ਗੁਰਦਾਸਪੁਰ : ਯੂਨਾਈਟਿਡ ਫੋਰਮ ਬੈਂਕ ਯੂਨੀਅਨ ਦੀ ਕਾਲ ‘ਤੇ ਸਾਰੇ ਸਰਕਾਰੀ ਬੈਂਕ ਦੇ ਕਰਮਚਾਰੀ ਆਪਣੀ ਮੰਗਾਂ ਨੂੰ ਲੈ ਕੇੇ ਅੱਜ ਤੋਂ ਦੋ ਦਿਨ ਦੀ ਹੜਤਾਲ ‘ਤੇ ਹਨ, ਜਿਸਦੇ ਕਾਰਨ ਸਾਰੇ ਸਰਕਾਰੀ ਬੈਂਕਾਂ ਵਿੱਚ ਦੋ ਦਿਨ ਦੇ ਲਈ ਸਾਰੇ ਕੰਮ ਬੰਦ ਰਹਿਣਗੇ ਅਤੇ ਬੈਂਕਾਂ ‘ਤੇ ਤਾਲੇ ਲੱਗੇ ਦਿਖਾਈ ਦੇਣਗੇ ਪਰ ਉਹ ਇਸ ਹੜਤਾਲ ਵਿੱਚ ਨਿੱਜੀ ਬੈਂਕ ਨਹੀਂ ਆਉਂਦੇ ਅਤੇ ਇਸ ਲਈ ਸਾਰੇ ਨਿੱਜੀ ਬੈਂਕ ਰੋਜ਼ ਦੀ ਤਰ੍ਹਾਂ ਆਪਣੇ ਕੰਮ ਕਰਦੇ ਦਿਖਾਈ ਦੇਣਗੇ l ਸਰਕਾਰੀ ਬੈਂਕ ਮਰਜ ਕਰਨ ਦੇ ਖਿਲਾਫ ਅਤੇ ਆਪਣੀ ਤਨਖਾਹ ਵਧਾਉਣ ਜਿਹੀਆਂ ਦੂਜੀਆਂ ਮੰਗਾਂ ਨੂੰ ਲੈ ਕੇ ਸਰਾਕਰੀ ਬੈਂਕ ਕਰਮਚਾਰੀਆਂ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਹੈ ਜਿਹੜੀ ਐਤਵਾਰ ਦਾ ਦਿਨ ਮਿਲਾ ਕੇ ਤਿੰਨ ਦਿਨ ਤੱਕ ਹੋ ਜਾਵੇਗੀ ਅਤੇ ਹੁਣ ਬੈਂਕ ਸੋਮਵਾਰ 3 ਤਰੀਕ ਦੇ ਦਿਨ ਹੀ ਖੁਲਣਗੇ l ਇਸ ਹੜਤਾਲ ਨੂੰ ਲੈ ਕੇ ਬੈਂਕਾਂ ਵਿੱਚ ਆਪਣੇ ਕੰਮ ਕਰਵਾਉਣ ਆ ਰਹੀ ਆਮ ਜਨਤਾ ਦਾ ਕਹਿਣਾ ਸੀ ਕਿ ਬੈਂਕ ਕਰਮਚਾਰੀਆਂ ਦੀ ਜੋ ਮੰਗਾਂ ਹਨ ਸਰਕਾਰ ਉਸ ਨੂੰ ਸੁਣੇ ਅਤੇ ਉਨ੍ਹਾਂ ਦਾ ਹੱਲ ਕੱਢੇ ਤਾਂਕਿ ਆਮ ਜਨਤਾ ਨੂੰ ਅਜਿਹੀ ਹੜਤਾਲਾਂ ਤੋਂ ਮੁਸ਼ਕਿਲ ਨਾ ਚੁੱਕਣੀ ਪਵੇ l ਲੋਕਾਂ ਦਾ ਕਹਿਣਾ ਸੀ ਕਿ ਅਜਿਹੀ ਹੜਤਾਲਾਂ ਤੋਂ ਆਮ ਜਨਤਾ ਨੂੰ ਨੁਕਸਾਨ ਚੁੱਕਣਾ ਪੈਂਦਾ ਹੈ l ਉੱਥੇ ਦੇਸ਼ ਦੀ ਅਰਥਵਿਵਸਥਾ ਨੂੰ ਵੀ ਭਾਰੀ ਨੁਕਸਾਨ ਪਹੁੰਚਦਾ ਹੈ l ਲੋਕਾਂ ਨੇ ਇਹ ਵੀ ਕਿਹਾ ਕਿ ਕਰਮਚਾਰੀਆਂ ਦੀ ਜਾਇਜ਼ ਮੰਗਾਂ ‘ਤੇ ਸਰਕਾਰ ਗੌਰ ਕਰੇ ਅਤੇ ਅਜਿਹੀ ਹੜਤਾਲਾਂ ਕਿਸੀ ਵੀ ਮਸਲੇ ਨੂੰ ਹੱਲ ਨਹੀਂ ਕਰਦੀਆਂ, ਬਲਕਿ ਮਸਲੇ ਹੋਰ ਜ਼ਿਆਦਾ ਉਲਝ ਜਾਂਦੇ ਹਨ l
