Htv Punjabi
Punjab

ਅਕਾਲੀ ਦਲ ਦੇ ਮੁਕਤਸਰ ‘ਚ ਸਾਬਕਾ ਆਗੂ ਵੱਲੋਂ ਗਲਤ ਕੰਮ ਕਰਨ ‘ਤੇ ਪਰਚਾ

ਮੁਕਤਸਰ : ਜ਼ਿਲ੍ਹਾ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਆਗੂ ਦਿਨੇਸ਼ ਗਰਗ ਉਰਫ ਟੋਨੀ, ਉਸਦੀ ਪਤਨੀ, ਮਾਂ ਭਰਾ ‘ਤੇ ਚਾਰ ਹੋਰਾਂ ਵਿਰੁੱਧ ਐਲਆਈਸੀ ਬੀਮਾ ਕੰਪਨੀ ਨਾਲ 14.12 ਲੱਖ ਦਾ ਕਥਿਤ ਫਰਾਡ ਕਰਨ ‘ਤੇ ਪਰਚਾ ਦਰਜ ਕੀਤਾ l ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਟੋਨੀ ਦੇ ਰਿਸ਼ਤੇਦਾਰ ਵਿਨੀਤ ਗਰਗ ਨੇ ਦੋਸ਼ ਲਾਇਆ ਕਿ ਟੋਨੀ ਅਤੇ ਉਸਦੇ ਸਾਥੀਆਂ ਨੇ ਉਸਦੇ ਸਾਲ 2004 ਵਿੱਚ ਮਰ ਚੁੱਕੇ ਪਿਤਾ ਸ਼ਿਵਚਰਨ ਦਾ ਜ਼ਾਲੀ ਸਰਟੀਫਿਕੇਟ ਬਣਾਇਆ l ਜਿਸਦੇ ਆਧਾਰ ‘ਤੇ ਟੋਨੀ ਅਤੇ ਉਸਦੇ ਪਰਿਵਾਰ ਨੇ ਐਲਆਈਸੀ ਵਿੱਚੋਂ 14.12 ਲੱਖ ਦਾ ਕਲੇਮ ਹਾਸਿਲ ਕਰ ਲਿਆ l ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਇਸ ਪਰਿਵਾਰ ਨੇ ਇਹ ਜ਼ਾਲੀ ਸਰਟੀਫਿਕੇਟ ਦਿੱਲੀ ਦੇ ਉਸ ਹਸਪਤਾਲ ਵਿੱਚੋਂ ਬਣਵਾਇਆ l ਜਿੱਥੇ ਉਸਦੇ ਪਿਤਾ ਦੀ ਕੈਂਸਰ ਨਾਲ ਮੌਤ ਹੋ ਗਈ ਸੀ l ਸ਼ਿਕਾਇਤਕਰਤਾ ਅਨੁਸਾਰ ਇਸ ਜ਼ਾਲੀ ਸਰਟੀਫਿਕੇਟ ਦੇ ਅੰਦਰ ਟੋਨੀ ‘ਤੇ ਉਸਦੇ ਸਾਥੀਆਂ ਨੇ ਮੌਤ ਦਾ ਕਾਰਨ ਬਦਲ ਦਿੱਤਾ ਸੀ l

Related posts

ਚੋਣਾਂ ਤੋਂ ਪਹਿਲਾਂ ਇਲਾਕੇ ਚੋ ਫੜ੍ਹੀ ਸ਼ਰਾਬ ! ਕਿਸਨੂੰ ਵੰਡਣੀ ਸੀ ?

htvteam

ਇਸ ਗੁਰਦਵਾਰਾ ਸਾਹਿਬ ਦੇ ਇਤਿਹਾਸ ਤੋਂ ਅੱਧੀ ਦੁਨੀਆਂ ਅਣਜਾਣ

htvteam

ਵੱਡੀ ਖ਼ਬਰ, ਬਹਿਬਲ ਕਲਾਂ ਵਾਂਗ ਹੀ ਕੋਟਕਪੂਰਾ ਗੋਲੀ ਕਾਂਡ ਵੇਲੇ ਵੀ ਕੀਤਾ ਗਿਆ ਸੀ ਆਹ ਕੰਮ, ਪੜ੍ਹੋ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਖੁਲਾਸਾ

Htv Punjabi

Leave a Comment