Htv Punjabi
Punjab

9 ਸਾਲ ਦੀ ਮਾਸੂਮ ਨਾਲ ਕੁਕਰਮ, ਹਾਲਤ ਗੰਭੀਰ, ਖਾਣ ਪੀਣ ਦਾ ਸਮਾਨ ਲੈਣ ਗਈ ਸੀ ਦੁਕਾਨ ‘ਤੇ

ਫਿਰੋਜ਼ਪੁਰ : ਘਰ ਤੋਂ ਦੁਕਾਨ ‘ਤੇ ਖਾਣ ਪੀਣ ਦੀ ਚੀਜ਼ ਲੈ ਕੇ ਆ ਰਹੀ ਨੌਂ ਸਾਲਾ ਬੱਚੀ ਨੂੰ ਕੈਂਟਰ ਵਿੱਚ ਬਿਠਾ ਕੇ ਨਹਿਰ ਦੇ ਕੋਲ ਸੁੰਨਸਾਨ ਜਗ੍ਹਾ ‘ਤੇ ਲੈ ਜਾ ਕੇ ਇੱਕ ਵਿਅਕਤੀ ਨੇ ਉਸ ਦੇ ਨਾਲ ਕੁਕਰਮ ਕੀਤਾ l ਬੱਚੀ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ l ਥਾਣਾ ਸਦਰ ਜ਼ੀਰਾ ਪੁਲਿਸ ਨੇ ਸ਼ੁੱਕਰਵਾਰ ਨੂੰ ਪੀੜਿਤ ਪਰਿਵਾਰ ਦੀ ਸ਼ਿਕਾਇਤ ‘ਤੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਕੈਂਟਰ ਕਬਜ਼ੇ ਵਿੱਚ ਲੈ ਲਿਆ l ਮੁਲਜ਼ਮ ਫਰਾਰ ਹੈ l
ਪੀੜਿਤ ਬੱਚੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਕੁੜੀ 9 ਸਾਲ ਦੀ ਹੈ l ਸ਼ਾਮ 5 ਵਜੇ ਦੇ ਕਰੀਬ ਪੈਸੇ ਲੈ ਕੇ ਘਰ ਤੋਂ ਦੁਕਾਨ ‘ਤੇ ਖਾਣਪੀਣ ਦੀ ਚੀਜ਼ ਲੈਣ ਗਈ ਸੀ l ਜਦ ਕੁੜੀ ਘਰ ਵਾਪਸ ਆ ਰਹੀ ਸੀ ਤਾਂ ਮੁਲਜ਼ਮ ਮਨਪ੍ਰੀਤ ਸਿੰਘ ਉਸ ਨੂੰ ਰਸਤੇ ਤੋਂ ਹੀ ਆਪਣੇ ਕੈਂਟਰ ਵਿੱਚ ਬਿਠਾ ਕੇ ਨਹਿਰ ਦੇ ਕਿਨਾਰੇ ਸੁੰਨਸਾਨ ਜਗ੍ਹਾ ‘ਤੇ ਲੈ ਗਿਆ l ਕਾਫੀ ਦੇਰ ਤੱਕ ਕੁੜੀ ਘਰ ਨਹੀਂ ਆਈ ਤਾਂ ਉਸ ਨੂੰ ਦੇਖਣ ਦੇ ਲਈ ਪਰਿਵਾਰ ਵਾਲੇ ਦੁਕਾਨ ‘ਤੇ ਗਏ ਪਰ ਕੁੜੀ ਉੱਥੇ ਵੀ ਨਹੀਂ ਸੀ l
ਇਸ ਤੋਂ ਬਾਅਦ ਪਿੰੰਡ ਵਾਲਿਆਂ ਨੇ ਬੱਚੀ ਦੀ ਤਲਾਸ਼ ਸ਼ੁਰੂ ਕਰਦੇ ਹੋਏ ਜਦ ਨਹਿਰ ਦੇ ਕੋਲ ਪਹੁੰਚੇ ਤਾਂ ਦੇਖਿਆ ਮੁਲਜ਼ਮ ਮਨਪ੍ਰੀਤ ਬੱਚੀ ਦੇ ਨਾਲ ਕੁਕਰਮ ਕਰ ਰਿਹਾ ਸੀ l ਲੋਕਾਂ ਨੂੰ ਦੇਖ ਕੇ ਊਹ ਮੌਕੇ ਤੋਂ ਫਰਾਰ ਹੋ ਗਿਆ l ਉੱਧਰ, ਮਾਮਲੇ ਦੀ ਤਫਤੀਸ਼ ਕਰ ਰਹੀ ਸਬ ਇੰਸਪੈਕਟਰ ਸੁਖਬੀਰ ਕੌਰ ਦੇ ਮੁਤਾਬਿਕ ਬੱਚੀ ਦੇ ਪਿਤਾ ਦੇ ਬਿਆਨ ‘ਤੇ ਮੁਲਜ਼ਮ ਮਨਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਮਨਪ੍ਰੀਤ ਦਾ ਕੈਂਟਰ ਕਬਜ਼ੇ ਵਿੱਚ ਲੈ ਲਿਆ ਗਿਆ ਹੈ l ਮੁਲਜ਼ਮ ਦੀ ਭਾਲ ਜਾਰੀ ਹੈ ‘ਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ l

Related posts

ਵਾਰ-ਵਾਰ ਮਿਸਕੈਰਜ ਹੋਣ ਦੀ ਟੈਨਸ਼ਨ ਖਤਮ, 12-12 ਸਾਲ ਬਾਅਦ ਵੀ ਬੱਚਾ ਲਏਗਾ ਜਨਮ

htvteam

ਨਸ਼ਾ ਤੇ ਹਥਿਆਰ ਤਸਕਰੀ ਮਾਮਲੇ ‘ਚ ਹੁਣ ਇੱਕ ਫੌਜੀ ਵੀ ਹੋਇਆ ਗ੍ਰਿਫਤਾਰ, ਦੇਖੋ ਕਿਵੇਂ ਆਈ ਕਹਾਣੀ ਸਾਹਮਣੇ

Htv Punjabi

ਪਰੀਆਂ ਵਰਗੀ ਨੂੰਹ ਦੀ ਸੁੰਨ੍ਹੀ ਗੋਦ ਦੇਖ ਸੋਹਰਾ ਕਹਿੰਦਾ ਦੋ ਬੂੰਦਾ ਨਾਲ ਹੋ ਜਾਂਦਾ ਬੱਚਾ ?

htvteam

Leave a Comment