Htv Punjabi
Punjab

ਗੌਂਡਰ ਗਰੁੱਪ ਨੇ ਲਿਖਿਆ : ਹੱਥ ਆਇਆ ਤਾਂ ਨਰਕ ਪਹੁੰਚਾ ਦਵਾਂਗੇ, ਕੁਝ ਘੰਟਿਆਂ ਵਿੱਚ ਬੱਚੀ ਨਾਲ ਕੁਕਰਮ ਕਰਨ ਵਾਲਾ ਗ੍ਰਿਫਤਾਰ

ਫਿਰੋਜ਼ਪੁਰ : ਗੌਂਡਰ ਗਰੁਂਪ ਦੀ ਪੋਸਟ ਦੇ ਕੁਝ ਘੰਟੇ ਬਾਅਦ ਜ਼ੀਰਾ ਵਿੱਚ ਨੌਂ ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ l ਗੌਂਡਰ ਗਰੁੱਪ ਨੇ ਸ਼ੋਸ਼ਲ ਮੀਡੀਆ ‘ਤੇ ਪੋਸਟ ਲਿਖੀ ਸੀ ਕਿ ਬੱਚੀ ਨਾਲ ਹੈਵਾਨੀਅਤ ਕਰਨ ਵਾਲਾ ਪੁਲਿਸ ਤੋਂ ਪਹਿਲਾਂ ਉਨ੍ਹਾਂ ਦੇ ਹੱਥ ਚੜ ਗਿਆ ਤਾਂ ਉਸ ਨੂੰ ਉੱਪਰ ਨਰਕ ਪਹੁੰਚਾ ਦੇਵਾਂਗੇ, ਚਾਹੇ ਉਨ੍ਹਾਂ ਦਾ ਮਿੱਤਰ ਹੀ ਕਿਉਂ ਨਾ ਹੋਵੇ, ਜੋ ਵਿਅਕਤੀ ਔਰਤ ਦੀ ਇੱਜ਼ਤ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ l
ਜਾਣਕਾਰੀ ਦੇ ਅਨੁਸਾਰ ਜ਼ੀਰਾ ਦੇ ਇੱਕ ਪਿੰਡ ਵਿੱਚ 9 ਸਾਲ ਦੀ ਬੱਚੀ ਆਪਣੇ ਘਰ ਤੋਂ ਦੁਕਾਨ ‘ਤੇ ਕੁਟ ਖਾਣ ਪੀਣ ਦੀ ਚੀਜ਼ ਲੈਣ ਗਈ ਸੀ ਜਦ ਉਹ ਵਾਪਸ ਆ ਰਹੀ ਸੀ ਤਾਂ ਉਸ ਨੂੰ ਕਿਸੇ ਮਨਪ੍ਰੀਤ ਸਿੰਘ ਨਾਮ ਵਿਅਕਤੀ ਉਸ ਨੂੰ ਕੈਂਟਰ ਵਿੱਚ ਬਿਠਾ ਕੇ ਨਹਿਰ ਦੇ ਕਿਨਾਰੇ ਸੁੰਨਸਾਨ ਜਗ੍ਹਾ ‘ਤੇ ਲੈ ਗਿਆ ਅਤੇ ਉਸ ਦੇ ਨਾਲ ਬਲਾਤਕਾਰ ਕੀਤਾ, ਜਿਸ ਕਾਰਲ ਬੱਚੀ ਦੀ ਹਾਲਤ ਨਾਜ਼ੁਕ ਹੋ ਗਈ ਸੀ ਅਤੇ ਉਸ ਨੂੰ ਜ਼ੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ l ਪਰ ਪੁਲਿਸ ਮੁਲਜ਼ਮ ਨੂੰ ਫੜਣ ਵਿੱਚ ਲਾਪਰਵਾਹੀ ਕਰ ਰਹੀ ਸੀ l
ਇਸ ਦੌਰਾਨ ਫੇਸਬੁੱਕ ‘ਤੇ ਗੌਂਡਰ ਆਈਡੀ ‘ਤੇ ਕਿਸੇ ਨੇ ਪੋਸਟ ਕੀਤਾ ਕਿ ਜ਼ੀਰਾ ਵਿੱਚ 9 ਸਾਲ ਦੀ ਬੱਚੀ ਦੇ ਨਾਲ ਜਿਸ ਨੇ ਹੈਵਾਨੀਅਤ ਕੀਤੀ ਹੈ, ਉਸ ਮਾਮਲੇ ਵਿੱਚ ਜਿਨ੍ਹਾਂ ਦੇ ਵੀ ਨਾਮ ਪੁਲਿਸ ਤੋਂ ਪਹਿਲਾਂ ਉਨ੍ਹਾਂ ਦੇ ਕੋਲ ਆਏ ਤਾਂ ਨਰਕ ਪਹੁੰਚਾ ਦਿੱਤੇ ਜਾਣਗੇ, ਚਾਹੇ ਉਨ੍ਹਾਂ ਦੇ ਮਿੱਤਰ ਹੀ ਕਿਉਂ ਨਾ ਹੋਣ, ਉਨ੍ਹਾਂ ਨੂੰ ਵੀ ਠੋਕਿਆ ਜਾਵੇਗਾ l ਕਿਉਂਕਿ ਜੋ ਵਿਅਕਤੀ ਔਰਤ ਦੀ ਇੱਜ਼ਤ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ ਹੈ l ਇਸ ਪੋਸਟ ਦੇ ਕੁਝ ਘੰਟੇ ਬਾਅਦ ਹੀ ਜ਼ੀਰਾ ਪੁਲਿਸ ਨੇ ਕੁਕਰਮ ਨੂੰ ਗ੍ਰਿਫਤਾਰ ਕਰ ਲਿਆ ਹੈ l

Related posts

ਕਰਫਿਊ ਦੌਰਾਨ ਪੁਲਿਸ ਨੇ ਘੇਰਿਆ ਚਾਚਾ ਤਾਂ ਬੱਚੇ ਨੇ ਦਿਖਾਈ ਸੱਚ ਦੀ ਤਾਕਤ , ਡੀਐਸਪੀ ਲਾ ਲਿਆ ਮੂਹਰੇ, ਖੋਲ੍ਹੀਆਂ ਪੋਲ੍ਹਾਂ Live

Htv Punjabi

ਤੁਹਾਡੇ ਵਾਹਨਾਂ ਤੇ ਲੱਗੀ ਆਹ ਨਿੱਕੀ ਜਿਹੀ ਚੀਜ਼ ਕਰਵਾਉ ਤੁਹਾਡਾ ਕੂੰਡਾ

htvteam

ਭਾਰੀ ਮੀਹ ਨੇ ਕਿਸਾਨਾਂ ਦੀ ਲਿਆਂਦੀ ਬਰਬਾਦੀ

htvteam

Leave a Comment