ਬਟਾਲਾ : ਇੱਥੋਂ ਦੇ ਨਜ਼ਦੀਕੀ ਪਿੰਡ ਮੈਥਲੇ ਵਿੱਚ ਅਜਿਹੀ ਸਨਸਨੀ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਪਤੀ ਨੇ ਆਪਣੀ ਪਤਨੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ l ਮੁਲਜ਼ਮ ਪਤੀ ਫਰਾਰ ਦੱਸਿਆ ਜਾ ਰਿਹਾ ਹੈ l ਪੁਲਿਸ ਜਾਂਚ ਕਰ ਅੱਗੇ ਦੀ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ l
ਮ੍ਰਿਤਕ ਸੰਦੀਪ ਕੌਰ ਦੇ ਪਾਰਿਵਾਰਿਕ ਲੋਕਾਂ ਨੇ ਕੈਮਰੇ ਦੇ ਸਾਹਮਣ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਬੰਦ ਕੈਮਰੇ ਦੇ ਸਾਹਮਣੇ ਉਨ੍ਹਾਂ ਦਾ ਕਹਿਣਾ ਸੀ ਕਿ ਜੁਗਰਾਜ ਸਿੰਘ ਜੋ ਕਿ ਉਨ੍ਹਾਂ ਦਾ ਦਾਮਾਦ ਹੈ ਅਤੇ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਹੈ l ਉਹ ਪਿਛਲੇ 2 ਸਾਲ ਤੋਂ ਹੁਸ਼ਿਆਰਪੁਰ ਜ਼ੇਲ੍ਹ ਵਿੱਚ ਬੰਦ ਸੀ ਹੁਣ ਪਤਾ ਨਹੀਂ ਉਹ ਕਿ ਤਰੀਕੇ ਨਾਲ ਬਾਹਰ ਆਇਆ ਹੈ l ਉਸ ਸਮੇਂ ਜੁਗਰਾ ਸਿੰਘ ਨੇ ਕਿਸੇ ਨੂੰ ਜੰਡਿਆਲਾ ਵਿੱਚ ਗੋਲੀਆਂ ਮਾਰੀਆਂ ਸਨ l ਜਿਸ ਦੇ ਬਾਅਦ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਹੁਸ਼ਿਆਰਪੁਰ ਜ਼ੇਲ੍ਹ ਭੇਜ ਦਿੱਤਾ ਸੀ ਅਤੇ ਬੀਤੀ ਰਾਤ ਨੂੰ ਛੁਪੇ ਛੁਪਾਂਦੇ ਸਹੁਰੇ ਪਹੁੰਚਿਆ, ਜਿੱਥੇ ਉਹ ਆਪਣੀ ਪਤਨੀ ਨੂੰ ਲੈ ਕੇ ਜੰਡਿਆਲਾ ਗੁਰੂ ਦੇ ਲਈ ਨਿਕਲਿਆ ਅਤੇ ਰਸਤੇ ਵਿੱਚ ਪਿੰਡ ਚੀਮਾ ਖੱਡੀ ਵਿੱਚ ਉਸ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ l
ਪੋਸਟਮਾਰਟਮ ਕਰਵਾਉਣ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਦੇਰ ਰਾਤ ਚੀਮਾ ਖੱਡੀ ਪਿੰਡ ਦੇ ਕੋਲ ਇੱਕ ਡੈਡ ਬਾਡੀ ਪਈ ਹੈ ਤਾ ਅਸੀਂ ਜਾ ਕੇ ਤਫਤੀਸ਼ ਕੀਤੀ ਜਿਸ ਵਿੱਚ ਪਤਾ ਲੱਗਿਆ ਕਿ ਉਹ ਡੈਡ ਬਾਡੀ ਸੰਦੀਪ ਕੌਰ ਦੀ ਹੈ ਅਤੇ ਉਸ ਨੂੰ ਉਸ ਦੇ ਪਤੀ ਨੇ ਹੀ ਗੋਲੀ ਮਾਰ ਕੇ ਮਾਰ ਦਿੱਤਾ ਹੈ l ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ 31 ਜਨਵਰੀ ਨੂੰ ਸੰਦੀਪ ਕੌਰ ਅਤੇ ਉਸ ਦੀ ਸੱਸ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਮੈਥਲੇ ਵਿੱਚ ਰਹਿਣ ਆਈ ਸੀ l ਕੱਲ ਸ਼ਾਮ ਨੂੰ ਜਦ ਸੰਦੀਪ ਕੌਰ ਦੇ ਪਤੀ ਜੁਗਰਾਜ ਸਿੰਘ ਦਾ ਫੋਨ ਆਇਆ ਕਿ ਉਹ ਆਪਣੀ ਮਾਂ, ਬੱਚੇ ਅਤੇ ਪਤਨੀ ਨੂੰ ਲੈਣ ਆ ਰਿਹਾ ਹੈ ਤਾਂ ਰਾਤ ਕਰੀਬ 11 ਵਜੇ ਆਪਣੇ ਸਹੁਰੇ ਪਹੁੰਚਿਆ ਤਾਂ ਉਸ ਨੇ ਆਪਣੀ ਮਾਂ ਅਤੇ ਬੱਚਿਆਂ ਨੂੰ ਇੱਕ ਕਾਰ ਵਿੱਚ ਭੇਜ ਦਿੱਤਾ ਅਤੇ ਆਪਣੀ ਪਤਨੀ ਨੂੰ ਖੁਦ ਮੋਟਰਸਾਈਕਲ ‘ਤੇ ਲੈ ਕੇ ਚਲਿਆ ਗਿਆ l ਪਿੰਡ ਚੀਮਾ ਖੱਡੀ ਦੇ ਕੋਲ ਜਾ ਕੇ ਉਸ ਨੇ ਆਪਣੀ ਪਤਨੀ ਦੇ ਸਿਰ ਵਿੱਚ ਕੁੱਲ ਚਾਰ ਗੋਲੀਆਂ ਮਾਰ ਦਿੱਤੀਆਂ l ਪੁਲਿਸ ਨੇ ਮੁੱਕਦਮਾ ਦਰਜ ਕਰ ਅਗਲੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ l
