Htv Punjabi
Punjab

ਲੁਧਿਆਣਾ ਦੀ ਇਸ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਲੁਧਿਆਣਾ : ਇੱਥੋਂ ਦੀ ਇੱਕ ਪ੍ਰਿੰਟਿੰਗ ਫੈਕਟਰੀ ਵਿੱਚ ਐਤਵਾਰ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ l ਫਾਇਰ ਬ੍ਰਿਗੇਡ ਦੀ 8 ਗੱੱਡੀਆਂ ਦੀ ਸਹਾਇਤਾ ਨਾਲ ਅੱਗ ‘ਤੇ ਕਾਬੂ ਪਾਇਆ ਗਿਆ l ਜਾਣਕਾਰੀ ਮੁਤਾਬਿਕ ਪਹਿਲੀ ਮੰਜ਼ਿਲ ‘ਤੇ ਫੈਕਟਰੀ ਵਿੱਚ ਪ੍ਰਿੰਟਿੰਗ ਹੁੰਦੀ ਹੈ ਅਤੇ ਨੀਚੇ ਬੁਟੀਕ ਹੈ l ਦੁਪਹਿਰ ਦੇ ਸਮੇਂ ਅਚਾਨਕ ਫੈਕਟਰੀ ਪਹਿਲੀ ਮੰਜਿੰਲ ‘ਤੇ ਅੱਗ ਲੱਗ ਗਈ ਸੀ ਅਤੇ ਧੂੰਏਂ ਨਾਲ ਅਸਮਾਨ ਭਰਿਆ ਦੇਖਿਆ ਗਿਆ l ਫੈਕਟਰੀ ਦੇ ਮਜ਼ਦੂਰ ਬਾਹਰ ਆ ਗਏ ਅਤੇ ਬੁਟੀਕ ਦੇ ਕਰਮਚਾਰੀ ਵੀ ਬਾਹਰ ਕੱਢ ਦਿੱਤੇ ਸਨ l ਘਟਨਾ ਮਾਲੀ ਗੰਜ ਇਲਾਕੇ ਦੀ ਹੈ l ਉੱਥੇ ਅਨੁਰਾਗ ਸੂਦ ਭਾਗੀਰਥ ਪ੍ਰਿੰਟਿੰ ਪੈਕਿੰਗ ਦੀ ਫੈਕਟਰੀ ਚਲਾਉਂਦਾ ਹੈ l ਪਹਿਲੀ ਮੰਜ਼ਿਲ ‘ਤੇ ਫੈਕਟਰੀ ਵਿੱਚ ਪ੍ਰਿੰਟਿੰਗ ਹੁੰਦੀ ਹੈ ਅਤ ਨੀਚੇ ਬੁਟੀਕ ਹੈ l
ਦੁਪਹਿਰ ਕਰੀਬ 12 ਵਜੇ ਫੈਕਟਰੀ ਦੀ ਪਹਿਲੀ ਮੰਜ਼ਿਲ ‘ਤੇ ਅਚਾਨਕ ਅੱਗ ਲੱਗ ਗਈ l ਫੈਕਟਰੀ ਵਿੱਚ ਸਟੇਸ਼ਨਰੀ ਪ੍ਰਿੰਟਿੰਗ ਦਾ ਕੰਮ ਹੁੰਦਾ ਸੀ ਅਤੇ ਇੱਥੇ ਬਹੁਤ ਜ਼ਿਆਦਾ ਮਾਤਰਾ ਵਿੱਚ ਕਾਗਜ਼ ਅਤੇ ਗੱਤਾ ਪਿਆ ਸੀ ਅਤੇ ਇਸ ਨਾਲ ਅੱਗ ਬਹੁਤ ਜਲਦੀ ਵੱਧ ਗਈ l ਜਲਦਬਾਜ਼ੀ ਵਿੱਚ ਫਾਇਰ ਬ੍ਰਿਗੇਡ ਦੀ 8 ਗੱਡੀਆਂ ਮੌਕੇ ‘ਤੇ ਪਹੁੰਚੀਆਂ l ਹਾਲਾਂਕਿ ਪ੍ਰਿੰਟਿੰਗ ਫੈਕਟਰੀ ਦੇ ਮਜ਼ਦੂਰ ਪਹਿਲਾਂ ਹੀ ਬਾਹਰ ਆ ਗਏ ਸਨ, ਪਰ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਬੁਟੀਕ ਵਿੱਚੋਂ ਵੀ ਕਰਮਚਾਰੀਆਂ ਨੂੰ ਬਾਹਰ ਕੱਢਿਆ ਗਿਆ l ਇਸ ਤੋਂ ਬਾਅਦ ਇੱਕ ਡੇਢ ਘੰਟੇ ਦੀ ਕੜੀ ਮੁਸ਼ਕੱਤ ਦੇ ਨਾਲ ਅੱਗ ‘ਤੇ ਕਾਬੂ ਪਾਇਆ ਗਿਆ l ਇਸ ਅੱਗ ਨਾਲ ਫੈਕਟਰੀ ਦੇ ਨੀਚੇ ਬਣੇ ਬੁਟੀਕ ਵਿੱਚ ਸਮਾਨ ਜਲ ਗਿਆ l ਬਹਰਹਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ l

Related posts

ਚੀਜੀ ਦਾ ਲਾਲਚ ਦੇ ਨੌਜਵਾਨ ਨੇ ਬੱਚੇ ਨਾਲ ਕੀਤਾ ਗਲਤ ਕੰਮ

htvteam

ਸਿੱਖ-ਮੁਸਲਿਮ ਸਾਂਝ ਸੰਗਠਨ ਵਲੋਂ ਡਾ.ਐੱਸ.ਪੀ. ਸਿੰਘ ਓਬਰਾਏ ਨੂੰ ਸਿੱਖ-ਮੁਸਲਿਮ ਸਾਂਝ ਦਾ ਫੋਲਡਰ ਕੀਤਾ ਭੇਂਟ

htvteam

ਢੱਡਰੀਆਂ ਵਾਲੇ ਦਾ ਅੰਮ੍ਰਿਤਪਾਲ ‘ਤੇ ਤਿੱਖਾ ਨਿਸ਼ਾਨਾ, ਪੜ੍ਹੋ ਕੀ ਕਿਹਾ ?

htvteam

Leave a Comment