Htv Punjabi
Punjab

ਮਮਦੋਟ ਵਿੱਚ 4 ਕਿਲੋ ਹੈਰੋਇਨ ਕਮਰ ਨਾਲ ਬੰਨ ਕੇ ਲੈ ਜਾ ਰਹੇ, ਦੋ ਨੌਜਵਾਨ ਗ੍ਰਿਫਤਾਰ

ਮਮਦੋਟ : ਸ਼ਨੀਵਾਰ ਰਾਤ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਦੋ ਨੌਜਵਾਨਾਂ ਨੂੰ 4 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ l ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਈ ਹੈ l ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਅਜੈ ਸਲੂਜਾ ਨੇ ਦੱਸਿਆ ਕਿ ਮਮਦੋਟ ਟੀ ਪੁਆਇੰਟ ‘ਤੇ ਨਾਕੇਬੰਦੀ ਕੀਤੀ ਹੋਈ ਸੀ l ਇਸ ਦੌਰਾਨ ਇੱਕ ਸਵਿਫਟ ਕਾਰ ਆਈ ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਗੱਡੀ ਤੇਜ਼ ਰਫ਼ਤਾਰ ਵਿੱਚ ਭਜਾ ਲਈ l ਪੁਲਿਸ ਨੇ ਪਿੱਛਾ ਕਰਕੇ ਦੋਨਾਂ ਨੂੰ ਕਾਬੂ ਕਰ ਲਿਆ ਅਤੇ ਦੋਨਾਂ ਨੌਜਵਾਨਾਂ ਦੀ ਕਮਰ ਦੇ ਨਾਲ ਦੋ ਦੋ ਪੈਕੇਟ ਬੰਨੇ ਮਿਲੇ l ਪੁੱਛਗਿਛ ਦੇ ਦੌਰਾਨ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਮੇਹਤਾ ਉਰਫ ਗੋਰਾ ਪੁੱਤਰ ਮੰਗਤ ਰਾਮ ਮੇਹਤਾ ਵਾਸੀ ਖੁੰਦਰ ਉਤਾੜ ਅਤੇ ਸਤਨਾਮ ਸਿੰਘ ੳਰਫ ਸੱਤਾ ਵਾਸੀ ਝੁਗੇ ਕਿਸ਼ੋਰ ਸਿੰਘ ਵਾਲਾ ਦੇ ਰੂਪ ਵਿੱਚ ਹੋਈ ਹੈ l ਉਨ੍ਹਾਂ ਨੇ ਦੱਸਿਆ ਕਿ ਦੋਨੋਂ ਨੌਜਵਾਨ ਲੰਬੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰਨ ਦਾ ਕੰਮ ਕਰ ਰਹੇ ਸਨ l ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਸਤਨਾਮ ਸਿੰਘ ਦੇ ਉੱਪਰ ਪਹਿਲਾਂ ਵੀ ਹੈਰੋਇਨ ਦੀ ਤਸਕਰੀ ਦੇ ਕਈ ਮਾਮਲੇ ਦਰਜ ਹਨ ਅਤੇ ਇਸਦੇ ਰਿਸ਼ਤੇਦਾਰ ਵੀ ਨਸ਼ੇ ਦੀ ਤਸਕਰੀ ਦੇ ਕੰਮ ਵਿੱਚ ਹਨ l

Related posts

ਗੁਆਂਢਣ ਨੇ ਨੌਜਵਾਨ ਦੇ ਲੱਖਾਂ ਰੁਪਏ ਦੇਣ ਤੋਂ ਕੀਤਾ ਇਨਕਾਰ; ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

htvteam

ਆਹ ਲਾਈਨ ਖਰਾਬ ਤਾਂ ਜਨਾਨੀ ਇਹਨਾਂ ਸੁੱਖਾਂ ਤੋਂ ਵਾਂਝੀ

htvteam

ਮੂਸੇਵਾਲਾ ਦੇ SYL ਗੀਤ ਕਰਕੇ ਹਰਿਆਣੇ ਦੇ ਸਿੰਗਰਾਂ ਨੂੰ ਲੱਗੀਆਂ ਮਿਰਚਾਂ

htvteam

Leave a Comment