Htv Punjabi
Punjab

ਨਸ਼ੇੜੀ ਡਰਾਈਵਰ ਨੇ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦੇ ਹੋਏ ਮੰਜੇ ਦੇ ਪਾਵੇ ਨਾਲ ਮਾਰ ਕੇ ਕੀਤੀ ਹੱਤਿਆ

ਮੋਗਾ : ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਰਿਕਸ਼ਾ ਚਾਲਕ ‘ਤੇ ਪਤਨੀ ਦੇ ਚਰਿੱਤਰ ‘ਤੇ ਸ਼ੱਕ ਦੇ ਬਾਅਦ ਦੁਪਹਿਰ ਨੂੰ ਉਸ ਦੀ ਮੰਜੇ ਦੇ ਪਾਵੇ ਨਾਲ ਮਾਰ ਮਾਰ ਕੇ ਹੱਤਿਆ ਕਰ ਦਿੱਤੀ l ਇਸ ਦੌਰਾਨ ਬਚਾਉਣ ਆਈ ਛੋਟੀ ਭਾਬੀ ਦੇ ਨਾਲ ਵੀ ਮੁਲਜ਼ਮ ਨੇ ਧੱਕਾ ਮੁੱਕੀ ਕੀਤੀ l ਥਾਣਾ ਸਿਟੀ ਸਾਊਥ ਦੇ ਐਸਐਚਓ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਸੰਗਤਪੁਰਾ ਨਿਵਾਸੀ ਸੁਖਦੇਵ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਸ ਦੀ ਭੈਣ ਕਮਲਜੀਤ ਕੌਰ ਦਾ ਵਿਆਹ 15 ਸਾਲ ਪਹਿਲਾਂ ਪਿੰਡ ਤਾਰੇਵਾਲਾ ਨਿਵਾਸੀ ਸੋਨੀ ਨਾਲ ਹੋਇਆ ਸੀ l ਵਿਆਹ ਦੇ ਬਾਅਦ ਉਨ੍ਹਾਂ ਦੇ ਦੋ ਬੱਚੇ ਵੀ ਹਨ l ਜੀਜਾ ਮੋਗਾ ਵਿੱਚ ਰਿਕਸ਼ਾ ਚਲਾਉਂਦਾ ਸੀ ਅਤੇ ਨਸ਼ੇੜੀ ਸੀ l ਇਸ ਕਾਰਨ ਭੈਣ ਕਮਲਜੀਤ ਕੌਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਚਲਾਉਂਦੀ ਸੀ l ਸੁਖਦੇਵ ਨੇ ਕਿਹਾ ਕਿ ਜੀਜਾ ਅਕਸਰ ਭੈਣ ‘ਤੇ ਸ਼ੱਕ ਕਰਦਾ ਸੀ ਕਿ ਉਸ ਦੇ ਗੈਰ ਮਰਦਾਂ ਦੇ ਫੋਨ ਆਉਂਦੇ ਹਨ ਅਤੇ ਉਸ ਦੇ ਹੋਰ ਮਰਦਾਂ ਨਾਲ ਗਲਤ ਸੰਬੰਧ ਹਨ l ਇਸ ਦੇ ਕਾਰਨ ਦੋਨਾਂ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਸੀ l ਸ਼ੁੱਕਰਵਾਰ ਦੁਪਹਿਰ ਨੂੰ ਵੀ ਇਸ ਗੱਲ ਨੂੰ ਲੈ ਕੇ ਦੋਨਾਂ ਵਿੱਚ ਝਗੜਾ ਹੋਇਆ ਸੀ l ਭੈਣ ਨੇ ਜੀਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਨਾ ਤਾਂ ਹੋਰ ਕਿਸੇ ਮਰਦ ਨਾਲ ਸੰਬੰਧ ਹਨ ਅਤੇ ਨਾ ਹੀ ਕਿਸੇ ਗੈਰ ਮਰਦ ਦੇ ਫੋਨ ਆਉਂਦੇ ਹਨ l ਇਸ ਗੱਲ ‘ਤੇ ਗੁੱਸੇ ‘ਚ ਆਏ ਸੋਨੀ ਨੇ ਪਤਨੀ ਨਾਲ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ l ਜੇਠ ਜਠਾਣੀ ਦੀ ਲੜਾਈ ਹੁੰਦੀ ਦੇਖ ਗੁਆਂਢੀਆਂ ਦੇ ਘਰ ਗਈ ਦਰਾਣੀ ਆਵਾਜ਼ਾਂ ਸੁਣ ਕੇ ਜਦੋਂ ਵਾਪਸ ਆਈ ਤਾਂ ਜੇਠ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਸੋਨੀ ‘ਤੇ ਖੂਨ ਸਵਾਰ ਸੀ ਅਤੇ ਉਹ ਮੰਜੇ ਦਾ ਪਾਵਾ ਲਗਾਤਾਰ ਪਤਨੀ ਕਮਲਜੀਤ ਕੌਰ ਦੇ ਸਿਰ ‘ਤੇ ਮਾਰ ਰਿਹਾ ਸੀ l ਜਿਸ ਦੇ ਕਾਰਨ ਕਈ ਵਾਰ ਸਿਰ ‘ਚ ਪਾਵਾ ਵੱਜਣ ਕਾਰਨ ਕਮਲਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ l ਇਸ ਤੋਂ ਬਾਅਦ ਸੋਨੀ ਮੰਜੇ ਦਾ ਪਾਵਾ ਘਟਨਾ ਵਾਲੀ ਥਾਂ ‘ਤੇ ਸੁੱਟ ਕੇ ਫਰਾਰ ਹੋ ਗਿਆ l ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇਣ ‘ਤੇ ਮ੍ਰਿਤਕਾ ਕਮਲਜੀਤ ਕੌਰ ਦੇ ਭਾਈ ਸੁਖਦੇਵ ਸਿੰਘ ਦੇ ਬਿਆਨ ‘ਤੇ ਉਸ ਦੇ ਜੀਜੇ ਸੋਨੀ ਦੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ l

Related posts

ਏਸੀਆਰ ਵਿੱਚ ਖਰਾਬ ਐਂਟਰੀ ਦੱਸੇ ਬਿਨਾਂ ਪ੍ਰਮੋਸ਼ਨ ਨਹੀਂ ਰੋਕ ਸਕਦੇ : ਹਾਈਕੋਰਟ

Htv Punjabi

ਮਜ਼ਦੂਰਾਂ ਦੀ ਮੌ ਤ ਦਾ ਮਾਮਲਾ ਐਵੇਂ ਹੋਏਗਾ ਹੱਲ ?

htvteam

ਇਸ ਬੱਚੇ ਨੇ ਕੈਪਟਨ ਨੂੰ ਯਾਦ ਕਰਵਾਇਆ ਬਚਪਨ ਵਾਲਾ ਸਕੂਲ, ਕਿਹਾ ਛੋਟੇ ਹੁੰਦੇ ਮੈਂ ਵੀ ਕੀਤਾ ਆਹ ਕੰਮ

Htv Punjabi

Leave a Comment