Htv Punjabi
Punjab

ਟੋਲ ਪਲਾਜ਼ਾ ‘ਤੇ ਸੈਨਿਕਾਂ ਨੂੰ ਸਲੂਟ ਨਾ ਕਰਨ ਵਾਲੇ ਕਰਮਚਾਰੀਆਂ ਦੀ ਹੁਣ ਜਾਵੇਗੀ ਨੌਕਰੀ, ਐਨਐਚਆਈ ਨੇ ਜ਼ਾਰੀ ਕੀਤਾ ਸਰਕੂਲਰ

ਪਟਿਆਲਾ : ਦੇਸ਼ ਦੀ ਸੁਰੱਖਿਆ ਵਿੱਚ ਤੈਨਾਤ ਸੇਵਾ ਦੇ ਜਵਾਨਾਂ ਨੂੰ ਟੋਲ ਪਲਾਜ਼ਿਆਂ ‘ਤੇ ਸਨਮਾਨ ਨਹੀਂ ਮਿਲ ਰਿਹਾ l ਰਾਸ਼ਟਰੀ ਰਾਜਮਾਰਗ ਅਥਾਰਿਟੀ ਨੇ ਸਾਰੇ ਟੋਲ ਪਲਾਜ਼ਿਆਂ ਨੂੰ ਸਰਕੂਲਰ ਜ਼ਾਰੀ ਕਰ ਹੁਕਮ ਦਿੱਤੇ ਹਨ ਕਿ ਜਦ ਵੀ ਟੋਲ ਤੋਂ ਸੈਨਿਕ ਲੰਘਣ ਤਾਂ ਉਸ ਸਮੇਂ ਉਨ੍ਹਾਂ ਨੂੰ ਸੈਲਿਊਟ ਕਰਨ l ਅਜਿਹਾ ਨਾ ਕਰਨ ‘ਤੇ ਕਰਮਚਾਰੀਆਂ ‘ਤੇ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਦੀ ਨੌਕਰੀ ਵੀ ਜਾ ਸਕਦੀ ਹੈ l ਸੂਬੇ ਵਿੱਚ ਕੁਝ ਅਜਿਹੇ ਟੋਲ ਕਰਮੀ ਹਨ, ਜਿਹੜੇ ਸਨਿਕਾਂ ਦਾ ਸਨਮਾਨ ਨਹੀਂ ਕਰ ਰਹੇ ਹਨ l ਇਸ ਤੋਂ ਦੁਖੀ ਕਈ ਸੈਨਿਕਾਂ ਨੇ ਐਨਐਚਆਈ ਟੋਲ ਫਰੀ ਨੰਬਰ ‘ਕੇ ਸ਼ਿਕਾਇਤ ਕੀਤੀ l ਇਸ ਤੋਂ ਬਾਅਦ ਐਨਐਚਆਈ ਨੇ ਸ਼ਖ਼ਤ ਐਕਸ਼ਨ ਲਿਆ l ਕਰੀਬ 10 ਦਿਨ ਪਹਿਲਾਂ ਇੱਕ ਵਾਰ ਫੇਰ ਸਰਕੁਲਰ ਜ਼ਾਰੀ ਕਰ ਹੁਕਮ ਦਿੱਤੇ l ਟੋਲ ਪਲਾਜ਼ਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਮਚਾਰੀ ਸੈਨਿਕਾਂ ਦੇ ਨਾਲ ਸਨਮਾਨ ਦੇ ਨਾਲ ਪੇਸ਼ ਆਉਂਦੇ ਹਨ ਅਤੇ ਸੈਲਿਊਟ ਵੀ ਕਰਦੇ ਹਨ l ਉੱਥੇ, ਚੰਡੀਗੜ ਬਨੂੜ ਟੋਲ ਪਲਾਜ਼ਾ ਦੇ ਮੈਨੈਜਰ ਨੰਦ ਕਿਸ਼ੋਰ ਦਾ ਕਹਿਣਾ ਹੈ ਕਿ ਸਿਵਿਲ ਕੱਪੜਿਆਂ ਵਿੱਚ ਅਸੀਂ ਸੈਨਿਕਾਂ ਨੂੰ ਕਿਵੇਂ ਪਹਿਚਾਣਾਂਗੇ l ਜੇਕਰ ਸੈਨਿਕ ਵਰਦੀ ਵਿੱਚ ਹੁੰਦੇ ਹਨ ਤਾਂ ਜ਼ਰੂਰ ਸੈਲਿਊਟ ਕਰਦੇ ਹਾਂ l

Related posts

3-4 ਦਿਨਾਂ ‘ਚ ਜੋੜਾਂ ਦੇ ਦ/ਰ/ਦ ਦਾ ਅੰਤ ਹੋਏਗਾ ਤੁ/ਰੰਤ

htvteam

ਢਾਬੇ ਵਾਲੇ ਵੈਦ ਤੋਂ ਸੁਣੋ ਪੇਟ ਤੇ ਪਿੱਤੇ ਦੇ ਦਰਦ ਦੇ ਕਾਰਨ,ਲੱਛਣ ਤੇ ਇਲਾਜ

htvteam

ਸਕੇ ਜੀਜੇ ਤੋਂ ਅੱਕਿਆ ਸਾਲਾ, ਘਰ ‘ਚ ਪਾ ਲਿਆ ਮੁੱਧਾ

htvteam

Leave a Comment