Htv Punjabi
Punjab

ਕੈਨੇਡਾ ਤੋਂ ਆਈ ਔਰਤ ਦੇ ਪਰਸ ਤੋਂ 7500 ਰੁਪਏ ਚੋਰੀ ਕਰਕੇ ਤਿੰਨ ਔਰਤਾਂ ਫਰਾਰ

ਜਲੰਧਰ : ਜਲੰਧਰ ਜ਼ਿਲ੍ਹੇ ਦੇ ਕਸਬੇ ਗੁਰਾਇਆਂ ਇੰਡੋ ਕਨੇਡੀਅਨ ਦੇ ਆਫਿਸ ਵਿੱਚ ਐਨਆਰਆਈ ਔਰਤ ਦੇ ਪਰਸ ਤੋਂ ਤਿੰਨ ਔਰਤਾਂ ਨੇ 7500 ਕੈਨੇਡੀਅਨ ਡਾਲਰ ਚੋਰੀ ਕਰ ਫਰਾਰ ਹੋ ਗਈ l ਐਨਆਰਆਈ ਔਰਤ ਪਿੰਡ ਜੌਹਲ ਦੀ ਰਹਿਣ ਵਾਲੀ ਜਸਵਿੰਦਰ ਕੌਰ ਪਤਨੀ ਕੇਵਲ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਕੈਨਡਾ ਤੋਂ ਆਈ ਹੈ l
ਐਨਆਰਆਈ ਔਰਤ ਜਸਵਿੰਦਰ ਕੌਰ ਨੇ ਦੱਸਿਆ ਕਿ ਸੋਮਵਾਰ ਨੂੰ ਦਿੱਲੀ ਜਾਣ ਦੇ ਲਈ ਵੋਲਵੋ ਬਸ ਦੀ ਟਿਕਟ ਬੁੱਕ ਕਰਵਾਉਣ ਦੇ ਲਈ ਇੰਡੋ ਕੈਨੈਡੀਅਨ ਬਸ ਸਰਵਿਸ ਦੇ ਦਫਤਰ ਆਈ ਸੀ l ਇਹ ਤਿੰਨ ਔਰਤਾਂ ਪਹਿਲਾਂ ਤੋਂ ਮੌਜੂਦ ਸਨ l ਜਸਵਿੰਦਰ ਟਿਕਟ ਬੁੱਕ ਕਰਵਾਉਣ ਦੇ ਲਈ ਆਫਿਸ ਵਿੱਚ ਬੈ ਗਈ l ਇੰਨੇ ਵਿੱਚ ਇੱਕ ਔਰਤ ਨੇ ਐਨਆਰਾਈ ਔਰਤ ਨੂੰ ਗੱਲਾਂ ਵਿੱਚ ਉਲਝਾ ਲਿਆ ਅਤੇ ਦੋ ਹੋਰ ਨੇ ਪਰਸ ਚੋਰੀ ਨੂੰ ਅੰਜਾਮ ਦਿੱਤਾ l ਮੁਲਜ਼ਮ ਔਰਤਾਂ ਨੇ 7500 ਕੈਨੇਡੀਅਨ ਡਾਲਰ ਕੱਢ ਕੇ ਪਰਸ ਦਫਤਰ ਦੇ ਦੂਜੇ ਪਾਸੇ ਸੁੱਟ ਦਿੱਤਾ l
ਇੰਡੋ ਕੈਨਡੀਅਨ ਦੇ ਮੁਲਾਜ਼ਿਮ ਨੂੰ ਮਿਲੇ ਪਰਸ ਵਿੱਚ ਜਸਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਕੇਵਲ ਸਿੰਘ ਦਾ ਪਾਸਪੋਰਟ ਸੀ l ਜਸਵਿੰਦਰ ਨੇ ਦੱਸਿਆ ਕਿ ਪਰਸ ਵਿੱਚ 7500 ਕੈਨੈਡੀਅਨ ਡਾਲਰ ਸਨ l ਆਫਿਸ ਵਿੱਚ ਲੱਗੇ ਸੀਸੀਟੀਵੀ ਵਿੱਚ ਤਿੰਨ ਔਰਤਾਂ ਚੋਰੀ ਕਰਦੀ ਦਿਸ ਰਹੀਆਂ ਹਨ l ਗੋਰਾਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l

Related posts

ਹਾਈਕੋਰਟ ਨੇ ਜ਼ਿਲ੍ਹਾ ਮੈਜਿਸਟਰੇਟ ਤੋਂ ਬੇਦਖਲੀ ਦੇ ਅਧਿਕਾਰ ਖੋਹੇ ਪੰਜਾਬ ਐਕਸ਼ਨ ਪਲੈਨ ‘ਤੇ ਸਵਾਲ

Htv Punjabi

ਰੋਟੀ ਵੇਲੇ ਇਕ ਚਮਚਾ ਏਸ ਚੱਟਣੀ ਦਾ ਖਾਓ 100 ਬਿਮਾਰੀਆਂ ਤੋਂ ਨਿਜਾਤ ਪਾਓ

htvteam

ਅੰਮ੍ਰਿਤਪਾਲ ਦਾ ਸਾਥੀ ਪਪਲਪ੍ਰੀਤ ਗ੍ਰਿਫ਼ਤਾਰ, ਡਿਬਰੂਗੜ੍ਹ ਜੇਲ੍ਹ ਲੈ ਕੇ ਗਈ ਪੰਜਾਬ ਪੁਲਿਸ

htvteam

Leave a Comment