Htv Punjabi
Punjab

ਘਰੋਂ ਕਮਾਈ ਕਰਨ ਗਏ ਬੰਦੇ ਦਾ ਦੁਬਈ ਦੇ ਸ਼ੇਖਾਂ ਨੇ ਦੇਖੋ ਕੀ ਕਰਤਾ ਹਾਲ,ਸ਼ੋਸ਼ਲ ਮੀਡੀਆ ‘ਤੇ ਚੀਖ ਚੀਖ ਕੇ ਮੰਗ ਰਿਹੈ ਮਦਦ

ਗੁਰਦਾਸਪੁਰ :- ਚੰਗੇ ਭਵਿੱਖ ਦੀ ਤਲਾਸ਼ ਅਤੇ ਰੋਜ਼ੀ ਰੋਟੀ ਕਮਾਉਣ ਲਈ ਨੌਜਵਾਨ ਵਿਦੇਸ਼ਾ ਦਾ ਰੁਖ ਕਰਦੇ ਹਨ।  ਪਰ ਗ਼ਲਤ ਏਜੰਟਾਂ ਦੇ ਹੱਥੇ ਚੜ ਆਪਣੀ ਜਿੰਦਗੀ ਖ਼ਤਰੇ ਵਿੱਚ ਪਾ ਬੈਠਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਪਿੰਡ ਰਾਮਪੁਰ ਤੋਂ।  ਜਿਥੋਂ ਦੇ ਰਹਿਣ ਵਾਲੇ ਨੌਜਵਾਨ ਮਲਕੀਤ ਸਿੰਘ ਨੇ ਦੁਬਈ ਦੇ ਆਬੂ ਧਾਬੀ ਤੋਂ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਭਾਰਤ ਸਰਕਾਰ ਅਤੇ ਭਗਵੰਤ ਮਾਨ ਨੂੰ ਮੱਦਦ ਦੀ ਅਪੀਲ ਕੀਤੀ ਹੈ ਕਿ ਗੁਰਦਾਸਪੁਰ ਦੇ ਇਕ ਟਰੈਵਲ ਏਜੰਟ ਨੇ ਉਸ ਨੂੰ ਧੋਖੇ ਨਾਲ ਆਬੂ ਧਾਬੀ ਅੰਦਰ ਇੱਕ ਗ਼ਲਤ ਕੰਮ ਵਿਚ ਫਸਾ ਦਿੱਤਾ ਹੈ। ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਹ ਕਾਫੀ ਬਿਮਾਰ ਹੈ ਅਤੇ ਦੁਬਈ ਵਿਚ ਉਸਨੂੰ ਬੰਦੀ ਬਣਾ ਕੇ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਲਈ ਉਸਨੂੰ ਜਲਦ ਭਾਰਤ ਵਾਪਿਸ ਬੁਲਾਇਆ ਜਾਵੇ ਅਤੇ ਏਜੰਟ ‘ਤੇ ਬਣਦੀ ਕਾਰਵਾਈ ਕੀਤੀ ਜਾਵੇ।

ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੇ ਪਿਤਾ ਸਲਵਿੰਦਰ ਸਿੰਘ ਅਤੇ ਸਮਾਜ ਸੇਵੀ ਨੌਜਵਾਨ ਹਰਪਿੰਦਰ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ 7 ਮਹੀਨੇ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਿਆ ਸੀ ਇਸਨੂੰ ਗੁਰਦਾਸਪੁਰ ਦੇ ਪਿੰਡ ਛੀਨਾ ਦੇ ਰਹਿਣ ਵਾਲੇ ਏਜੰਟ ਪਾਲਾ ਸਿੰਘ ਨੇ 70 ਹਜ਼ਾਰ ਰੁਪਏ ਲੈਕੇ ਇਸਨੂੰ ਦੁਬਈ ਇਕ ਕੰਪਨੀ ਵਿੱਚ ਭੇਜਣ ਲਈ ਕਿਹਾ ਸੀ ਪਰ ਇਸਨੂੰ ਕਿਸੇ ਠੇਕੇਦਾਰ (ਸਪਲਾਇਰ) ਕੋਲ ਭੇਜ ਦਿੱਤਾ ਜਿਸਨੇ ਉਥੇ ਇਸਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਅਤੇ ਇਸ ਨਾਲ ਰੋਜ਼ਾਨਾ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਹ ਕਾਫੀ ਬਿਮਾਰ ਵੀ ਹੈ ਪਰ 7 ਮਹੀਨੇ ਵਿਚ ਸਿਰਫ 2 ਵਾਰ ਉਸਨੇ 10 -10 ਹਜ਼ਾਰ ਰੁਪਏ ਭੇਜੇ ਹਨ ਉਸਤੋਂ ਬਾਅਦ ਕੋਈ ਪੈਸਾਂ ਨਹੀਂ ਆਇਆ ਜਦ ਅਸੀਂ ਏਜੰਟ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਸਨੂੰ ਵਾਪਿਸ ਬਲਾਉਣ ਦਾ 40 ਹਜ਼ਾਰ ਰੁਪਏ ਹੋਰ ਦੇਣੇ ਪੈਣਗੇ ਨਹੀਂ ਤਾਂ ਤੁਸੀਂ ਜਿਸਨੂੰ ਸ਼ਿਕਾਇਤ ਕਰਨੀ ਹੈ ਕਰ ਦੇਵੋ ਪਰਿਵਾਰ ਦੀ ਸਰਕਾਰ ਤੋਂ ਮੰਗ ਹੈ ਕਿ ਉਹਨਾਂ ਨੇ ਬੇਟੇ ਨੂੰ ਜਲਦ ਭਾਰਤ ਵਾਪਿਸ ਬੁਲਾਇਆ ਜਾਵੇ ਕਿਉਂਕਿ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਤਰਸਯੋਗ ਹਨ ਅਤੇ ਉਸਦੇ 2 ਛੋਟੇ ਬੱਚੇ ਹਨ ਜੋ ਕਿ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ

Related posts

ਘਰ ਨੂੰ ਸੁੰਨ੍ਹਾਂ ਛੱਡਕੇ ਜਾਣ ਤੋਂ ਪਹਿਲਾਂ ਦੇਖੋ ਵੀਡੀਓ, ਕਿਤੇ ਤੁਹਾਡੇ ਘਰ ਵੀ ਐਵੇਂ ਸਫਾਇਆ ਨਾ ਹੋ ਜਾਵੇ

htvteam

13 ਸਾਲ ਦੀ ਬੱਚੀ ਨਾਲ ਕਿਰਾਏਦਾਰ ਨੇ ਕੀਤਾ ਓਹੀ ਕੰਮ

htvteam

ਨਾਮਜ਼ਦਗੀ ਦੌਰਾਨ ਸਿਆਸੀ ਪਾਰਟੀ ਦੇ ਉਮੀਦਵਾਰਾਂ ਨੇ ਗੋ। ਲੀਆਂ ਨਾਲ ਭੁੰਨੇ ਵਿਰੋਧੀ

htvteam

Leave a Comment