਬਾਅਦ ਜਾਂਚ ਪੜਤਾਲ ਜ਼ਾਰੀ ਹੈ l ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਗੁਰਦਾਸਪੁਰ ਵਿੱਚ ਚੌਂਤਰਾ ਪੋਸਟ ਦੇ ਕੋਲ ਹੈਰੋਇਨ ਦੇ 22 ਪੈਕੇਟ ਬਰਾਮਦ ਹੋਏ ਹਨ l ਮੌਕੇ ਤੋਂ ਇੱਕ ਪਿਸਤੌਲ ਅਤੇ ਗੋਲੀਆਂ ਵੀ ਮਿਲੀਆਂ ਹਨ, ਪਰ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ ਹਨ l ਉਸ ਤੋਂ ਜਵਾਨਾਂ ਨੇ ਆਲੇ ਦੁਆਲੇ ਦਾ ਇਲਾਕਾ ਛਾਣਿਆ ਹੈ l ਉੱਧਰ ਤਰਨਤਾਰਨ ਵਿੱਚ ਭਾਰਤ ਪਾਕਿਸਤਾਨ ਸਰਹੱਦ ‘ਤੇ ਅਮਰਕੋਟ ਖੇਤਰ ਵਿੱਚ ਰਾਜੋਕੇ ਦੇ ਕੋਲ ਹੈਰੋਇਲ ਦੇ 6 ਪੈਕੇਟ ਬਰਾਮਦ ਕੀਤੇ ਗਏ ਹਨ l ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 30 ਕਰੋੜ ਰੁਪਏ ਦੱਸੀ ਜਾ ਰਹੀ ਹੈ l ਜਵਾਨਾਂ ਨੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਤਲਾਸ਼ੀ ਅਭਿਆਨ ਵੀ ਚਲਾਇਆ l

Related posts

ਦੇਖੋ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੁੰਡੇ ਕੀ ਕਰਗੇ

htvteam

ਆਹ ਮੁੰਡੇ ਦੇ ਦਿਮਾਗ ‘ਚ ਦੇਖੋ ਕੀ ਆਇਆ

htvteam

ਬੇਸ਼ਰਮ ਨੂੰਹ ਸਹੁਰੇ ਨਾਲ ਦੇਖੋ…?

htvteam

Leave a Comment