Htv Punjabi
Punjab

ਮੁਕਤਸਰ ਦਾ ਇਹ ਕਿਸਾਨ ਇਸ ਚੀਜ਼ ਦੀ ਖੇਤੀ ਕਰਕੇ ਖੱਟ ਰਿਹਾ ਵਾਹ ਵਾਹੀ ‘ਤੇ ਕਮਾ ਰਿਹਾ ਇੰਨਾ ਪੈਸੇ, ਦੇਖੋ ਕਿਵੇਂ

ਮੁਕਤਸਰ  ; ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦਾ ਪ੍ਰਸਿੱਧ ਪਿੰਡ ਹੈ ਪਿੰਡ ਕਾਉਣੀ ਅਤੇ ਇਸ ਪਿੰਡ ਨੂੰ ਮਾਲਵੇ ਦੇ ਕਈ ਪਿੰਡਾਂ ਦੇ ਕਿਸਾਨ ਸਟ੍ਰਾਬੇਰੀ ਵਾਲੇ ਖੇਤਾਂ ਦੇ ਪਿੰਡ ਵਜੋਂ ਵੀ ਜਾਣਦੇ ਹਨ। ਪਿੰਡ ਦਾ ਨੌਜਵਾਨ ਜ਼ਸਕਰਨ ਸਿੰਘ ਜ਼ੋ ਕਿ ਬੀਤੇ 5 ਸਾਲ ਤੋਂ ਸਟ੍ਰਾਬੇਰੀ ਦੀ ਖੇਤੀ ਕਰ ਰਿਹਾ ਹੈ ਨੇ ਨਵੀਆਂ ਪੈੜਾਂ ਪਾਈਆ ਹਨ। ਜ਼ਸਕਰਨ ਸਿੰਘ ਅਨੁਸਾਰ ਉਸਨੇ ਡੇਢ ਏਕੜ ਤੋਂ ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਹੁਣ 8 ਏਕੜ ਵਿਚ ਖੇਤੀ ਕਰ ਰਿਹਾ।ਜਸਕਰਨ ਅਨੁਸਾਰ ਪਟਿਆਲਾ ਤੋਂ ਨੇੜੇ ਇਸ ਇਲਾਕੇ ਵਿਚ ਹੋਰ ਕੋਈ ਵੀ ਇਸ ਤਰ੍ਹਾਂ ਦਾ ਫਾਰਮ ਮਾਲਵੇ ਵਿਚ ਨਹੀਂ ਹੈ। ਜ਼ਸਕਰਨ ਦੀ ਮੰਨੀਏ ਤਾਂ ਉਸ ਅਨੁਸਾਰ ਕਿਸਾਨਾਂ ਦਾ ਵਿਹਲਾਪਣ ਉਹਨਾਂ ਨੂੰ ਰੜਕਦਾ ਅਤੇ ਕਣਕ ਅਤੇ ਝੋਨੇ ਦੀ ਖੇਤੀ ਵਿਚ ਬਹੁਤਾ ਸਮਾਂ ਵਿਹਲਾਪਣ ਰਹਿੰਦਾ ਹੈ ਅਤੇ ਸਟ੍ਰਾਬੇਰੀ ਵਰਗੀ ਖੇਤੀ ਵਿਚ ਕਾਫੀ ਸਮਾਂ ਰੁਝੇ ਰਹੀ ਦਾ ਹੈ ਅਤੇ ਇਸ ਵਿਚ ਆਮਦਨ ਵੀ ਹੈ। ਜ਼ਸਕਰਨ ਅਨੁਸਾਰ ਉਸ ਨਾਲ ਇਸ ਸਟ੍ਰਾਬੇਰੀ ਦੀ ਖੇਤੀ ਵਿਚ 35 ਤੋਂ 40 ਹੋਰ ਪਿੰਡ ਦੇ ਵਰਕਰ ਰੁੱਝੇ ਹੋਏ ਹਨ ਅਤੇ ਉਸਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਪਿੰਡ ਦੇ ਹੋਰ ਲੋਕਾਂ ਨੂੰ ਵੀ ਕੰਮ ਦੇ ਰਿਹਾ ਹੈ। ਮੰਡੀਕਰਨ ਦੇ ਅਕਸਰ ਉਠਾਏ ਜਾ ਰਹੇ ਸਵਾਲ ਤੇ ਜ਼ਸਕਰਨ ਦਾ ਕਹਿਣਾ ਹੈ ਕਿ ਸਟ੍ਰਾਬੇਰੀ ਦੀ ਮੰਡੀਕਰਨ ਦਾ ਕੋਈ ਔਖਾ ਨਹੀਂ ਹੈ।ਝੋਨੇ ਵਰਗੀ ਫਸਲ ਵਿਚ ਲੱਗਦੇ ਵੱਡੀ ਤਾਦਾਦ ਵਿਚ ਪਾਣੀ ਦੀ ਬਜਾਇ ਸਟ੍ਰਾਬੇਰੀ ਲਈ ਤੁਪਕਾ ਸਿਸਟਮ ਨਾਲ ਸਿੰਚਾਈ ਹੁੰਦੀ ਹੈ।ਮੰਡੀਕਰਨ ਦੀ ਸਟ੍ਰਾਬੇਰੀ ਲਈ ਕੋਈ ਸਮੱਸਿਆ ਨਹੀਂ ਹੈ, ਆਮਦਨ ਵੀ ਚੰਗੀ ਹੈ ਅਤੇ ਝੋਨੇ ਅਤੇ ਕਣਕ ਦੇ ਚੱਲ ਰਹੇ ਚੱਕਰ ਵਿਚ ਫਸਲੀ ਬਦਲ ਲਈ ਸਟ੍ਰਾਬੇਰੀ ਨੂੰ ਅਪਣਾਇਆ ਜਾ ਸਕਦਾ ਹੈ।

Related posts

ਕੋਠੇ ਜਿੱਡੇ ਮਸ਼ਹੂਰ ਗੁਰ ਸਿੱਖ ਨੌਜਵਾਨ ਨੂੰ ਚੁੱਕਿਆ ਪੁਲਿਸ ਨੇ ,ਵਜ੍ਹਾ ਸੁਣ ਤੁਸੀ ਵੀ ਹੋ ਜਾਵੋਂਗੇ ਹੈਰਾਨ ?

htvteam

ਪੁਲਿਸ ਤੇ ਅਧਿਆਪਕ ਹੋ ਗਏ ਆਹਮੋ ਸਾਹਮਣੇ, ਫੇਰ ਵਿਚ ਸੜਕ ਦੇ ਪੈ ਗਿਆ ਭੜਥੂ !

htvteam

ਆਹ ਦੇਖੋ ਸੁੰਨੀ ਗਲੀ ਚ ਮੁੰਡਿਆਂ ਦੀ ਵੀਡੀਓ

htvteam

Leave a Comment