Htv Punjabi
Punjab

ਬਾਪ ਸਾਹਮਣੇ ਕਰਨ ਲੱਗ ਪਏ ਪੁੱਤ ਨਾਲ ਆਹ ਕੰਮ ਕਿ ਬਾਪ ਵੀ ਹੋ ਗਿਆ ਸ਼ਰਮਸਾਰ, ਦੇਖੋ ਕਿਵੇਂ

ਖਨੌਰੀ : ਵੀਰਵਾਰ ਰਾਤ ਕਸਬੇ ਵਿੱਚ ਪਿਤਾ ਦੇ ਨਾਲ ਦੁਕਾਨ ਬੰਦ ਕਰ ਰਹੇ 9 ਸਾਲਾ ਬੱਚੇ ਨੂੰ ਕਾਰ ਵਿੱਚ ਆਏ ਨਕਾਬਪੋਸ਼ ਨੌਜਵਾਨਾਂ ਨੇ ਕਿਡਨੈਪ ਕਰ ਲਿਆ l ਹਾਲਾਂਕਿ ਕਿਡਨੈਪਰ 20 ਮਿੰਟ ਬਾਅਦ ਹੀ ਬੱਚੇ ਨੂੰ ਸੁੰਨਸਾਨ ਜਗ੍ਹਾ ‘ਤੇ ਛੱਡ ਕੇ ਫਰਾਰ ਹੋ ਗਏ l ਜਾਂਦੇ ਹੋਏ ਮੁਲਜ਼ਮਾਂ ਨੇ ਬੱਚੇ ਨੂੰ ਕਿਹਾ ਕਿ ਸਿੱਧੇ ਘਰ ਜਾਣਾ l ਇਸ ਤੋਂ ਬਾਅਦ ਬੱਚਾ ਇੱਕ ਦੁਕਾਨਦਾਰ ਦੀ ਮਦਦ ਨਾਲ ਘਰ ਪਹੁੰਚਿਆ l ਡੀਐਸਪੀ ਬੂਟਾ ਸਿੰਘ ਗਿੱਲ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਡਨੈਪਿੰਗ ਦੇ ਕਾਰਨ ਪਤਾ ਲਗਾਉਣ ਅਤੇ ਹੋਰ ਤੱਥ ਇੱਕਠੇ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ l ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ l
ਮੈਡੀਕਲ ਸਟੋਰ ਸੰਚਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ 8.50 ਵਜੇ ਬੇਟੇ ਪ੍ਰਕਸ਼ਿਤ ਦੇ ਨਾਲ ਦੁਕਾਨ ਬੰਦ ਕਰ ਘਰ ਜਾ ਰਹੇ ਸਨ l ਤਦ ਇੱਕ ਕਾਰ ਵਿੱਚ ਨਕਾਬਪੋਸ਼ ਉਤਰੇ, ਜਿਨ੍ਹਾਂ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਸੀ l ਉਨ੍ਹਾਂ ਨੇ ਪ੍ਰਕਸ਼ਿਤ ਦੇ ਹੱਥ ਨੂੰ ਫੜਿਆ ਅਤੇ ਦੂਜੇ ਨੌਜਵਾਨ ਨੇ ਮੇਰੇ ਵੱਲ ਪਿਸਤੌਲ ਤਾਣ ਰੱਖੀ ਸੀ l ਪ੍ਰਕਸ਼ਿਤ ਨੇ ਵਿਰੋਧ ਕੀਤਾ ਤਾਂ ਨਕਾਬਪੋਸ਼ ਨੇ ਕਿਹਾ ਕਿ ਉਹ ਉਸ ਨੂੰ ਕੁਝ ਨਹੀਂ ਕਹਿਣਗੇ ਕਿਉਂਕਿ ਉਸ ਨੂੰ ਲੱਗਿਆ ਕਿ ਉਹ ਉਸਦੀ ਜਾਣ ਪਹਿਚਾਣ ਵਾਲੇ ਹਨ l ਪਰ ਮੁਲਜ਼ਮ ਮੁੰਡੇ ਪ੍ਰਕਸ਼ਿਤ ਨੂੰ ਗੱਡੀ ਵਿੱਚ ਬਿਠਾ ਕੇ ਮੌਕੇ ਤੋਂ ਫਰਾਰ ਹੋ ਗਏ l

Related posts

ਮੌਸਮ ਵਿਗਿਆਨੀਆਂ ਨੇ ਕਰਤੀ ਭਵਿੱਖਬਾਣੀ, ਰਾਸ਼ਨ ਕਰਲੋ ਜਮ੍ਹਾਂ, ਫੇਰ ਨਾ ਕਹਿਓ ਦੱਸਿਆ ਨੀ

htvteam

ਤੇਜ਼ ਤੂਫਾਨ ਨੇ ਮਚਾਈ ਤਬਾਹੀ, ਦੇਖੋ ਬੁਰਾ ਹਾਲ

htvteam

ਪੰਜਾਬੀ ਮੁੰਡੇ ਨੂੰ ਦੁਬਈ ਬੁਲਾਕੇ ਦੇਖੋ ਸ਼ੇਖਾਂ ਨੇ ਕਿਉਂ ਦਿੱਤਾ ਸਨਮਾਨ੍ਹ

htvteam

Leave a Comment