Htv Punjabi
Punjab

ਫਿਲਮ ਜਰਸੀ ਦੀ ਸ਼ੂਟਿੰਗ ਦੇ ਦੌਰਾਨ ਫੇਰ ਹੋਇਆ ਹਾਦਸਾ, ਸ਼ਾਹਿਦ ਕਪੂਰ ਵੀ ਸੀ ਮੌਜੂਦ

ਚੰਡੀਗੜ੍ਹ : ਪੰਜਾਬ ਕ੍ਰਿਕੇਟ ਐਸੋਸੀਏਸ਼ਨ ਮੋਹਾਲੀ ਵਿੱਚ ਉਸ ਸਮੇਂ ਰੌਲਾ ਪੈ ਗਿਆ, ਜਦ ਉੱਥੇ ਅੱਗ ਲੱਗਣ ਦੀ ਸੂਚਨਾ ਸਾਹਮਣੇ ਆਈ l ਇਸ ਦੌਰਾਨ ਉੱਥੇ ਮੌਜੂਦ ਸਟਾਫ ਸਟੇਡੀਅਮ ਦੇ ਉੱਪਰ ਤੋਂ ਉੱਠ ਰਹੇ ਧੂੰਏਂ ਤੋਂ ਪਰੇਸ਼ਾਨ ਹੋ ਗਿਆ l ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਸਟੇਡੀਅਮ ਵਿੱਚ ਬਣੇ ਰੈਸਟੋਰੈਂਟ ਵਿੱਚ ਬਣੀ ਰਸੋਈ ਵਿੱਚ ਰੱਖੇ ਸਿਲੰਡਰ ਵਿੱਚ ਖਰਾਬੀ ਆਉਣ ਨਾਲ ਅੱਗ ਲੱਗ ਗਈ ਸੀ l ਇਸ ਅੱਗ ਨਾਲ ਉੱਪਰ ਉੱਠਣ ਵਾਲਾ ਧੂੰਆਂ ਚਿਮਨੀ ਰਾਹੀਂ ਸਟੇਡੀਅਮ ਦੇ ਉੱਪਰ ਤੋਂ ਨਿਕਲਦਾ ਦਿਖਾਈ ਦੇਣ ਲੱਗਾ l ਧੂੰਆਂ ਦੇਖਦੇ ਹੀ ਸਟੇਡੀਅਮ ਦੇ ਕਰਮਚਾਰੀ ਹਰਕਤ ਵਿੱਚ ਆਏ ਅਤੇ ਉਨ੍ਹਾਂ ਨੇ ਪਾਈਪ ਦੀ ਮਦਦ ਨਾਲ ਅੱਗ ਬੁਝਾਈ l
ਦੱਸ ਦਈਏ ਕਿ ਜਦ ਸਟੇਡੀਅਮ ਵਿੱਚ ਅੱਗ ਲੱਗੀ ਤਾਂ ਉਸ ਸਮੇਂ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਆਪਣੀ ਆਉਣ ਵਾਲੀ ਫਿਲਮ ਜਰਸੀ ਦੀ ਸ਼ੂਟਿੰਗ ਲਈ ਸਟੇਡੀਅਮ ਵਿੱਚ ਮੌਜੂਦ ਸਨ l ਜਾਣਕਾਰੀ ਮੁਤਾਬਿਕ ਉਨ੍ਹਾਂ ਦੇ ਪਿਤਾ ਪੰਕਜ ਕਪੂਰ ਵੀ ਉਨ੍ਹਾਂ ਦੇ ਨਾਲ ਸਨ.ਫਿਲਮ ਦਾ ਕਰੂ ਸਟਾਫ ਵੀ ਇਸ ਦੌਰਾਨ ਉੱਥੇ ਮੌਜੂਦ ਸੀ l ਦੱਸ ਦਈਏ ਕਿ ਕੁਝ ਦਿਨਾਂ ਤੋਂ ਟਰਾਈਸਿਟੀ ਵਿੱਚ ਜਰਸੀ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ l
ਪਹਿਲਾਂ ਚੰਡੀਗੜ੍ਹ ਦੇ ਸੈਕਟਰ 16 ਦੇ ਕ੍ਰਿਕੇਟ ਸਟੇਡੀਅਮ ਵਿੱਚ ਸ਼ੂਟਿੰਗ ਹੋਈ.ਦੋ ਹਫਤੇ ਪਹਿਲਾਂ ਪੀਸੀਏ ਵਿੱਚ ਜਰਸੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸ਼ਾਹਿਦ ਕਪੂਰ ਜ਼ਖ਼ਮੀ ਹੋ ਗਏ ਸਨ l ਸ਼ਾਟ ਤੋਂ ਪਹਿਲਾਂ ਰਿਹਸਲ ਦੇ ਦੌਰਾਨ ਅਚਾਨਕ ਨਾਲ ਆਈ ਗੇਂਦ ਉਨ੍ਹਾਂ ਦੇ ਹੇਠਲੇ ਬੁੱਲ ‘ਤੇ ਜਾ ਲੱਗੀ, ਜਿਸ ਨਾਲ ਖੂਨ ਨਿਕਲਣ ਲੱਗਾ l ਉਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਡਾਕਟਰ ਦੇ ਕੋਲ ਲਿਜਾਇਆ ਗਿਆ ਅਤੇ ਟਾਂਕੇ ਵੀ ਲਾਣੇ ਪਏ l

Related posts

ਮੋਦੀ ਸਰਕਾਰ ਵੱਲੋਂ ਪੰਜਾਬ ਨਾਲ ਕੀਤਾ ਅਜਿਹਾ ਕੰਮ, ਭੜਕੇ ਕੈਪਟਨ ਨੇ ਚਿੱਠੀ ਲਿੱਖ ਕੱਢੀ ਭੜਾਸ!

Htv Punjabi

ਆਹ ਮੁਲਜ਼ਮ ਦੀਆਂ ਤਾਰਾਂ ਜੁੜਦੀਆਂ ਉੱਤੇ ਤੱਕ, ਪੁੱਛ-ਗਿੱਛ ‘ਚ ਖੁਲਾਸੇ

htvteam

ਚਿੱਟੀ ਦਾੜੀ ਵਾਲੇ ਬੰਦਿਆਂ ਦਾ ਜਨਾਨੀਆਂ ਨਾਲ ਚੱਲ ਰਿਹਾ ਸੀ ਗਰੁੱਪ ਸੈ….?

htvteam

Leave a Comment