Htv Punjabi
Punjab siyasat

ਮੋਦੀ ਸਰਕਾਰ ਵੱਲੋਂ ਪੰਜਾਬ ਨਾਲ ਕੀਤਾ ਅਜਿਹਾ ਕੰਮ, ਭੜਕੇ ਕੈਪਟਨ ਨੇ ਚਿੱਠੀ ਲਿੱਖ ਕੱਢੀ ਭੜਾਸ!

ਚੰਡੀਗੜ੍ਹ ; ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 6000 ਕਰੋੜ ਦੀ ‘ਅਟਲ ਭੁਜਲ ਯੋਜਨਾ’ ਵਿੱਚ ਪੰਜਾਬ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ l ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸੰਬੰਧੀ ਚਿੱਠੀ ਲਿਖੀ ਹੈ l ਮੁੱਖ ਮੰਤਰੀ ਨੇ ਪੰਜਾਬ ਨੂੰ ਇਸ ਸਕੀਮ ਵਿੱਚ ਸ਼ਾਮਿਲ ਕਰਨ ਦੇ ਲਈ ਜਲ ਸ਼ਕਤੀ ਵਿਭਾਗ ਨੂੰ ਨਿਰਦੇਸ਼ ਦੇਣ ਦੇ ਲਈ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ l ਦੱਸ ਦਈਏ ਕਿ ਅਟਲ ਭੂਜਲ ਯੋਜਨਾ ਦੇ ਲਈ ਸੱਤ ਰਾਜਾਂ ਨੂੰ ਚੁਣਿਆ ਗਿਆ ਹੈ.ਸਕੀਮ ਗੁਜਰਾਤ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿੱਚ ਪਾਣੀ ਦੀ ਕਿਲਤ ਵਾਲੇ 8350 ਪਿੰਡਾਂ ਵਿੱਚ ਲਾਗੂ ਕਰਨ ਲਈ ਬਣਾਈ ਹੈ l ਪੰਜਾਬ ਵਿੱਚ ਗਿਰ ਰਹੇ ਪਾਣੀ ਦੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਨੂੰ ਇਸ ਸਕੀਮ ਵਿੱਚ ਸ਼ਾਮਿਲ ਨਾ ਕਰਨ ਤੇ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ ਹੈ l ਉਨ੍ਹਾਂ ਨੇ ਕਿਹਾ ਕਿ ਸੂਬੇ ਦੇ 22 ਵਿੱਚੋਂ 20 ਜ਼ਿਲ੍ਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਗਿਰਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ l ਕੇਂਦਰੀ ਜਲ ਸ਼ਕਤੀ ਵਿਭਾਗ ਦੇ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਵਿੱਚ ਇਨ੍ਹਾਂ ਜ਼ਿਲਿਆਂ ਦਾ ਦੌਰਾ ਕਰਨ ਦੇ ਲਈ ਅਧਿਕਾਰੀਆਂ ਨੂੰ ਨਿਯੁਕਤ ਕਰਕੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ l
ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ ਪੰਜਾਬ ਰਾਜ ਦੇ ਤਿੰਨ ਚੌਥਾਈ ਤੋਂ ਜ਼ਿਆਦਾ ਬਲਾਕਾਂ ਵਿੱਚ ਪਾਣੀ ਦੀ ਸਮੱਸਿਆ ਤੋਂ ਪ੍ਰਭਾਵਿਤ ਇਲਾਕਾ ਘੋਸ਼ਿਤ ਕੀਤਾ ਗਿਆ ਹੈ l ਜਿਨ੍ਹਾਂ ਵਿੱਚੋਂ ਕੁਝ ਦੀ ਸਥਿਤੀ ਬਹੁਤ ਹੀ ਖਰਾਬ ਹੈ l ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਤੱਥਾਂ ਤੇ ਜ਼ੋਰ ਦੇ ਕੇ ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਪੰਜਾਬ ਦੇ ਕੋਲ ਪ੍ਰਾਕ੍ਰਿਤਿਕ ਸੰਸਾਧਨ ਦੇ ਰੂਪ ਵਿੱਚ ਪਾਣੀ ਦਾ ਪੱਧਰ ਬਹੁਤ ਗਿਰ ਗਿਆ ਹੈ l ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਇਸ ਮਸਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਦਿਵਾਉਂਦੇ ਹੋਏ ਜਲ ਸਾਧਨਾਂ ਦੀ ਸੁਰੱਖਿਆ ਦੇ ਲਈ ਕੇਂਦਰ ਤੋਂ ਸਹਾਇਤਾ ਦੀ ਮੰਗ ਕੀਤੀ ਸੀ l ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਪਾਣੀ ਦਾ ਪੱਧਰ ਹੇਠਾਂ ਗਿਰਨ ਨਾਲ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਕੇਂਦਰੀ ਜਲ ਸ਼ਕਤੀ ਵਿਭਾਗ ਨੂੰ ਅਟਲ ਭੂਜਲ ਯੋਜਨਾ ਵਿੱਚ ਪੰਜਾਬ ਨੂੰ ਤੁਰੰਤ ਸ਼ਾਮਿਲ ਕਰਨ ਦੀ ਹਿਦਾਇਤਾਂ ਦਿੱਤੀਆਂ ਜਾਣ l

Related posts

15 ਦਿਨਾਂ ‘ਚ 500 ਸ਼ੂਗਰ ਐਵੇਂ ਹੋਏਗੀ ਨਾਰਮਲ

htvteam

ਰਾਵਣ ਨੇ ਉਡਾਇਆ ਸੀ ਦੁਨੀਆਂ ਦਾ ਸਭ ਤੋਂ ਪਹਿਲਾਂ ਜਹਾਜ਼, ਸ਼੍ਰੀਲੰਕਾ ਸਾਬਤ ਕਰਨ ‘ਚ ਲੱਗਾ!

Htv Punjabi

ਗਣਤੰਤਰ ਦਿਵਸ ਮੌਕੇ ਮਲੇਰਕੋਟਲਾ ਵਿਖੇ ਹਾਜੀ ਅਬਦੁੱਲ ਗੁਫਾਰ ਨੂੰ ਕੀਤਾ ਗਿਆ ਸਨਮਾਨਿਤ

htvteam

Leave a Comment